Sidharth shukla fans angry: ਸਿਧਾਰਥ ਸ਼ੁਕਲਾ ਭਾਵੇਂ ਦੁਨੀਆ ‘ਚ ਨਾ ਰਹੇ ਪਰ ਉਨ੍ਹਾਂ ਦੇ ਪ੍ਰਸ਼ੰਸਕ ਅਜੇ ਵੀ ਵੱਡੀ ਗਿਣਤੀ ‘ਚ ਹਨ। ਸਿਧਾਰਥ ਦੇ ਕੁਝ ਪ੍ਰੋਜੈਕਟ ਅਧੂਰੇ ਰਹਿ ਗਏ ਸਨ, ਜਿਨ੍ਹਾਂ ‘ਚੋਂ ਇਕ ਗੀਤ ‘ਜੀਨਾ ਜ਼ਰੂਰੀ ਹੈ’ ਸੀ। ਇਸ ਗੀਤ ‘ਚ ਸਿਧਾਰਥ ਵਿਸ਼ਾਲ ਕੋਟੀਅਨ ਅਤੇ ਅਦਾਕਾਰਾ ਦੀਪਿਕਾ ਤ੍ਰਿਪਾਠੀ ਨੇ ਕੰਮ ਕੀਤਾ ਹੈ।
ਨਿਰਮਾਤਾ ਨੇ ਸਿਧਾਰਥ ਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਇਸ ਗੀਤ ਨੂੰ ਰਿਲੀਜ਼ ਕੀਤਾ ਅਤੇ ਨਿਰਮਾਤਾ ਪ੍ਰਸਿੱਧੀ ਲਈ ਅਦਾਕਾਰ ਦੇ ਨਾਂ ਦੀ ਵਰਤੋਂ ਕਰ ਰਹੇ ਹਨ। ਇਸ ਨੂੰ ਲੈ ਕੇ ਪ੍ਰਸ਼ੰਸਕ ਗੁੱਸੇ ‘ਚ ਹਨ। ਸਿਧਾਰਥ ਸ਼ੁਕਲਾ ਦੇ ਇਕ ਪ੍ਰਸ਼ੰਸਕ ਨੇ ਪਰਿਵਾਰ ਦੇ ਅਧਿਕਾਰਤ ਬਿਆਨ ਦੀ ਇਕ ਕਾਪੀ ਸਾਂਝੀ ਕੀਤੀ ਅਤੇ ਲਿਖਿਆ, ‘ਇਹ ਸਪੱਸ਼ਟ ਤੌਰ ‘ਤੇ ਲਿਖਿਆ ਗਿਆ ਹੈ ਅਤੇ ਇਸ ਗੀਤ ਨੂੰ ਲੈ ਕੇ ਵਿਸ਼ੇਸ਼ ਬੇਨਤੀ ਕੀਤੀ ਗਈ ਹੈ.. ਸਿਧਾਰਥ ਸ਼ੁਕਲਾ ਨੂੰ ਉਨ੍ਹਾਂ ਦੇ ਪਿਆਰੇ ਪਰਿਵਾਰ ਅਤੇ ਨਜ਼ਦੀਕੀ ਲੋਕਾਂ ਤੋਂ ਬਿਹਤਰ ਕੌਣ ਪਸੰਦ ਕਰਦਾ ਹੈ? ਫਿਰ ਵੀ ਜੇਕਰ ਤੁਸੀਂ ਉਸਦੇ ਖਿਲਾਫ ਜਾ ਰਹੇ ਹੋ ਤਾਂ ਮੈਂ ਤੁਹਾਡੇ ਖਿਲਾਫ ਹਾਂ.. ਸਿਧਾਰਥ ਦੀ ਪਸੰਦ ਦਾ ਸਨਮਾਨ ਕਰੋ… ਸਿਧਾਰਥ ਸ਼ੁਕਲਾ ਦੀ ਵਰਤੋਂ ਬੰਦ ਕਰੋ। ਇਸ ਦੇ ਨਾਲ ਹੀ ਇਕ ਹੋਰ ਨੇ ਲਿਖਿਆ, ‘ਇਸ ਮਿਊਜ਼ਿਕ ਵੀਡੀਓ ‘ਚ ਸ਼ਾਮਲ ਹਰ ਵਿਅਕਤੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਹਾਡੇ ਕੋਲ ਹੋਰ ਪ੍ਰੋਜੈਕਟ ਕਰਨ ਦਾ ਸਮਾਂ ਸੀ ਪਰ ਤੁਸੀਂ ਇਹ ਰਸਤਾ ਚੁਣਿਆ ਕਿਉਂਕਿ ਜੇਕਰ ਤੁਸੀਂ ਸਿਧਾਰਥ ਸ਼ੁਕਲਾ ਦਾ ਨਾਂ ਨਹੀਂ ਵਰਤੋਗੇ ਤਾਂ ਤੁਹਾਨੂੰ ਫੁਟੇਜ ਕਿਵੇਂ ਮਿਲੇਗੀ।
ਸਿਧਾਰਥ ਸ਼ੁਕਲਾ ਨੇ ਪਿਛਲੇ ਸਾਲ ਸਤੰਬਰ ‘ਚ ਦਿਹਾਂਤ ਤੋਂ ਪਹਿਲਾਂ ਇਸ ਮਿਊਜ਼ਿਕ ਵੀਡੀਓ ‘ਚ ਆਖਰੀ ਵਾਰ ਕੰਮ ਕੀਤਾ ਸੀ। ਇਹ ਜਾਣਕਾਰੀ ਵਿਸ਼ਾਲ ਕੋਟੀਅਨ ਨੇ ਇੰਟਰਵਿਊ ‘ਚ ਦਿੱਤੀ। ਵਿਸ਼ਾਲ ਨੇ ਕਿਹਾ ਕਿ ‘ਕੋਈ ਨਹੀਂ ਜਾਣਦਾ ਕਿ ਸਿਧਾਰਥ ਦਾ ਆਖਰੀ ਪ੍ਰੋਜੈਕਟ ਮੇਰੇ ਨਾਲ ਸੀ। ਹਿੰਦੀ ਮਿਊਜ਼ਿਕ ਵੀਡੀਓ ‘ਚ ਸ਼ਾਦਾਬ ਸ਼ਬਰੀ ਨੇ ਆਵਾਜ਼ ਦਿੱਤੀ ਹੈ। ਜੇਕਰ ਸਿਧਾਰਥ ਜ਼ਿੰਦਾ ਹੁੰਦਾ ਤਾਂ ਅਸੀਂ ਇਸ ਗੀਤ ਨੂੰ ‘ਬਿੱਗ ਬੌਸ 15’ ‘ਤੇ ਲਾਂਚ ਕਰ ਸਕਦੇ। ਹੈਰਾਨੀ ਦੀ ਗੱਲ ਹੈ ਕਿ ਇਸ ਗੀਤ ਦਾ ਟਾਈਟਲ ‘ਜੀਨਾ ਜ਼ਰੂਰੀ ਹੈ’ ਹੈ। ਇਸ ਗੀਤ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਸਿਧਾਰਥ ਇਸ ਦੁਨੀਆ ਤੋਂ ਚਲੇ ਗਏ ਸਨ, ਪਰ ਉਹ ਸ਼ੂਟ ਤੋਂ ਖੁਸ਼ ਨਹੀਂ ਸਨ, ਇਸ ਲਈ ਨਿਰਮਾਤਾਵਾਂ ਨੂੰ ਇਸ ਨੂੰ ਰਿਲੀਜ਼ ਨਾ ਕਰਨ ਦੀ ਬੇਨਤੀ ਕੀਤੀ ਸੀ। ਇਸ ਬਾਰੇ ਪਰਿਵਾਰ ਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਸਿਧਾਰਥ ਦਾ ਨਾਂ, ਚਿਹਰਾ ਕਿਤੇ ਵੀ ਵਰਤਣ ਤੋਂ ਪਹਿਲਾਂ ਸਾਡੇ ਤੋਂ ਇਜਾਜ਼ਤ ਲੈਣੀ ਚਾਹੀਦੀ ਹੈ।