vijender singh share post: ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਅਕਸਰ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ, ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਹਾਲ ਹੀ ਵਿੱਚ ਵਿਜੇਂਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਕ ਦਿਲ ਨੂੰ ਛੂਹਣ ਵਾਲੀ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਵਿਜੇਂਦਰ ਸਿੰਘ ਦੁਆਰਾ ਸ਼ੇਅਰ ਕੀਤੀ ਗਈ ਇਸ ਪੋਸਟ ਵਿਚ ਉਨ੍ਹਾਂ ਨੇ ਲਿਖਿਆ- ਮੈਂ ਨਿਸ਼ਾਨ ਸਾਹਿਬ ਹਾਂ। ਮੈਨੂੰ ਪਤਾ ਲੱਗ ਗਿਆ ਕਿ ਇਹ ਸੰਸਾਰ ਕਿੰਨਾ ਸੁਆਰਥੀ ਹੋ ਸਕਦਾ ਹੈ। ਹੁਣ ਜਦੋਂ ਮੈਨੂੰ ਲਾਲ ਕਿਲ੍ਹੇ ‘ਤੇ ਲਹਿਰਾਇਆ ਗਿਆ ਸੀ, ਮੇਰੇ ‘ਤੇ ਬਹੁਤ ਸਾਰੇ ਦੋਸ਼ ਹਨ। ਪਰ ਲੌਕਡਾਉਨ ਦੇ ਦੌਰਾਨ, ਮੈਨੂੰ ਯਾਦ ਹੈ ਜਦੋਂ ਲੋਕ ਮੈਨੂੰ ਦੂਰੋਂ ਵੇਖਦੇ ਸਨ, ਉਹ ਮੇਰੇ ਵੱਲ ਭੱਜਣਾ ਸ਼ੁਰੂ ਕਰ ਦਿੰਦੇ ਸਨ ਕਿਉਂਕਿ ਮੈਂ ਉਸ ਸਮੇਂ ਲੰਗਰ ਦੀ ਇਕੋ ਉਮੀਦ ਸੀ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਲੈ ਕੇ ਲਗਾਤਾਰ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਨੇ ਲੇਕਿਨ ਉਸਦੇ ਬਾਵਜੂਦ ਵੀ ਕਿਸਾਨ ਪਿੱਛੇ ਨਹੀਂ ਹਟ ਰਹੇ. ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਦੋਂ ਤਕ ਤਿੰਨ ਬਿੱਲ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਅਸੀਂ ਸੰਘਰਸ਼ ਤੇ ਡਟੇ ਰਹਾਂਗੇ.