Sunny Deol Statement loan: ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਆਪਣੀ ਫਿਲਮ ‘ਗਦਰ 2’ ਤੇ ਜੁਹੂ ਸਥਿਤ ਘਰ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਰਹੇ ਹਨ। ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਲਈ ਨੋਟਿਸ ਭੇਜਿਆ ਗਿਆ ਸੀ। ਸੰਨੀ ਦਿਓਲ ਨੂੰ ਬੈਂਕ ਦਾ ਕਰੀਬ 56 ਕਰੋੜ ਦਾ ਕਰਜ਼ਾ ਮੋੜਨਾ ਸੀ। ਜਿਸ ਨੂੰ ਉਹ ਵਾਪਸ ਨਹੀਂ ਮੋੜ ਸਕਿਆ। ਜਿਸ ਤੋਂ ਬਾਅਦ ਬੈਂਕ ਨੇ ਫੈਸਲਾ ਕੀਤਾ ਸੀ ਕਿ ਉਸ ਦੇ ਬੰਗਲੇ ਦੀ ਨਿਲਾਮੀ ਕੀਤੀ ਜਾਵੇਗੀ।
ਐਤਵਾਰ ਨੂੰ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਲਈ ਇੱਕ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ। ਹਾਲਾਂਕਿ ਇਹ ਨਿਲਾਮੀ 24 ਘੰਟਿਆਂ ਦੇ ਅੰਦਰ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਸੰਨੀ ਦਿਓਲ ਨੇ ਇਸ ਸਭ ‘ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇਕ ਬਿਆਨ ਜਾਰੀ ਕਰਕੇ ਕਿਹਾ- ‘ਅਸੀਂ ਇਸ ਮੁੱਦੇ ਨੂੰ ਹੱਲ ਕਰਨ ਦੀ ਪ੍ਰਕਿਰਿਆ ਵਿਚ ਹਾਂ ਅਤੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਅਸੀਂ ਬੇਨਤੀ ਕਰਦੇ ਹਾਂ ਕਿ ਇਸ ਬਾਰੇ ਹੋਰ ਕੋਈ ਅੰਦਾਜ਼ਾ ਨਾ ਲਗਾਇਆ ਜਾਵੇ। ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦੀ ਖਬਰ ਸਾਹਮਣੇ ਆਉਂਦੇ ਹੀ ਰਿਪੋਰਟਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਅਕਸ਼ੇ ਕੁਮਾਰ ਉਸ ਦੀ ਮਦਦ ਲਈ ਅੱਗੇ ਆਏ ਹਨ। ਨੋਟਿਸ ਸਾਹਮਣੇ ਆਉਣ ਤੋਂ ਬਾਅਦ ਅਕਸ਼ੈ ਨੇ ਸੰਨੀ ਦਿਓਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਖਬਰਾਂ ਮੁਤਾਬਕ ਅਕਸ਼ੈ ਨੇ ਸੰਨੀ ਨੂੰ 30-40 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਅਕਸ਼ੇ ਦੇ ਬੁਲਾਰੇ ਨੇ ਕੁਝ ਸਮੇਂ ਬਾਅਦ ਬਿਆਨ ਜਾਰੀ ਕਰਕੇ ਇਸ ਨੂੰ ਅਫਵਾਹ ਦੱਸਿਆ। ਉਸ ਨੇ ਕਿਹਾ ਸੀ- ‘ਇਸ ਤਰ੍ਹਾਂ ਦੇ ਸਾਰੇ ਦਾਅਵੇ ਬਿਲਕੁਲ ਝੂਠ ਹਨ।’
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਸੰਨੀ ਦਿਓਲ ਦੀ ਫਿਲਮ ‘ਗਦਰ 2’ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਇਹ ਫਿਲਮ ਜਲਦ ਹੀ 400 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਜਾ ਰਹੀ ਹੈ। ਸੰਨੀ ਦਿਓਲ ਅਤੇ ਅਮੀਸ਼ਾ ਦੀ ‘ਗਦਰ 2’ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਗਦਰ 2 ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ।