ਪੰਜਾਬ ਦੀ ਧਰਤੀ ‘ਤੇ ਵਿੱਛੋੜਾ ਕਦੇ ਛੋਟਾ ਨਹੀਂ ਹੁੰਦਾ। ਹਰ ਸਾਲ ਹਜ਼ਾਰਾਂ ਨੌਜਵਾਨ ਸੁਪਨੇ ਸਮੇਟ ਕੇ ਪਰਦੇਸ ਨੂੰ ਰਵਾਨਾ ਹੁੰਦੇ ਹਨ, ਤੇ ਘਰ ਪਿੱਛੇ ਰਹਿ ਜਾਂਦੇ ਹਨ ਮਾਂ-ਪਿਉ ਦੇ ਪੁੱਜੇ ਹੰਜੂ, ਖਾਲੀ ਵੱਟਾਂ ਅਤੇ ਉਹ ਉਡੀਕ ਜੋ ਰੋਜ਼ ਦਰਵਾਜ਼ੇ ਵੱਲ ਤੱਕਦੀ ਰਹਿੰਦੀ ਹੈ।ਇਹ ਦਰਦ ਅੱਜ ਦਾ ਹੀ ਨਹੀਂ—ਇਹ ਸਦੀਆਂ ਪੁਰਾਣਾ ਹੈ, ਅਤੇ ਇਸੇ ਲਈ ‘ਛੱਲਾ ਮੁੜ ਕੇ ਨਹੀਂ ਆਇਆ’ ਪੰਜਾਬੀਆਂ ਦੀ ਧੜਕਨ ਬਣ ਕੇ ਰਹੀ ਹੈ। ਹੁਣ ਇਹ ਕਹਾਣੀ ਚੌਪਾਲ ਦੇ ਜ਼ਰੀਏ ਘਰ-ਘਰ ਤੱਕ ਪਹੁੰਚ ਚੁੱਕੀ ਹੈ।
ਅਮਰਿੰਦਰ ਗਿੱਲ ਦਾ ਛੱਲਾ ਸਿਰਫ਼ ਇੱਕ ਪਾਤਰ ਨਹੀਂ। ਉਹ ਹਰ ਉਹ ਬੱਚਾ ਹੈ ਜਿਸ ਨੇ ਘਰ ਦੀਆਂ ਗਲੀਆਂ ਛੱਡ ਕੇ ਕੈਨੇਡਾ ਦੀਆਂ ਸੜਕਾਂ ਤੇ ਸੁਪਨੇ ਲੱਭੇ। ਉਹ ਹਰ ਮਾਪੇ ਦਾ ਦਿਲ ਹੈ ਜੋ ਹਰ ਅੱਡ-ਰਵਾਨਗੀ ‘ਤੇ ਮੁਸਕਰਾ ਤਾਂ ਦੇਂਦੇ ਹਨ, ਪਰ ਅੰਦਰੋਂ ਟੁੱਟਦੇ ਹਨ। ਉਹ ਹਰ ਪਰਿਵਾਰ ਦੀ ਉਦਾਸੀ ਹੈ ਜੋ ਫੋਟੋਆਂ ਨਾਲ ਗੱਲਾਂ ਕਰਦਾ ਹੈ, ਵੀਡੀਓ ਕਾਲਾਂ ‘ਤੇ ਤਸੱਲੀ ਲੱਭਦਾ ਹੈ ਅਤੇ ਵੜ੍ਹੇ ‘ਤੇ ਖੜ੍ਹ ਕੇ ਉਹੀ ਸਵਾਲ ਪੁੱਛਦਾ ਹੈ—“ਕਿਧਰੇ ਮੁੜਆਵੇਂਗੇ?”
ਫ਼ਿਲਮ ਦਾ ਪਿਛੋਕੜ ਭਾਵੇਂ 1900ਵਿਆਂ ਦਾ ਹੈ, ਪਰ ਇਸ ਵਿੱਚ ਦਰਸਾਇਆ ਦਰਦ ਅੱਜ ਦੇ ਵਿਦਿਆਰਥੀਆਂ, ਮਜ਼ਦੂਰਾਂ, ਪਰਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਸੌ ਫ਼ੀਸਦੀ ਜੁੜਦਾ ਹੈ। ਵਿਦੇਸ਼ ਦੀ ਤਨਹਾਈ, ਭੇਦਭਾਵ, ਅਸਮਾਨ ਵਿੱਚ ਭਟਕਦੇ ਸੁਪਨੇ, ਅਤੇ ਸਭ ਤੋਂ ਵੱਧ—ਘਰ ਨਾ ਹੋਣ ਦੀ ਚੁਭਨ—ਇਹ ਸਭ ਕੁਝ ਛੱਲੇ ਦੀ ਯਾਤਰਾ ਵਿੱਚ ਉਸੇ ਤਰ੍ਹਾਂ ਧੜਕਦਾ ਹੈ ਜਿਵੇਂ ਅੱਜ ਦੀ ਇੱਕ-ਇੱਕ ਕਹਾਣੀ ਵਿੱਚ। ਅਤੇ ਇਸ ਫ਼ਿਲਮ ਦੀ ਸਾਲਾਂ ਤੋਂ ਸਭ ਤੋਂ ਵੱਧ ਉਡੀਕ ਰਹੀ ਹੈ।। ਦਰਸ਼ਕਾਂ ਨੂੰ ਸਿਰਫ਼ ਇੱਕ ਰਿਲੀਜ਼ ਨਹੀਂ ਚਾਹੀਦੀ ਸੀ; ਉਹਨਾਂ ਨੂੰ ਆਪਣੀ ਸੱਚਾਈ ਦਾ ਦਰਪਣ ਮੁੜ ਵੇਖਣਾ ਸੀ।ਉਹਨਾਂ ਨੂੰ ਉਹੀ ਚਿਹਰੇ, ਉਹੀ ਦਰਦ, ਉਹੀ ਉਮੀਦ ਮੁੜ ਮਹਿਸੂਸ ਕਰਨੀ ਸੀ ਅਤੇ ਹੁਣ, ਇਹ ਬੇਸਬਰੀ ਖ਼ਤਮ ਹੋ ਚੁੱਕੀ ਹੈ—
ਇਹ ਵੀ ਪੜ੍ਹੋ : ਬੰਗਲਾਦੇਸ਼ ਨੂੰ ਭਾਰਤ ‘ਚ ਹੀ ਖੇਡਣਾ ਪਊ ਮੈਚ, ਨਹੀਂ ਤਾਂ ਟੁੱਟੇਗਾ T20 ਵਰਲਡ ਕੱਪ ਦਾ ਸੁਪਣਾ!
