Sini Shetty Miss India: ਕਰਨਾਟਕ ਦੀ ਸਿਨੀ ਸ਼ੈਟੀ ਨੇ ਮਿਸ ਇੰਡੀਆ 2022 ਦਾ ਤਾਜ ਜਿੱਤਿਆ ਹੈ। ਦੇਸ਼ ਨੂੰ ਇਸ ਸਾਲ ਆਪਣੀ ਮਿਸ ਇੰਡੀਆ ਮਿਲੀ ਹੈ। 3 ਜੁਲਾਈ ਨੂੰ ਇਹ ਈਵੈਂਟ ਮੁੰਬਈ ‘ਚ ਹੋਇਆ, ਜਿੱਥੇ 31 ਫਾਈਨਲਿਸਟਾਂ ਨੂੰ ਹਰਾ ਕੇ ਸੀਨੀ ਸ਼ੈਟੀ ਨੇ ਖਿਤਾਬ ਆਪਣੇ ਨਾਂ ਕੀਤਾ।
ਰਾਜਸਥਾਨ ਦੀ ਰੂਬਲ ਸ਼ੇਖਾਵਤ ਫਸਟ ਰਨਰ ਅੱਪ ਬਣੀ ਜਦਕਿ ਉੱਤਰ ਪ੍ਰਦੇਸ਼ ਦੀ ਸ਼ਿਨਾਤਾ ਚੌਹਾਨ ਦੂਜੀ ਰਨਰ ਅੱਪ ਰਹੀ। ਮਿਸ ਇੰਡੀਆ ਦੇ ਗ੍ਰੈਂਡ ਫਿਨਾਲੇ ‘ਚ ਤਿੰਨੋਂ ਬੇਹੱਦ ਖੂਬਸੂਰਤ ਲੱਗ ਰਹੇ ਸਨ। ਮਿਸ ਇੰਡੀਆ 2022 ਦੇ ਗ੍ਰੈਂਡ ਫਿਨਾਲੇ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਜਿਸ ‘ਚ ਨੇਹਾ ਧੂਪੀਆ, ਕ੍ਰਿਤੀ ਸੈਨਨ, ਮਲਾਇਕਾ ਅਰੋੜਾ, ਮਨੀਸ਼ ਪਾਲ, ਰਾਜਕੁਮਾਰ ਰਾਓ, ਡੀਨੋ ਮੋਰੀਆ, ਮਿਤਾਲੀ, ਰਾਜ ਸਮੇਤ ਕਈ ਕਲਾਕਾਰ ਮੌਜੂਦ ਸਨ। ਇਸ ਈਵੈਂਟ ‘ਚ ਕ੍ਰਿਤੀ ਸੈਨਨ ਨੇ ਆਪਣੀ ਪਰਫਾਰਮੈਂਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਈਵੈਂਟ ਦੀ ਖਾਸ ਗੱਲ ਇਹ ਸੀ ਕਿ ਨੇਹਾ ਧੂਪੀਆ ਨੇ ਮਿਸ ਇੰਡੀਆ ਬਣਨ ਦੇ 20 ਸਾਲ ਪੂਰੇ ਕਰ ਲਏ ਹਨ। ਜਿਸ ਨੂੰ ਮਨਾਇਆ ਗਿਆ।
ਮਿਸ ਇੰਡੀਆ 2022 ਦਾ ਤਾਜ ਜਿੱਤਣ ਵਾਲੀ ਸਿਨੀ ਸ਼ੈਟੀ ਸਿਰਫ 21 ਸਾਲ ਦੀ ਹੈ। ਫਿਲਹਾਲ ਉਹ ਚਾਰਟਰਡ ਫਾਈਨਾਂਸ ਐਨਾਲਿਸਟ ਦਾ ਕੋਰਸ ਕਰ ਰਹੀ ਹੈ। ਸਿਨੀ ਨੂੰ ਡਾਂਸ ਦਾ ਬਹੁਤ ਸ਼ੌਕ ਹੈ, ਉਸਨੇ 4 ਸਾਲ ਦੀ ਉਮਰ ਤੋਂ ਭਰਤਨਾਟਿਅਮ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਸੀਨੀ ਨੂੰ ਮਿਸ ਇੰਡੀਆ ਬਣਨ ਲਈ ਕਈ ਪਹਿਲੂਆਂ ਤੋਂ ਲੰਘਣਾ ਪਿਆ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਜੱਜਾਂ ਨੇ ਉਸ ਨੂੰ ਜੇਤੂ ਬਣਾਇਆ। ਮਿਸ ਇੰਡੀਆ 2022 ਦਾ ਗ੍ਰੈਂਡ ਫਿਨਾਲੇ 17 ਜੁਲਾਈ ਨੂੰ ਦੁਪਹਿਰ 12 ਵਜੇ ਅਤੇ ਸ਼ਾਮ 5 ਵਜੇ ਕਲਰਜ਼ ਚੈਨਲ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।