ਇਜ਼ਰਾਈਲ ਤੇ ਈਰਾਨ ਵਿਚ ਚੱਲ ਰਹੇ ਯੁੱਧ ਦੀ ਵਜ੍ਹਾ ਤੋਂ ਦੁਬਈ ਵਿਚ ਫਸੇ ਲੋਕਾਂ ਲਈ ਸੋਨੂੰ ਸੂਦ ਅੱਗੇ ਆਏ ਹਨ। ਉਨ੍ਹਾਂ ਨੇ ਲੋਕਾਂ ਨੂੰ ਫ੍ਰੀ ਵਿਚ ਰਹਿਣ ਦੀ ਜਗ੍ਹਾ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ। ਭਾਵੇਂ ਉਹ ਲੋਕ ਭਾਰਤ ਦੇ ਰਹਿਣ ਵਾਲੇ ਹੋਣ ਜਾਂ ਕਿਸੇ ਹੋਰ ਦੇਸ਼ ਨਾਲ ਸਬੰਧਤ ਹੋਣ, ਉਹ ਸਾਰਿਆਂ ਦੀ ਮਦਦ ਕਰਨਗੇ। ਇਸ ਲਈ ਉਨ੍ਹਾਂ ਨੂੰ ਸਿਰਫ ਮੈਸੇਜ ਕਰਨਾ ਹੋਵੇਗਾ।
ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾਈ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਯੁੱਧ ਕਰਕੇ ਕਈ ਯਾਤਰੀ ਦੁਬਈ ਵਿਚ ਫਸ ਗਏ ਹਨ। ਜੇਕਰ ਤੁਹਾਡਾ ਕੋਈ ਜਾਣਨ ਵਾਲਾ ਹੈ ਤੇ ਰਹਿਣ ਦੀ ਜਗ੍ਹਾ ਨਹੀਂ ਹੈ ਤਾਂ ਅਸੀਂ ਫ੍ਰੀ ਵਿਚ ਸੁਰੱਖਿਅਤ ਠਹਿਰਣ ਦੀ ਸਹੂਲਤ ਦੇ ਰਹੇ ਹਾਂ। ਕੋਈ ਸ਼ਰਤ ਨਹੀਂ, ਕੋਈ ਰਾਸ਼ਟਰੀਅਤਾ ਦੀ ਪਾਬੰਦੀ ਨਹੀਂ। ਬਸ ਇਨਸਾਨੀਅਤ ਦੇ ਨਾਤੇ ਮਦਦ ਕੀਤੀ ਜਾ ਰਹੀ ਹੈ। ਜੇਕਰ ਤੁਹਾਨੂੰ ਮਦਦ ਚਾਹੀਦੀ ਹੈ ਤਾਂ ਇੰਸਟਾਗ੍ਰਾਮ ‘ਤੇ @dugastaproperties ਨੂੰ ਮੈਸੇਜ ਕਰੋ।
ਇਹ ਵੀ ਪੜ੍ਹੋ : ਭਾਰਤ ਤੋਂ ਵਾਪਸ ਪਰਤ ਰਹੇ ਈਰਾਨੀ ਜੰਗੀ ਬੇੜੇ ‘ਤੇ ਅਮਰੀਕਾ ਦਾ ਹ.ਮ/ਲਾ, ਕਈ ਈਰਾਨੀ ਨੇਵੀ ਜਵਾਨਾਂ ਦੀ ਮੌ/ਤ
ਦੱਸ ਦੇਈਏ ਕਿ ਪੰਜਾਬ ਦੇ ਕਈ ਲੋਕ ਇਸ ਸਮੇਂ ਦੁਬਈ ਵਿਚ ਫਸੇ ਹੋਏ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਥੇ ਕਿੰਨੇ ਵੀ ਲੋਕ ਫਸੇ ਹਨ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
























