sunanda sharma song chori-chori : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਹਾਲ ਹੀ ਵਿੱਚ ਪ੍ਰਸ਼ੰਸਕਾਂ ਦੇ ਸਨਮੁਖ ਆਪਣਾ ਨਵਾਂ ਗੀਤ ਲੈ ਕੇ ਹਾਜਰ ਹੋਈ ਹੈ। ਗੀਤ ਦਾ ਨਾਮ ‘ਚੋਰੀ-ਚੋਰੀ’ ਹੈ। ਇਸ ਗੀਤ ਦੇ ਬੋਲ ਜਾਨੀ ਦੁਆਰਾ ਲਿਖੇ ਗਏ ਹਨ। ਜਦੋਂ ਕਿ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ। ਡਾਇਰੈਕਟ ਅਰਵਿੰਦਰ ਖਹਿਰਾ ਵਲੋਂ ਕੀਤਾ ਗਿਆ ਹੈ।
ਇਸ ਗੀਤ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਕੁੜੀ ਗੱਭਰੂ ਨੂੰ ਦਿਲ ਦੇ ਬੈਠ ਦੀ ਹੈ ਤੇ ਉਸ ਦੇ ਨਾਲ ਜਿੰਦਗੀ ਬਿਤਾਉਣ ਦੇ ਸੁਪਨੇ ਦੇਖਦੀ ਹੈ ਪਰ ਜਦੋ ਉਸ ਮੁੰਡੇ ਦਾ ਵਿਆਹ ਕੀਤੇ ਹੋਰ ਹੋ ਜਾਂਦਾ ਹੈ ਤਾਂ ਕੁੜੀ ਦਾ ਦਿਲ ਟੁੱਟ ਜਾਂਦਾ ਹੈ। ਉਹ ਕਿਸੇ ਨਾ ਕਿਸੇ ਉਸ ਮੁੰਡੇ ਨੂੰ ਦੇਖਦੀ ਹੈ। ਦੱਸਣਯੋਗ ਹੈ ਕਿ ਇਸ ਗੀਤ ਨੂੰ ਸੁਨੰਦਾ ਦੇ ਪ੍ਰਸ਼ੰਸਕਾਂ ਦੇ ਵਲੋਂ ਬਹੁਤ ਪਿਆਰ ਮਿਲ ਰਿਹਾ ਹੈ। ਸੋਸ਼ਲ ਮੀਡੀਆ ਤੇ ਵੀ ਇਸ ਗੀਤ ਤੇ ਕਾਫੀ ਵੀਡਿਓਜ਼ ਬਣ ਰਹੀਆਂ ਹਨ।
ਜੇਕਰ ਸੁਨੰਦਾ ਸ਼ਰਮਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਸਨੇ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿਤੇ ਹਨ ਤੇ ਫ਼ਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੋਇਆ ਹੈ। ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੀ ਸਿਰਕੱਢ ਗਾਇਕਾ ਹੈ ਜਿਸਨੇ ‘ਪਟਾਕੇ ਪਾਉਣ’ ਤੋਂ ਲੈ ਕੇ ਹੁਣ ‘ਚੋਰੀ-ਚੋਰੀ’ ਤੱਕ ਪ੍ਰਸ਼ੰਸਕਾਂ ਦਾ ਦਿਲ ਲਗਾਤਾਰ ਜਿੱਤਿਆ ਹੈ।
ਇਹ ਵੀ ਦੇਖੋ : 84 ਨੇ ਪਰਿਵਾਰ ਦੇ ਬੁਝਾਏ ਚਿਰਾਗ, ਪਹਿਲਾ ਘਰਵਾਲਾ ਮੁੱਕਿਆ ਫਿਰ ਪੁੱਤਰ ਚਲੇ ਗਏ, ਸੁਣੋ ਹੱਡਬੀਤੀ