Urfi Javed On Trolls: ਟੀਵੀ ਅਦਾਕਾਰਾ ਉਰਫੀ ਜਾਵੇਦ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਹ ਇੱਕ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਅਜੀਬ ਪਹਿਰਾਵੇ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਕਈ ਵਾਰ ਉਸ ਨੂੰ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਨਾਲ ਟ੍ਰੋਲ ਵੀ ਕੀਤਾ ਗਿਆ ਹੈ
ਪਰ ਹਾਲ ਹੀ ‘ਚ ਹੱਦ ਉਸ ਸਮੇਂ ਪਾਰ ਹੋ ਗਈ ਜਦੋਂ ਅਦਾਕਾਰਾ ਨੂੰ ‘ਜਾਨੋ ਮਾਰਨ’ ਦੀਆਂ ਧਮਕੀਆਂ ਮਿਲੀਆਂ। ਦਰਅਸਲ, ਉਰਫੀ ਜਾਵੇਦ ਨੇ ਹਾਲ ਹੀ ‘ਚ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕੁਝ ਟ੍ਰੋਲਰਾਂ ਦੇ ਕਮੈਂਟਸ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ। ਇਨ੍ਹਾਂ ਟਿੱਪਣੀਆਂ ਵਿੱਚ, ਟ੍ਰੋਲਰਾਂ ਨੇ ਉਸਨੂੰ ਮਰਨ ਲਈ ਕਿਹਾ ਹੈ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਥਾਂ ‘ਤੇ ਮਰਨ ਲਈ ਵੀ ਕਿਹਾ ਹੈ । ਅਦਾਕਾਰਾ ਨੇ ਇਸ ‘ਤੇ ਦੁੱਖ ਜਤਾਇਆ ਹੈ ਅਤੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਰਫੀ ਜਾਵੇਦ ਨੇ ਟ੍ਰੋਲਰਾਂ ਨੂੰ ਜਵਾਬ ਦਿੰਦੇ ਹੋਏ ਲਿਖਿਆ, “ਪਿਛਲੇ ਕੁਝ ਦਿਨਾਂ ਵਿੱਚ ਮੈਨੂੰ ਪ੍ਰਾਪਤ ਹੋਈਆਂ ਕੁਝ ਟਿੱਪਣੀਆਂ ਪੋਸਟ ਕਰ ਰਹੀ ਹਾਂ! ਲੋਕ ਚਾਹੁੰਦੇ ਹਨ ਕਿ ਮੈਂ ਮਰ ਜਾਵਾਂ ਅਤੇ ਮੈਨੂੰ ਗੋਲੀ ਮਾਰ ਦਿੱਤੀ ਜਾਵੇ। ਅਸੀਂ ਇੱਕ ਬੇਰਹਿਮ ਸੰਸਾਰ ਵਿੱਚ ਰਹਿੰਦੇ ਹਾਂ, ਪਰ ਮੈਂ ਤੁਹਾਨੂੰ ਦੱਸਦੀ ਹਾਂ, ਤੁਹਾਨੂੰ ਮੇਰੀ ਮੌਤ ਲਈ ਹੋਰ ਪ੍ਰਾਰਥਨਾ ਕਰਨ ਦੀ ਲੋੜ ਹੈ, ਕਿਉਂਕਿ ਮੈਂ ਇੱਥੇ ਰਹਿਣ ਲਈ ਹਾਂ।”
ਹਾਲਾਂਕਿ ਉਰਫੀ ਜਾਵੇਦ ਕਈ ਟੀਵੀ ਸੀਰੀਅਲਾਂ ਵਿੱਚ ਨਜ਼ਰ ਆ ਚੁੱਕੀ ਹੈ ਪਰ ਉਸ ਨੂੰ ਟੀਵੀ ਰਿਐਲਿਟੀ ਸ਼ੋਅ ‘ਬਿੱਗ ਬੌਸ ਓਟੀਟੀ’ ਤੋਂ ਪ੍ਰਸਿੱਧੀ ਮਿਲੀ। ਉਹ ਭਾਵੇਂ ਕੁਝ ਦਿਨ ਇਸ ਸ਼ੋਅ ‘ਚ ਰਹੀ ਪਰ ਇਸ ਦੇ ਬਾਵਜੂਦ ਉਹ ਕਾਫੀ ਲਾਈਮਲਾਈਟ ਹੋਈ। ਉਹ ‘ਬੜੇ ਭਈਆ ਕੀ ਦੁਲਹਨੀਆ’, ‘ਚੰਦਰ ਨੰਦਿਨੀ’, ‘ਮੇਰੀ ਦੁਰਗਾ’ ਅਤੇ ‘ਸਾਤ ਫੇਰੇ ਕੀ ਹੇਰਾ ਫੇਰੀ’ ਵਰਗੇ ਸ਼ੋਅਜ਼ ‘ਚ ਨਜ਼ਰ ਆ ਚੁੱਕੀ ਹੈ। ਦੱਸ ਦੇਈਏ ਕਿ 29 ਮਈ ਨੂੰ ਪੰਜਾਬੀ ਗਾਇਕ ਅਤੇ ਸਿਆਸਤਦਾਨ ਸਿੱਧੂ ਮੂਸੇ ਵਾਲਾ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਨੇ ਕਥਿਤ ਤੌਰ ‘ਤੇ ਉਸ ਅਤੇ ਉਸ ਦੇ ਦੋਸਤਾਂ ‘ਤੇ 30 ਗੋਲੀਆਂ ਚਲਾਈਆਂ ਸਨ। ਗਾਇਕ ਸਿੱਧੂ ਮੂਸੇਵਾਲਾ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਉਹ ਸਿਰਫ਼ 28 ਸਾਲਾਂ ਦਾ ਸੀ।