Sushant Singh Riya Chakraborty: ਸੁਸ਼ਾਂਤ ਸਿੰਘ ਰਾਜਪੂਤ ਦਾ ਕੇਸ ਸੀ.ਬੀ.ਆਈ ਕੋਲ ਆਉਦੇ ਹੀ ਇਸ ਜਾਂਚ ਵਿੱਚ ਕਾਫੀ ਤੇਜ਼ੀ ਆਈ ਹੈ। ਸੀ.ਬੀ.ਆਈ ਟੀਮ ਹਰ ਰੋਜ਼ ਕੇਸ ਨਾਲ ਜੁੜੇ ਪਹਿਲੂਆਂ ਉੱਪਰ ਬਰੀਕੀ ਨਾਲ ਛਾਣਬੀਨ ਕਰ ਰਹੀ ਹੈ। ਜਿਵੇਂ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਉੱਪਰ ਪਹਿਲਾਂ ਹੀ ਬਹੁਤ ਸਾਰੇ ਸਵਾਲ ਖੜੇ ਕੀਤੇ ਜਾ ਰਹੇ ਸਨ, ਕਿ ਇਹ ਕੋਈ ਸਾਧਾਰਨ ਮੌਤ ਨਹੀ ਬਲਕਿ ਇਸ ਪਿੱਛੇ ਕੋਈ ਵੱਡਾ ਰਾਜ਼ ਛੁਪਿਆ ਹੋਇਆ ਹੈ।
ਹੁਣ ਇਸ ਗੱਲ ਤੋ ਹੁਣ ਦਿਨੋ-ਦਿਨ ਪਰਦਾ ਉੱਠਦਾ ਰਿਹਾ ਹੈ। ਇਸ ਗੱਲ ਦਾ ਪੂਰਾ ਖਦਸ਼ਾ ਜਤਾਇਆ ਜਾ ਰਿਹਾ ਹੈ।ਕਿ ਜਿਵੇਂ ਸੁਸ਼ਾਂਤ ਨੂੰ ਮੌਤ ਜਾ ਬੇਹੋਸ਼ੀ ਦੀ ਹਾਲਤ ਵਿੱਚ ਪੱਖੇ ਨਾਲ ਲਟਕਾਇਆ ਗਿਆ ਹੋਵੇ। ਸੂਤਰਾਂ ਮੁਤਾਬਿਕ ਇਸ ਮਾਮਲੇ ਵਿੱਚ ਸੁਸ਼ਾਂਤ ਰਾਜਪੂਤ ਦੀ ਮਹਿਲਾ ਮਿੱਤਰ ਰਿਆ ਚੱਕਰਵਰਤੀ ਤੋ ਵੀ ਸੀ.ਬੀ.ਆਈ ਕਰੜੀ ਪੁੱਛਗਿੱਛ ਕਰਨ ਜਾ ਰਹੀ ਹੈ। ਰਿਆ ਨੇ ਸ਼ੁਸ਼ਾਤ ਦਾ ਨੰਬਰ ਬਲੌਕ ਕਿਉ ਕੀਤਾ ਸੀ। ਉਸਨੂੰ ਕਿ ਬਿਮਾਰੀ ਸੀ।
ਕਿਹੜੇ ਡਾਕਟਰ ਉਸਦਾ ਇਲਾਜ ਕਰ ਰਹੇ ਸਨ। ਅਜਿਹੇ ਕਈ ਸਵਾਲ ਰਿਆ ਤੋ ਪੁੱਛੇ ਜਾ ਸਕਦੇ ਹਨ। ਇੱਥੇ ਦੱਸ ਦੇਈਏ ਕਿ ਘਟਨਾ ਸਥਲ ਤੇ ਮੋਜੂਦ ਨੀਰਜ, ਸਿਥਾਰਤ, ਦਿਪੇਸ਼ ਤੋ ਪਹਿਲਾ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਲੰਘੀ ਰਾਤ ਸ਼ੁਸ਼ਾਤ ਰਾਜਪੂਤ ਦੇ ਆਕਊਟੈਂਟ ਰਜਤ ਮੇਵਾਤੀ ਕੋਲੋ ਸ਼ੁਸ਼ਾਤ ਤੇ ਰਿਆ ਦੇ ਰਿਸ਼ਤੇ ਬਾਰੇ ਵੀ ਪੜਤਾਲ ਕੀਤੀ ਗਈ। ਇਹ ਵੀ ਪੁੱਛਿਆ ਗਿਆ ਕਿ ਸ਼ੁਸ਼ਾਤ ਦੀ ਨਿੱਜੀ ਤੇ ਫਿਲਮੀ ਜ਼ਿੰਦਗੀ ਵਿੱਚ ਰਿਆ ਦੀ ਕਿੰਨੀ ਦਖਲਅੰਦਾਜ਼ੀ ਸੀ। ਪੈਸਿਆਂ ਦੇ ਲੈਣ-ਦੇਣ ਬਾਰੇ ਵੀ ਕਾਫੀ ਕੁੱਝ ਪੁੱਛਿਆ ਗਿਆ। ਦੇਖਣਾ ਹੋਵੇਗਾ ਕਿ ਸੀ.ਬੀ.ਆਈ ਆਉਦੇ ਦਿਨਾਂ ਵਿੱਚ ਹੋਰ ਕਿਹੜੇ-ਕਿਹੜੇ ਖੁਲਾਸੇ ਕਰੇਗੀ