sooryavanshi box office collection: ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦੀ ਫਿਲਮ ‘ਸੂਰਿਆਵੰਸ਼ੀ’ 5 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਫਿਲਮ ਨੇ ਪਹਿਲੇ ਦਿਨ ਕਰੀਬ 26 ਕਰੋੜ ਰੁਪਏ ਦੀ ਕਮਾਈ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਫਿਲਮ ਨੂੰ ਲੈ ਕੇ ਵਿਰੋਧ ਦੇ ਚਲਦੇ ਫਿਲਮ ਦੀ ਕਮਾਈ ‘ਤੇ ਫਰਕ ਪਿਆ ਹੈ। ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਣ ਵਾਲੀ ਇਸ ਫਿਲਮ ਤੋਂ ਮੇਕਰਸ ਨੂੰ ਕਾਫੀ ਉਮੀਦਾਂ ਹਨ।
ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ ਸੂਰਿਆਵੰਸ਼ੀ ਨੇ ਭਾਈ ਦੂਜ ਦੇ ਮੌਕੇ ‘ਤੇ 24.50 ਕਰੋੜ ਦਾ ਬਾਕਸ ਆਫਿਸ ਕਲੈਕਸ਼ਨ ਕੀਤਾ ਹੈ। ਫਿਲਮ ਨੇ ਦੋ ਦਿਨਾਂ ‘ਚ 50 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ।
ਫਿਲਮ ਆਲੋਚਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਪਰਛਾਵੇਂ ਦੇ ਬਾਵਜੂਦ ਫਿਲਮ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਨਾਲ ਪੂਰੀ ਇੰਡਸਟਰੀ ਨੂੰ ਉਮੀਦ ਬੱਝੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ‘ਸਿੰਘਮ’ ਫਰੈਂਚਾਇਜ਼ੀ ਅਤੇ ‘ਸਿੰਬਾ’ ਤੋਂ ਬਾਅਦ ‘ਸੂਰਿਆਵੰਸ਼ੀ’ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੀ ਇੱਕ ਸਿਪਾਹੀ ਦੇ ਕਿਰਦਾਰ ‘ਤੇ ਬਣੀ ਚੌਥੀ ਫਿਲਮ ਹੈ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਫਿਲਮ ਮੁੰਬਈ ਦੇ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ਵੀਰ ਸੂਰਿਆਵੰਸ਼ੀ ਅਤੇ ਉਨ੍ਹਾਂ ਦੀ ਟੀਮ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਮੁੰਬਈ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਅੱਤਵਾਦੀ ਸਮੂਹ ਨੂੰ ਰੋਕਣ ਲਈ ਇੰਸਪੈਕਟਰ ਸੰਗਰਾਮ ਭਲੇਰਾਓ ਅਤੇ ਡੀਸੀਪੀ ਬਾਜੀਰਾਓ ਸਿੰਘਮ ਨਾਲ ਮਿਲ ਕੇ ਫੋਰਸਾਂ ਨਾਲ ਮਿਲਦੇ ਹਨ।