siddharth slams haters message:ਬਿੱਗ ਬੌਸ 13 ਦੇ ਵਿਨਰ ਸਿਧਾਰਥ ਸ਼ੁਕਲਾ ਸੋਸ਼ਲ ਮੀਡੀਆ ਤੇ ਪੋਸਟ ਦੇ ਜਰੀਏ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।ਉਂਝ ਤਾਂ ਬਿੱਗ ਬੌਸ 13 ਦਾ ਹਿੱਸਾ ਬਣਨ ਤੋਂ ਪਹਿਲਾਂ ਹੀ ਉਹ ਪਾਪੂਲਰ ਸਨ ਪਰ ਇਸ ਸ਼ੋਅ ਨੇ ਉਨ੍ਹਾਂ ਦੀ ਪਾਪੂਲੈਰਿਟੀ ਪਹਿਲਾਂ ਤੋਂ ਡਬਲ ਕਰ ਦਿੱਤੀ।ਹੁਣ ਕੋਈ ਵੱਡੇ ਸਿਤਾਰਿਆਂ ਦਾ ਜਿੰਨਾ ਵੱਡਾ ਸਟਾਰ ਹੁੰਦਾ ਹੈ ਉਨ੍ਹਾਂ ਦੇ ਹੇਟਰਜ਼ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ।

ਆਪਣੇ ਨਵੇਂ ਟਵੀਟ ਵਿੱਚ ਸਿਧਾਰਥ ਸ਼ੁਕਲਾ ਨੇ ਹੇਟਰਜ਼ ਨੂੰ ਸਟਰਾਂਗ ਮੈਸੇਜ ਦਿੱਤਾ ਹੈ।ਅਦਾਕਾਰ ਨੇ ਲਿਖਿਆ ਦੋਸਤੋ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਇਹ ਮੇਰਾ ਅਕਾਊਂਟ ਹੈ ਅਤੇ ਜੋ ਮੈਂ ਸਪੰਦ ਕਰਦਾ ਹਾਂ ਉਸਨੂੰ ਲਾਈਕ ਕਰਦਾ ਹਾਂ ਅਜਿਹਾ ਇਸਲਈ ਨਹੀਂ ਕਿ ਮੈਂ ਕਿਸੇ ਨੂੰ ਥੱਲੇ ਵਿਖਾਉਣਾ ਚਾਹੁੰਦਾ ਹਾਂ ਇਸ ਲਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੂੰ ਥੱਲੇ ਦਿਖਾਇਆ ਜਾ ਰਿਹਾ ਹੈ ਤਾਂ ਇਹ ਉਨ੍ਹਾਂ ਦੇ ਕਰਮਾਂ ਦੇ ਕਾਰਨ ਤੋਂ ਹੈ ਨਾ ਕੇ ਮੇਰੇ ਕਰਕੇ।ਮੇਰੇ ਦਿਲ ਵਿੱਚ ਸਾਰਿਆਂ ਦੇ ਲਈ ਪਿਆਰ ਹੈ, ਜੋ ਮੇਰੇ ਲਈ ਅਤੇ ਮੇਰੇ ਬਾਰੇ ਗਲਤ ਸੋਚਦੇ ਹਨ ਉਨ੍ਹਾਂ ਲਈ ਵੀ।
ਫੈਨਜ਼ ਨੇ ਸਿਧਾਰਥ ਸ਼ੁਕਲਾ ਦੇ ਇਸ ਟਵੀਟ ਦਾ ਸੁਪੋਰਟ ਕੀਤਾ ਹੈ।ਹਾਲਾਂਕਿ ਸਿਧਾਰਥ ਦੇ ਇਸ ਟਵੀਟ ਤੋਂ ਸਾਫ ਨਹੀਂ ਹੋ ਰਿਹਾ ਹੈ ਕਿ ਉਹ ਆਖਿਰ ਕਿਸ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਹਨ।ਇਨ੍ਹਾਂ ਦਿਨੀਂ ਸਿਧਾਰਥ ਸ਼ੁਕਲਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ , ਉਹ ਆਪਣੇ ਪੋਸਟ ਤੋਂ ਆਪਣੇ ਫੈਨਜ਼ ਨੂੰ ਖੂਬ ਮੋਟੀਵੇਟ ਅਤੇ ਗਾਈਡ ਵੀ ਕਰਦੇ ਹਨ।ਨੈਸ਼ਨਲ ਡੈਵਲਪਮੈਂਟ ਤੇ ਵੀ ਸਿਧਾਰਥ ਆਪਣੀ ਰਾਇ ਰੱਖਦੇ ਹਨ।ਪਿਛਲੇ ਦਿਨੀਂ ਸਰਕਾਰ ਦੇ ਚੀਨੀ ਐਪਸ ਨੂੰ ਬੈਨ ਕਰਨ ਦੇ ਫੈਸਲੇ ਤੇ ਅਦਾਕਾਰ ਨੇ ਖੁਸ਼ੀ ਜਤਾਈ ਸੀ।
ਇਨ੍ਹਾਂ ਐਪਸ ਵਿੱਚ ਟਿਕ ਟੌਕ ਵੀ ਸ਼ਾਮਿਲ ਸੀ। ਸਿਧਾਰਥਨੇ ਕਿਹਾ ਸੀ ਕਿ ਉਨ੍ਹਾਂ ਨੂੰ ਟਿਕ ਟੌਕ ਨਹੀਂ ਪਸੰਦ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਅਦਾਕਾਰ ਨੇ ਕਿਹਾ ਸੀ ਕਿ ਮੈਂ ਕਦੇ ਟਿੱਕ ਟੌਕ ਐਪ ਨੂੰ ਕਦੇ ਇਸਤੇਮਾਲ ਨਹੀਂ ਕੀਤਾ ਹੈ ਅਤੇ ਨਾ ਹੀ ਮੈਂ ਹੀ ਟਿੱਕ ਟੌਕ ਦੇ ਵੀਡੀਓ ਨੂੰ ਦੇਖਣਾ ਪਸੰਦ ਕਰਦਾ ਸੀ।ਪਰ ਜਿੱਥੇ ਤੱਕ ਚਾਇਨੀਜ ਐਪਸ ਵਿੱਚ ਸ਼ਾਮਿਲ ਟਿੱਕ ਟੌਕ ਨੂੰ ਸਰਕਾਰ ਦੁਆਰਾ ਬੈਨ ਕਰਨ ਦੀ ਗੱਲ ਹੈ ਤਾਂ ਮੈਂ ਸਰਕਾਰ ਦੇ ਇਸ ਫੈਸਲੇ ਦੇ ਨਾਲ ਹਾਂ।






