ਚੌਪਾਲ ਦੀ ਬਦੌਲਤ ਚੌਪਾਲ ਹਮੇਸ਼ਾਂ ਉਸ ਕਹਾਣੀ ਨੂੰ ਤਰਜੀਹ ਦਿੰਦਾ ਆਇਆ ਹੈ ਜੋ ਪੰਜਾਬੀਆਂ ਦੇ ਦਿਲਾਂ ਵਿੱਚ ਵਸਦੀ ਹੈ।ਦੇਸ਼ਾਂ-ਦੇਸ਼ਾਂ ਵਿੱਚ ਫੈਲੇ ਪਰਵਾਸੀਆਂ ਨੂੰ ਇਹ ਪਲੇਟਫ਼ਾਰਮ ਘਰ ਨਾਲ ਜੋੜਦਾ ਹੈ—ਕਈ ਵਾਰ ਇੱਕ ਫ਼ਿਲਮ, ਇੱਕ ਗੀਤ, ਇੱਕ ਪੁਰਾਣੀ ਯਾਦ ਦੇ ਜ਼ਰੀਏ। ‘ਛੱਲਾ ਮੁੜ ਕੇ ਨਹੀਂ ਆਇਆ’ ਦੀ ਰਿਲੀਜ਼ ਇਸ ਮਿਸ਼ਨ ਨੂੰ ਹੋਰ ਵੀ ਮਜ਼ਬੂਤ ਬਣਾਉਂਦੀ ਹੈ। ਇਹ ਫ਼ਿਲਮ ਹੁਣ ਚੌਪਾਲ ‘ਤੇ ਉਪਲਬਧ ਹੈ ਅਤੇ ਕੈਨੇਡਾ ਦੇ ਅਪਾਰਟਮੈਂਟਾਂ, ਆਸਟ੍ਰੇਲੀਆ ਦੇ PGਜ਼, ਇੰਗਲੈਂਡ ਦੇ ਹੋਸਟਲਾਂ ਅਤੇ ਪੰਜਾਬ ਦੇ ਘਰਾਂ ਵਿੱਚ ਇਕੋ ਜਿਹਾ ਜਜ਼ਬਾਤ ਉਭਰ ਰਿਹਾ ਹੈ—ਵਿੱਛੋੜੇ ਦਾ, ਉਮੀਦ ਦਾ ਅਤੇ ਆਪਣੇਪਣ ਦਾ। ਅਮਰਿੰਦਰ ਗਿੱਲ, ਸਰਗੁਣ ਮਹਿਤਾ, ਬਿੰਨੂ ਢਿੱਲੋਂ ਤੇ ਹੋਰ ਕਲਾਕਾਰਾਂ ਨੇ ਇਸ ਕਹਾਣੀ ਵਿੱਚ ਉਹ ਸੱਚਾਈ ਪਾਈ ਹੈ ਜੋ ਸਿਨੇਮਾ ਨਹੀਂ, ਜੀਵਨ ਵਰਗੀ ਲੱਗਦੀ ਹੈ। ਚੌਪਾਲ ਇਸ ਫ਼ਿਲਮ ਨੂੰ ਸਿਰਫ਼ ਰਿਲੀਜ਼ ਨਹੀਂ ਕਰ ਰਿਹਾ—ਇਹ ਉਹ ਕਹਾਣੀ ਵਾਪਸ ਲੋਕਾਂ ਤੱਕ ਲਿਆ ਚੁੱਕਾ ਹੈ ਜੋ ਘਰ ਛੱਡਣ ਵਾਲੇ ਹਰ ਬੱਚੇ, ਅਤੇ ਉਡੀਕ ਕਰਦੇ ਹਰ ਮਾਪੇ ਦੀ ਕਹਾਣੀ ਹੈ।
ਵੀਡੀਓ ਲਈ ਕਲਿੱਕ ਕਰੋ -:
























