ਹਾਲੀਵੁੱਡ ਫਿਲਮ ‘ਹੈਰੀ ਪੋਟਰ’ ‘ਚ ਐਲਬਸ ਡੰਬਲਡੋਰ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸਰ ਮਾਈਕਲ ਗੈਂਬੋਨ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਆ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਅਦਾਕਾਰ ਦਾ ਦਿਹਾਂਤ ਹੋਇਆ ਹੈ । ਉਨ੍ਹਾਂ ਨੇ 82 ਸਾਲ ਦੀ ਉਮਰ ਵਿੱਚ ਹਸਪਤਾਲ ਵਿੱਚ ਆਖਰੀ ਸਾਹ ਲਿਆ । ਇਹ ਜਾਣਕਾਰੀ ਅਦਾਕਾਰ ਦੀ ਪਤਨੀ ਅਤੇ ਬੇਟੇ ਨੇ ਦਿੱਤੀ ਹੈ। ਅਭਿਨੇਤਾ ਦੀ ਮੌਤ ਦੀ ਖਬਰ ਨੇ ਨਾ ਸਿਰਫ ਉਸਦੇ ਪਰਿਵਾਰ ਨੂੰ ਬਲਕਿ ਉਸਦੇ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਸਦਮਾ ਲੱਗਾ ਹੈ।
ਦੱਸਿਆ ਜਾ ਰਿਹਾ ਹੈ ਕਿ ਸਰ ਮਾਈਕਲ ਗੈਂਬੋਨ ਦੀ ਮੌ.ਤ ਦੀ ਜਾਣਕਾਰੀ ਉਸਦੀ ਪਤਨੀ ਲੇਡੀ ਗੈਂਬੋਨ ਅਤੇ ਬੇਟੇ ਫਰਗਸ ਨੇ ਦਿੱਤੀ ਸੀ। ਇਹ ਖਬਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਸਰ ਮਾਈਕਲ ਗੈਂਬਨ ਦੀ ਮੌ.ਤ ਦਾ ਐਲਾਨ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ। ਉਹ ਪਿਆਰੇ ਪਤੀ ਅਤੇ ਪਿਤਾ ਸੀ। ਮਰਹੂਮ ਅਦਾਕਾਰ ਦੀ ਪਤਨੀ ਨੇ ਅੱਗੇ ਕਿਹਾ ਕਿ ਸਰ ਮਾਈਕਲ ਗੈਂਬੋਨ ਦੀ ਮੌ.ਤ ਨਿਮੋਨੀਆ ਕਾਰਨ ਹੋਈ । ਇਸ ਬੀਮਾਰੀ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੇ ਦਮ ਤੋੜ ਦਿੱਤਾ । ਉਨ੍ਹਾਂ ਇਹ ਵੀ ਕਿਹਾ ਕਿ ਸਰ ਮਾਈਕਲ ਨੇ 82 ਸਾਲ ਦੀ ਉਮਰ ਵਿੱਚ ਬਹੁਤ ਹੀ ਸ਼ਾਂਤੀ ਨਾਲ ਆਖਰੀ ਸਾਹ ਲਏ ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਕਾਰਵਾਈ, BJP ਨੇਤਾ ਮਨਪ੍ਰੀਤ ਬਾਦਲ ਦੀ ਭਾਲ ‘ਚ 6 ਸੂਬਿਆਂ ‘ਚ ਛਾਪੇਮਾਰੀ
ਦੱਸ ਦੇਈਏ ਕਿ ਸਰ ਮਾਈਕਲ ਨੇ ਨਾ ਸਿਰਫ ਫਿਲਮਾਂ ਵਿੱਚ ਸਗੋਂ ਥਿਏਟਰਾਂ ਵਿੱਚ ਵੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ। ਅਦਾਕਾਰ ਨੇ ਪਿੰਟਰ, ਬੇਕੇਟ ਅਤੇ ਏਕਬੋਰਨ ਦੇ ਨਾਟਕਾਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਹਾਲਾਂਕਿ ਪ੍ਰਸ਼ੰਸਕ ਉਸ ਨੂੰ ਜ਼ਿਆਦਾਤਰ ਹੈਰੀ ਪੋਟਰ ਲਈ ਯਾਦ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: