zareen khan news bollywood: ਜ਼ਰੀਨ ਖਾਨ ਇਨ੍ਹੀਂ ਦਿਨੀਂ ਬਾਲੀਵੁੱਡ ਤੋਂ ਦੂਰ ਪੰਜਾਬੀ ਫਿਲਮਾਂ ਵਿੱਚ ਭਾਰੀ ਧਮਾਲ ਕਰ ਰਹੀ ਹੈ। ਫੈਨਜ਼ ਵੀ ਉਨ੍ਹਾਂ ਦੇ ਕੰਮ ਨੂੰ ਬਹੁਤ ਪਸੰਦ ਕਰਦੇ ਹਨ। ਜ਼ਰੀਨ ਖਾਨ ਉਨ੍ਹਾਂ ਅਭਿਨੇਤਰੀਆਂ ਵਿਚੋਂ ਇਕ ਹੈ ਜੋ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਹਨ। ਜ਼ਰੀਨ ਖਾਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਵਿਦੇਸ਼ੀ ਚੀਜ਼ਾਂ ਲਈ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਅਦਾਕਾਰਾ ਜ਼ਰੀਨ ਖਾਨ ਭਾਰਤੀ ਟ੍ਰੈਵਲ ਏਜੰਸੀਆਂ ਦੇ ਪ੍ਰਚਾਰ ਲਈ ਲੋਕਾਂ ਨਾਲ ਗੱਲਬਾਤ ਕਰ ਰਹੀ ਹੈ। ਅਦਾਕਾਰਾ ਆਪਣੀ ਵੀਡੀਓ ਰਾਂਹੀ ਟਵਿੱਟਰ ‘ਤੇ ਵੀ ਲੋਕਾ ਨੂੰ ਜਾਗਰੁਤ ਕਰ ਰਹੀ ਹੈ। ਅਦਾਕਾਰਾ ਜ਼ਰੀਨ ਖਾਨ ਦਾ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਅਦਾਕਾਰਾ ਜ਼ਰੀਨ ਖਾਨ ਕਹਿ ਰਹੀ ਹੈ, “ਕੀ ਤੁਹਾਨੂੰ ਪਤਾ ਹੈ ਕਿ ਅਸੀਂ ਭਾਰਤੀ ਹਰ ਸਾਲ 7 ਲੱਖ ਕਰੋੜ ਟਰੈਵਲ ਅਤੇ ਛੁੱਟੀਆਂ’ਤੇ ਖਰਚ ਕਰਦੇ ਹਾਂ। ਹੁਣ ਬਹੁਤ ਸਾਰੀਆਂ ਟਰੈਵਲ ਕੰਪਨੀਆਂ ਹਨ ਜਾਂ ਹਾਲੀਡਏ ਦੀ ਬੁਕਿੰਗ ਐਪ ਵੀ ਹਨ। ਉਨ੍ਹਾਂ ਨੂੰ ਵਿਦੇਸ਼ਾਂ ਤੋਂ ਪੈਸਾ ਮਿਲਦਾ ਹੈ, ਅਰਥਾਤ ਉਨ੍ਹਾਂ ਦੇ ਨਿਵੇਸ਼ਕ ਜੋ ਭਾਰਤ ਤੋਂ ਬਾਹਰ ਨਹੀਂ ਹਨ। ਇਸ ਤੋ ਜੋ ਲਾਭ ਹੋਵੇਗਾ ਉਹ ਵਿਦੇਸ਼ੀ ਲੋਕਾਂ ਲਈ ਹੋਵੇਗਾ ਅਤੇ ਕਿਂਉ ਨਾ ਅਸੀ ਸਾਰੇ ਟਰੈਵਲ ਦਾ ਖਰਚਾ ਇਨਡੀਅਨ ਕੰਪਨੀਆਂ ‘ਤੇ ਹੀ ਪਾਈਏ। ਇਸ ਲਈ ਈਜ਼ ਮਾਈ ਟ੍ਰਿਪ ਐਪ ਨੂੰ download ਕਰੋ ਅਤੇ ਵਿਦੇਸ਼ੀ ਚੀਜ਼ਾ ਬਾਰੇ ਆਵਾਜ਼ ਉਠਾਓ. “
ਜ਼ਰੀਨ ਖਾਨ ਦੀ ਇਸ ਵੀਡੀਓ ‘ਤੇ ਪ੍ਰਸ਼ੰਸਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਆਪਣੀ ਫੀਡਬੈਕ ਵੀ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਭਿਨੇਤਰੀ ਜ਼ਰੀਨ ਖਾਨ ਨੇ ਸਲਮਾਨ ਖਾਨ ਦੀ ਫਿਲਮ ‘ਵੀਰ’ ਨਾਲ ਅਭਿਨੈ ਦੀ ਦੁਨੀਆਂ ‘ਚ ਆਪਣਾ ਪੈਰ ਰਖੀਆ ਸੀ। ਇਸ ਫਿਲਮ ਵਿਚ ਉਹ ਸਲਮਾਨ ਖਾਨ ਦੇ ਨਾਲ ‘ਯਸ਼ੋਧਰਾ’ ਦੇ ਤੌਰ ‘ਤੇ ਮੁੱਖ ਭੂਮਿਕਾ ਵਿਚ ਨਜ਼ਰ ਆਈ ਸੀ। ਜ਼ਰੀਨ ਖਾਨ ਨੇ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿਚ ਵੀ ਆਪਣੀ ਭੂਮਿਕਾ ਨਿਭਾਈ ਹੈ। ਫਿਲਮ ‘ਵੀਰ’ ਤੋਂ ਬਾਅਦ ਜ਼ਰੀਨ ਖਾਨ ਹਾਊਸ ਫੁੱਲ -2, ਰੈਡੀ, ਹੇਟ ਸਟੋਰੀ -3, ਵੀਰ, ਅਕਸਰ 2, 1921′ ਅਤੇ ਪੰਜਾਬੀ ਫਿਲਮ ‘ਜੱਟ ਜੇਮਜ਼ ਬਾਂਡ’ ਅਤੇ ਡਾਕਾ ‘ਚ ਨਜ਼ਰ ਆਈ ਸੀ। ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਪ੍ਰੋਜੈਕਟ ਵਿਚ ਨਜ਼ਰ ਆਣ ਵਾਲੇ ਹਨ।