Vaani Kapoor Shared BTS: ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਫਿਲਮ ‘ਚ ਉਹ ਇਕ ਟ੍ਰਾਂਸ ਵੂਮੈਨ ਦਾ ਕਿਰਦਾਰ ਨਿਭਾਅ ਰਹੀ ਹੈ। ਉਨ੍ਹਾਂ ਨਾਲ ਅਭਿਨੇਤਾ ਆਯੁਸ਼ਮਾਨ ਖੁਰਾਨਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।
ਫਿਲਮ ਦਾ ਟ੍ਰੇਲਰ ਕਾਫੀ ਧਮਾਕੇਦਾਰ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੌਰਾਨ, ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਸ ਫਿਲਮ ਦੀ ਇੱਕ BTS ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਆਯੁਸ਼ਮਾਨ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਟੀਮ ਦੇ ਮੈਂਬਰ ਫਿਲਮ ਨਾਲ ਜੁੜੀਆਂ ਖਾਸ ਗੱਲਾਂ ਵੀ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਵਾਣੀ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਹ ਫਿਲਮ ਚੰਡੀਗੜ੍ਹ ਕਰੇ ਆਸ਼ਿਕੀ ਦੀ ਮੇਕਿੰਗ ਦੌਰਾਨ ਦੀ ਹੈ। ਇਸ ਵੀਡੀਓ ‘ਚ ਆਯੁਸ਼ਮਾਨ ਖੁਰਾਨਾ, ਨਿਰਦੇਸ਼ਕ ਅਭਿਸ਼ੇਕ ਕਪੂਰ ਸਮੇਤ ਟੀਮ ਦੇ ਮੈਂਬਰ ਆਪਣੇ ਅਨੁਭਵ ਸਾਂਝੇ ਕਰ ਰਹੇ ਹਨ।
ਆਯੁਸ਼ਮਾਨ ਦਾ ਕਹਿਣਾ ਹੈ, “ਇਹ ਬਹੁਤ ਖਾਸ ਫਿਲਮ ਹੈ ਕਿਉਂਕਿ ਇਹ ਅਜਿਹੇ ਵਿਸ਼ੇ ‘ਤੇ ਆਧਾਰਿਤ ਹੈ ਜਿਸ ਬਾਰੇ ਲੋਕ ਗੱਲ ਕਰਨ ਤੋਂ ਝਿਜਕਦੇ ਹਨ। ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਹਨ। ਇਸ ਦੇ ਨਾਲ ਹੀ ਵਾਣੀ ਕਪੂਰ ਨੇ ਕਿਹਾ ਕਿ ਇਹ ਬਹੁਤ ਹੀ ਹਲਕੀ-ਫੁਲਕੀ ਖੁਸ਼ੀ ਵਾਲੀ ਫਿਲਮ ਹੈ ਜੋ ਬਹੁਤ ਗੰਭੀਰ ਸੰਦੇਸ਼ ਵੀ ਦਿੰਦੀ ਹੈ। ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਦੱਸਿਆ ਕਿ ਫਿਲਮ ਦਾ ਨਾਂ ਵੀ ਆਯੁਸ਼ਮਾਨ ਖੁਰਾਨਾ ਦੀ ਸਲਾਹ ‘ਤੇ ਹੀ ਰੱਖਿਆ ਗਿਆ ਹੈ। ਫਿਲਮ ‘ਚ ਆਯੁਸ਼ਮਾਨ ਅਤੇ ਵਾਣੀ ਦੀ ਜੋੜੀ ਕਾਫੀ ਚੰਗੀ ਲੱਗ ਰਹੀ ਹੈ, ਇਹ ਫਿਲਮ ਕਾਫੀ ਵਧੀਆ ਸਾਬਤ ਹੋਵੇਗੀ।
ਚੰਡੀਗੜ੍ਹ ਕਰੇ ਆਸ਼ਿਕੀ ਮਨੂ ਨਾਂ ਦੇ ਨੌਜਵਾਨ ਦੀ ਕਹਾਣੀ ਹੈ ਜੋ ਜਿੰਮ ਚਲਾਉਂਦਾ ਹੈ। ਉਸਨੂੰ ਵਾਣੀ ਕਪੂਰ ਨਾਲ ਪਿਆਰ ਹੋ ਜਾਂਦਾ ਹੈ, ਜੋ ਜਿੰਮ ਵਿੱਚ ਜ਼ੁਬਾ ਕਲਾਸਾਂ ਚਲਾਉਂਦੀ ਹੈ, ਪਰ ਕਹਾਣੀ ਵਿੱਚ ਮੋੜ ਉਦੋਂ ਆਉਂਦਾ ਹੈ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਵਾਣੀ ਇੱਕ ਟਰਾਂਸ ਵੂਮੈਨ ਹੈ, ਜਿਸ ਤੋਂ ਬਾਅਦ ਉਸਦੇ ਹੋਸ਼ ਉੱਡ ਜਾਂਦੇ ਹਨ। ਇਹ ਫਿਲਮ 10 ਦਸੰਬਰ ਨੂੰ ਵੱਡੇ ਪਰਦੇ ‘ਤੇ ਦਸਤਕ ਦੇਣ ਲਈ ਤਿਆਰ ਹੈ।