Vikram Film Leaked Online: ਪਾਇਰੇਸੀ ਫਿਲਮ ਨਿਰਮਾਤਾਵਾਂ ਲਈ ਵੱਡੀ ਸਿਰਦਰਦੀ ਬਣ ਗਈ ਹੈ। ਬਾਲੀਵੁੱਡ ਹੀ ਨਹੀਂ, ਹੁਣ ਦੱਖਣੀ ਭਾਰਤੀ ਫਿਲਮ ਇੰਡਸਟਰੀ ਵੀ ਪਾਇਰੇਸੀ ਦਾ ਸ਼ਿਕਾਰ ਹੋ ਰਹੀ ਹੈ। ਅੱਜਕਲ ਦੱਖਣ ਦੀਆਂ ਫਿਲਮਾਂ ਦਾ ਕਾਰੋਬਾਰ ਬਾਲੀਵੁੱਡ ਜਿੰਨਾ ਵੱਡਾ ਹੈ, ਜਾਂ ਸ਼ਾਇਦ ਇਸ ਤੋਂ ਵੀ ਵੱਡਾ ਹੈ।
ਹਾਲ ਹੀ ਦੇ ਸਮੇਂ ਵਿੱਚ, ਅਸੀਂ ਬਹੁਤ ਸਾਰੀਆਂ ਵੱਡੀਆਂ ਦੱਖਣੀ ਫਿਲਮਾਂ ਨੂੰ ਬਾਕਸ ਆਫਿਸ ‘ਤੇ ਕਮਾਲ ਕਰਦੇ ਦੇਖਿਆ ਹੈ। ਇਸ ਸੂਚੀ ਵਿੱਚ ‘RRR’,’KGF ,ਪੁਸ਼ਪਾ: ਦ ਰਾਈਜ਼ ਵਰਗੀਆ ਫਿਲਮਾਂ ਸ਼ਾਮਲ ਹਨ। ਪਰ ਦੁੱਖ ਦੀ ਗੱਲ ਹੈ ਕਿ ਇਹ ਫਿਲਮਾਂ ਵੀ ਪਾਇਰੇਸੀ ਦਾ ਸ਼ਿਕਾਰ ਹੋ ਗਈਆਂ ਹਨ। ਪਾਇਰੇਸੀ ਦੀ ਮਾਰ ਹੇਠ ਆਉਣ ਵਾਲੀ ਤਾਜ਼ਾ ਫਿਲਮ ਕਮਲ ਹਾਸਨ ਦੀ ‘ਵਿਕਰਮ’ ਹੈ। ਕਮਲ ਹਾਸਨ ਸਟਾਰਰ ‘ਵਿਕਰਮ’ ਨੂੰ ਤਾਮਿਲਰੋਕਰਜ਼, ਟੈਲੀਗ੍ਰਾਮ, ਮੂਵੀਰੂਲਜ਼ ਅਤੇ ਹੋਰ ਸਾਈਟਾਂ ‘ਤੇ ਲੀਕ ਕੀਤਾ ਗਿਆ ਹੈ ਅਤੇ HD ਪ੍ਰਿੰਟ ਵਿੱਚ ਡਾਊਨਲੋਡ ਕੀਤਾ ਜਾ ਰਿਹਾ ਹੈ। ਫਿਲਮ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਲੀਕ ਹੋ ਗਈ। ‘ਵਿਕਰਮ’ ਦਾ ਬਾਕਸ ਆਫਿਸ ‘ਤੇ ਅਕਸ਼ੇ ਕੁਮਾਰ ਦੀ ਫਿਲਮ ‘ਸਮਰਾਟ ਪ੍ਰਿਥਵੀਰਾਜ’ ਨਾਲ ਮੁਕਾਬਲਾ ਹੈ। ਆਨਲਾਈਨ ਲੀਕ ਹੋਣ ਤੋਂ ਬਾਅਦ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ‘ਤੇ ਵੱਡਾ ਅਸਰ ਪਿਆ ਹੈ।
ਪਾਇਰੇਸੀ ਦਾ ਸ਼ਿਕਾਰ ਹੋਈ ਇੱਕ ਹੋਰ ਤਾਜ਼ਾ ਫ਼ਿਲਮ ਹੈ ਆਦਿ ਸ਼ੇਸ਼ ਦੀ ‘ਮੇਜਰ’। ਇਸ ਫਿਲਮ ਨੂੰ ਦਰਸ਼ਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਪਰ ਇਹ ਫਿਲਮ ਵੀ ਪਾਇਰੇਸੀ ਦੀ ਲਪੇਟ ‘ਚ ਆ ਗਈ ਹੈ। ਵੈਂਕਟੇਸ਼ ਅਤੇ ਵਰੁਣ ਤੇਜ ਸਟਾਰਰ ਫਿਲਮ ‘F3’ ਵੀ ਵੈੱਬਸਾਈਟਾਂ ‘ਤੇ ਲੀਕ ਹੋ ਗਈ ਸੀ। ਯਸ਼ ਸਟਾਰਰ ‘ਕੇਜੀਐਫ 2’ ਇੱਕ ਵੱਡੀ ਦੱਖਣ ਫਿਲਮ ਸੀ ਜੋ ਆਨਲਾਈਨ ਲੀਕ ਹੋ ਗਈ ਸੀ। ਫਿਲਮ ਅੱਜ OTT ‘ਤੇ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਅਮੇਜ਼ਨ ਪ੍ਰਾਈਮ ‘ਤੇ ਸਟ੍ਰੀਮ ਕੀਤੀ ਗਈ ਹੈ। ਹਾਲਾਂਕਿ, ਪਾਇਰੇਸੀ KGF 2 ਦੇ ਬਾਕਸ ਆਫਿਸ ਕਲੈਕਸ਼ਨ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਜੂਨੀਅਰ NTR ਅਤੇ ਰਾਮ ਚਰਨ ਸਟਾਰਰ RRR ਹੁਣ Netflix ‘ਤੇ ਉਪਲਬਧ ਹੈ। ਹਾਲਾਂਕਿ, ਇਸਦੀ ਰਿਲੀਜ਼ ਤੋਂ ਬਾਅਦ ਅਤੇ ਓਟੀਟੀ ਰਿਲੀਜ਼ ਤੋਂ ਪਹਿਲਾਂ, ਐਸਐਸ ਰਾਜਾਮੌਲੀ ਦੀ ਫਿਲਮ, ਪਾਇਰੇਸੀ ਦਾ ਸ਼ਿਕਾਰ ਹੋ ਗਈ।