ਮਸ਼ਹੂਰ ਗਾਇਕ ਤੇ ਰੈਪਰ ਹਨੀ ਸਿੰਘ ਜਲਦ ਹੀ ਦਿਲਜੀਤ ਦੁਸਾਂਝ ਦੀ ਤਰ੍ਹਾਂ ਦੇਸ਼ ਭਰ ਵਿਚ ਕੰਸਰਟ ਕਰਦੇ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਜਿਸ ਨੂੰ ਹਨੀ ਸਿੰਘ ਮਿਲੀਨੇਈਅਰ ਇੰਡੀਆ ਟੂਰ ਕਿਹਾ ਗਿਆ ਹੈ। ਇਹ ਟੂਰ ਅਗਲੇ ਮਹੀਨੇ ਮੁੰਬਈ ਤੋਂ ਸ਼ੁਰੂ ਹੋਵੇਗਾ। ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਪੋਸਟ ਕੀਤੀ ਜਿਸ ਵਿਚ ਕੰਸਟਰਟ ਦੀਆਂ ਤਰੀਕਾਂ ਤੇ ਸ਼ਹਿਰਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ।
22 ਫਰਵਰੀ ਨੂੰ ਮੁੰਬਈ ਤੋਂ ਹਨੀ ਸਿੰਘ ਦੇ ਟੂਰ ਸ਼ੁਰੂ ਹੋਣਗੇ ਇਸ ਦੇ ਬਾਅਦ 28 ਫਰਵਰੀ ਨੂੰ ਲਖਨਊ, 1 ਮਾਰਚ ਨੂੰ ਦਿੱਲੀ ਵਿਚ 8 ਮਾਰਚ ਨੂੰ ਇੰਦੌਰ ਤੇ 14 ਮਾਰਚ ਨੂੰ ਪੁਣੇ ਵਿਚ ਪਰਫਾਰਮ ਕਰਨਗੇ। ਅਹਿਮਦਾਬਾਦ ਵਿਚ 15 ਮਾਰਚ ਤੇ ਬੇਂਗਲੁਰੂ 22 ਮਾਰਚ, 23 ਮਾਰਚ ਚੰਡੀਗੜ੍ਹ ਤੇ 29 ਮਾਰਚ ਜੈਪੁਰ ਵਿਚ ਹਨੀ ਸਿੰਘ ਦਾ ਸ਼ੋਅ ਹੋਵੇਗਾ। ਹਨੀ ਸਿੰਘ ਦਾ ਆਖਰੀ ਟੂਰ ਕੋਲਕਾਤਾ ਵਿਚ 5 ਅਪ੍ਰੈਲ ਨੂੰ ਹੋਵੇਗਾ।
ਸ਼ੋਅ ਦੀਆਂ ਟਿਕਟਾਂ ਪਹਿਲੇ ਹੀ ਦਿਨ ਕੁਝ ਹੀ ਸਕਿੰਟਾਂ ਵਿਚ ਵਿਕ ਗਈਆਂ। ਲੋਕਾਂ ਦੀ ਵਧਦੀ ਡਿਮਾਂਡ ਕਾਰਨ ਟਿਕਟ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ। 1499 ਰੁਪਏ ਵਾਲੀ ਟਿਕਟ ਦੀ ਕੀਮਤ 2500 ਰੁਪਏ ਕਰ ਦਿੱਤੀ ਗਈ ਤੇ 6500 ਰੁਪਏ ਵਾਲੀ ਟਿਕਟ ਦੀ ਕੀਮਤ 8500 ਰੁਪਏ ਵਧਾਈ ਗਈ ਹੈ।
ਇਹ ਵੀ ਪੜ੍ਹੋ : ਲੁਟੇ.ਰਿਆਂ ਨੇ ਘਰ ‘ਚ ਵੜ ਕੀਤੀ ਚੋਰੀ, ਲੁੱ/ਟ ਮਗਰੋਂ ਬਜ਼ੁਰਗ ਮਹਿਲਾ ਦਾ ਕੀਤਾ ਬੇ.ਰ.ਹਿ/ਮੀ ਨਾਲ ਕ.ਤ.ਲ
ਹਨੀ ਸਿੰਘ ਨੇ ਲਿਖਿਆ, ‘ਖਾਮੋਸ਼ੀ ਆਵਾਜ਼ ਦਾ ਅੰਤ ਨਹੀਂ ਹੈ ਤੇ ਇਹ ਸ਼ੁਰੂਆਤ ਹੈ ਜਿਥੇ ਜ਼ਿੰਦਗੀ ਖੁਦ ਨੂੰ ਸੁਣਨ ਲਈ ਰੁਕਦੀ ਹੈ। ਇਸ ਲਈ ਇੰਨੇ ਸਾਲਾਂ ਤੱਕ ਚੁੱਪ ਰਿਹਾ। ਮੈਨੂੰ ਹੁਣ ਤੁਸੀਂ ਹਰ ਜਗ੍ਹਾ ਸੁਣੋਗੇ, ਹਰ-ਹਰ ਮਹਾਦੇਵ।
ਵੀਡੀਓ ਲਈ ਕਲਿੱਕ ਕਰੋ -: