vidyut jamwal khuda hafiz: ਵਿਦਿਯੁਤ ਜਾਮਵਾਲ ਐਕਸ਼ਨ ਭਰਪੂਰ ਫਿਲਮਾਂ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਫਿਲਮ ‘ਖੁਦਾ ਹਾਫਿਜ਼: ਚੈਪਟਰ 2 ਅਗਨੀਪਰੀਕਸ਼ਾ’ ਜਲਦ ਆ ਰਹੀ ਹੈ। ਹਾਲਾਂਕਿ ਇਹ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ‘ਖੁਦਾ ਹਾਫਿਜ਼ 2’ ਦਾ ਗੀਤ ‘ਹੱਕ ਹੁਸੈਨ’ ਰਿਲੀਜ਼ ਹੋਇਆ ਸੀ, ਜਿਸ ‘ਤੇ ਮੁਸਲਿਮ ਭਾਈਚਾਰੇ ਨੇ ਇਤਰਾਜ਼ ਕੀਤਾ ਸੀ। ਹੁਣ ਮੇਕਰਸ ਨੇ ਇੱਕ ਬਿਆਨ ਜਾਰੀ ਕਰਕੇ ਮੁਆਫੀ ਮੰਗੀ ਹੈ। ਨਿਰਮਾਤਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਜੇਕਰ ਕਿਸੇ ਨੂੰ ਇਸ ਵਿੱਚ ਇਤਰਾਜ਼ਯੋਗ ਲੱਗਿਆ ਹੈ ਤਾਂ ਉਹ ਉਸ ਲਈ ਮੁਆਫ਼ੀ ਮੰਗਦਾ ਹੈ।
‘ਹੱਕ ਹੁਸੈਨ’ ਗੀਤ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸ਼ੀਆ ਮੁਸਲਿਮ ਭਾਈਚਾਰੇ ਨੇ ਕਿਹਾ ਕਿ ਗੀਤ ‘ਚ ‘ਹੁਸੈਨ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ‘ਚ ਇਤਰਾਜ਼ਯੋਗ ਸੀਨ ਹਨ। ਫਿਲਮ ਦੇ ਨਿਰਦੇਸ਼ਕ ਫਾਰੂਕ ਕਬੀਰ ਦੇ ਖਿਲਾਫ ਹੈਦਰਾਬਾਦ ਦੇ ਦਬੀਰਪੁਰਾ ਪੁਲਿਸ ਸਟੇਸ਼ਨ ‘ਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ‘ਚ ਫਿਲਮ ਤੋਂ ਗੀਤ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਮੇਕਰਸ ਨੇ ਬਿਆਨ ‘ਚ ਕਿਹਾ ਕਿ ਉਹ ਗਾਣੇ ‘ਚ ਬਦਲਾਅ ਕਰਨਗੇ ਅਤੇ ਮੁਆਫੀ ਵੀ ਮੰਗਣਗੇ।
ਬਿਆਨ ਵਿੱਚ ਲਿਖਿਆ ਗਿਆ ਹੈ, “ਅਸੀਂ “ਖੁਦਾ ਹਾਫਿਜ਼: ਚੈਪਟਰ 2 ਅਗਨੀਪਰੀਕਸ਼ਾ” ਦੇ ਨਿਰਮਾਤਾ ਸ਼ੀਆ ਭਾਈਚਾਰੇ ਦੇ ਲੋਕਾਂ ਦੁਆਰਾ ਉਠਾਏ ਗਏ ਮੁੱਦੇ ਦਾ ਨੋਟਿਸ ਲੈਂਦੇ ਹਾਂ ਅਤੇ ਮੁਆਫੀ ਮੰਗਦੇ ਹਾਂ। ਫਿਲਮ ਦੇ ਗੀਤ “ਹੱਕ ਹੁਸੈਨ” ਨਾਲ ਅਣਜਾਣੇ ਵਿੱਚ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਇਸ ਗੀਤ ਵਿੱਚ “ਹੁਸੈਨ” ਸ਼ਬਦ ਦੀ ਵਰਤੋਂ ਅਤੇ “ਜੰਜ਼ੀਰਾਂ ਨਾਲ ਬੰਨ੍ਹੇ” ਨੂੰ ਕੁਝ ਲੋਕਾਂ ਵੱਲੋਂ ਇਤਰਾਜ਼ ਕੀਤਾ ਗਿਆ ਸੀ, ਇਸ ਲਈ ਅਸੀਂ ਗੀਤ ਨੂੰ ਸੋਧਣ ਦਾ ਫੈਸਲਾ ਕੀਤਾ ਹੈ। ਅਸੀਂ ਸੈਂਸਰ ਬੋਰਡ ਨਾਲ ਗੱਲਬਾਤ ਤੋਂ ਬਾਅਦ ਜ਼ੰਜੀਰ ਨੂੰ ਇਸ ਗੀਤ ਤੋਂ ਹਟਾ ਦਿੱਤਾ ਹੈ। ਨਾਲ ਹੀ, ਗੀਤ ਦੇ ਬੋਲ ਬਦਲ ਕੇ, “ਹੱਕ ਹੁਸੈਨ” ਨੂੰ ਬਦਲ ਕੇ “ਜੁਨੂਨ ਹੈ” ਕਰ ਦਿੱਤਾ ਗਿਆ ਹੈ।