Sonu Sood Income Tax: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਘਰ ਇਨਕਮ ਟੈਕਸ ਦਾ ਸਰਵੇ ਖਤਮ ਹੋ ਗਿਆ ਹੈ। ਇਨਕਮ ਟੈਕਸ ਦੀ ਟੀਮ ਲਗਾਤਾਰ ਦੂਜੇ ਦਿਨ ਰਾਤ ਕਰੀਬ 12 ਵਜੇ ਸਰਵੇ ਕਰਨ ਤੋਂ ਬਾਅਦ ਸੋਨੂੰ ਸੂਦ ਦੇ ਘਰ ਤੋਂ ਬਾਹਰ ਚਲੀ ਗਈ।
ਪਿਛਲੇ ਦੋ ਦਿਨਾਂ ਤੋਂ ਇਨਕਮ ਟੈਕਸ ਅਧਿਕਾਰੀ ਸੋਨੂੰ ਸੂਦ ਦੇ ਘਰ ‘ਤੇ ਸਰਵੇ ਕਰ ਰਹੇ ਸਨ। ਸੋਨੂੰ ਸੂਦ ਦੇ ਘਰ ਵਿੱਚ ਸਰਵੇ ਦੌਰਾਨ ਇਨਕਮ ਟੈਕਸ ਅਧਿਕਾਰੀਆਂ ਤੋਂ ਇਲਾਵਾ ਸੋਨੂੰ ਸੂਦ ਦਾ ਪੂਰਾ ਪਰਿਵਾਰ ਘਰ ਵਿੱਚ ਮੌਜੂਦ ਸੀ। ਸੋਨੂੰ ਸੂਦ ਦੇ ਘਰ ਤੋਂ ਬਾਹਰ ਆਉਂਦੇ ਹੋਏ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਹੱਥਾਂ ਵਿੱਚ ਕੁਝ ਬੈਗ ਵੀ ਦੇਖੇ ਗਏ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਨਕਮ ਟੈਕਸ ਅਧਿਕਾਰੀਆਂ ਨੂੰ ਸੋਨੂੰ ਸੂਦ ਦੇ ਘਰ ਤੋਂ ਕੁਝ ਹੱਥ ਮਿਲਿਆ ਹੈ ਜਾਂ ਨਹੀਂ।
ਇਨਕਮ ਟੈਕਸ ਵਿਭਾਗ ਨੇ ਸੋਨੂੰ ਸੂਦ ਦੇ ਘਰ ਅਤੇ ਦਫਤਰਾਂ ‘ਤੇ ਸਰਵੇ ਕੀਤਾ ਸੀ। ਪਹਿਲੇ ਦਿਨ, 12 ਘੰਟਿਆਂ ਤੋਂ ਵੱਧ ਸਮੇਂ ਲਈ, ਸੋਨੂੰ ਸੂਦ ਦੇ 6 ਸਥਾਨਾਂ ‘ਤੇ ਇੱਕ ਸਰਵੇ ਮੁਹਿੰਮ ਚਲਾਈ ਗਈ। ਹੁਣ ਤਕ ਆਈਟੀ ਵਿਭਾਗ ਨੇ ਇਸ ਸਰਵੇ ਵਿੱਚ ਕੀ ਪ੍ਰਾਪਤ ਕੀਤਾ ਹੈ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਕੋਵਿਡ ਮਹਾਮਾਰੀ ਦੇ ਦੌਰਾਨ, ਸੋਨੂੰ ਸੂਦ ਨੇ ਲੋਕਾਂ ਦੀ ਬਹੁਤ ਮਦਦ ਕਰਕੇ ਮੀਡੀਆ ਅਤੇ ਆਮ ਲੋਕਾਂ ਤੋਂ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।
ਕੋਰੋਨਾ ਮਹਾਮਾਰੀ ਦੇ ਦੌਰਾਨ, ਸੋਨੂੰ ਸੂਦ ਨੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਵਿੱਚ ਆਰਥਿਕ ਸਹਾਇਤਾ ਕੀਤੀ ਸੀ। ਉਸ ਨੇ ਅਜਿਹੇ ਮਜ਼ਦੂਰਾਂ ਦੇ ਸਫ਼ਰ ਦੀ ਸਹੂਲਤ ਲਈ ਭੋਜਨ, ਵਾਹਨਾਂ ਆਦਿ ਦਾ ਪ੍ਰਬੰਧ ਵੀ ਕੀਤਾ ਸੀ। ਸੋਨੂੰ ਸੂਦ ਸੋਸ਼ਲ ਮੀਡੀਆ ‘ਤੇ ਵੀ ਬਹੁਤ ਐਕਟਿਵ ਹਨ। ਹਾਲਾਂਕਿ ਉਨ੍ਹਾਂ ਨੇ ਇਨਕਮ ਟੈਕਸ ਵਿਭਾਗ ਦੇ ਇਸ ਸਰਵੇ ਦਾ ਕੋਈ ਜਵਾਬ ਨਹੀਂ ਦਿੱਤਾ ਹੈ। ਇਨਕਮ ਟੈਕਸ ਸਰਵੇ ਤੋਂ ਇੱਕ ਦਿਨ ਪਹਿਲਾਂ, ਸੋਨੂੰ ਸੂਦ ਨੇ ਆਪਣੇ ਟਵਿੱਟਰ ‘ਤੇ ਲਿਖਿਆ ਸੀ – ਚਲੋ ਇੱਕ ਨਵਾਂ ਰਸਤਾ ਬਣਾਉਂਦੇ ਹਾਂ … ਕਿਸੇ ਹੋਰ ਲਈ।
ਇਹ ਟੈਕਸ ਸਰਵੇ ਸੋਨੂੰ ਸੂਦ ਨੂੰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੁਆਰਾ ਸਕੂਲੀ ਵਿਦਿਆਰਥੀਆਂ ਦੇ ਸਲਾਹਕਾਰ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਆਇਆ ਹੈ।
ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ” ਸੱਚ ਦੇ ਮਾਰਗ ‘ਤੇ ਲੱਖਾਂ ਮੁਸ਼ਕਲਾਂ ਹਨ, ਪਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ।