ਜੇ ਤੁਸੀਂ ਹਿਮਾਚਲ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਦਰਅਸਲ ਇੱਥੇ ਪਿਛਲੇ 48 ਘੰਟਿਆਂ ਤੋਂ ਹੋ ਰਹੀ ਬਾਰਿਸ਼ ਅਤੇ ਬਰਫਬਾਰੀ ਨੇ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।
ਇੱਥੋਂ ਦੇ ਕੁਝ ਜ਼ਿਲ੍ਹਿਆਂ ਵਿੱਚ ਅੱਜ ਅਤੇ ਕੱਲ੍ਹ ਸਕੂਲ-ਕਾਲਜ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ। ਜੇ ਹਾਲਾਤ ਨਾ ਸੁਧਰੇ ਤਾਂ ਛੁੱਟੀਆਂ ਵੀ ਵਧਾਈਆਂ ਜਾ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ ਸੂਬੇ ਦੇ 4 ਰਾਸ਼ਟਰੀ ਰਾਜ ਮਾਰਗਾਂ ਸਮੇਤ 411 ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ ਹੈ। ਮੌਸਮ ਵਿਭਾਗ ਵੱਲੋਂ 3 ਫਰਵਰੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਜੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਵਿਭਾਗ ਮੁਤਾਬਕ 3-4 ਫਰਵਰੀ ਤੋਂ ਬਾਅਦ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ। ਵਿਭਾਗ ਵੱਲੋਂ 4 ਫਰਵਰੀ ਤੋਂ ਬਾਅਦ ਗ੍ਰੀਨ ਜ਼ੋਨ ਦਿਖਾਇਆ ਗਿਆ ਸੀ ਅਤੇ ਯੈਲੋ ਅਲਰਟ 3 ਫਰਵਰੀ ਤੱਕ ਰਹੇਗਾ। ਇਸ ਕਾਰਨ ਹੱਡ-ਭੰਨਵੀਂ ਠੰਢ ਹੁਣ ਖ਼ਤਮ ਹੋ ਜਾਵੇਗੀ। ਆਉਣ ਵਾਲੇ ਦਿਨਾਂ ‘ਚ ਵੱਧ ਤੋਂ ਵੱਧ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ ਅਤੇ ਇਹ ਵਾਧਾ 10 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਮੁਤਾਬਕ ਸੂਰਜ ਚੜ੍ਹਨ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੱਕ ਚਲਾ ਜਾਵੇਗਾ।
ਉਥੇ ਹੀ ਨਵੇਂ ਸਾਲ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਿਮਲਾ ‘ਚ ਮੌਸਮ ਖੁੱਲ੍ਹ ਗਿਆ ਪਰ ਮੁਸ਼ਕਿਲਾਂ ਵਧ ਗਈਆਂ ਹਨ। ਅੱਜ ਸਵੇਰੇ ਬਰਫ਼ ਜਮ੍ਹਾਂ ਹੋਣ ਕਾਰਨ ਸ਼ਹਿਰ ਦੇ ਸਰਕੂਲਰ ਰੋਡ ਸਮੇਤ ਉਪਨਗਰਾਂ ਦੀਆਂ ਕਈ ਸੜਕਾਂ ਤਿਲਕਣ ਹੋ ਗਈਆਂ। ਸਵੇਰ ਤੋਂ ਹੀ ਸ਼ਹਿਰ ਵਿੱਚ ਬੱਸਾਂ ਦੀ ਆਵਾਜਾਈ ਠੱਪ ਹੋ ਗਈ। ਲੋਕ ਪੈਦਲ, ਤਿਲਕਦੇ ਹੋਏ ਆਪਣੀ ਮੰਜ਼ਿਲ ਵੱਲ ਵਧਦੇ ਗਏ।
ਇਹ ਵੀ ਪੜ੍ਹੋ : ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਲੇਖਾਕਾਰ ‘ਤੇ ਇੱਕ ਹੋਰ ਕੇਸ ਦਰਜ, 45 ਲੱਖ ਰੁ. ਰਿਸ਼ਵਤ ਲੈਣ ਦਾ ਦੋਸ਼
ਖਲੀਨੀ ਤੋਂ ਤੋਲਾਂਦ, ਛੋਟਾ ਸ਼ਿਮਲਾ, ਹਿਮਲੈਂਡ, ਲਿਫਟ ਮਾਰਗ ਅਤੇ ਲੱਕੜ ਬਾਜ਼ਾਰ ਤੱਕ ਦੀਆਂ ਸੜਕਾਂ ਬਰਫ ਜੰਮਣ ਨਾਲ ਸ਼ੀਸ਼ਾ ਬਣ ਗਈ। ਇਸ ਕਾਰਨ ਵਾਹਨਾਂ ਦੀ ਆਵਾਜਾਈ ਨਹੀਂ ਹੋ ਸਕੀ। ਲੋਕ ਧੱਕੇ ਮਾਰ ਕੇ ਵਾਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਰਹੇ ਪਰ ਸਫ਼ਲਤਾ ਨਹੀਂ ਮਿਲੀ। ਸੜਕ ’ਤੇ ਕਈ ਥਾਵਾਂ ’ਤੇ ਵਾਹਨ ਫਸੇ ਰਹੇ। ਤਿਲਕਣ ਇੰਨੀ ਜ਼ਿਆਦਾ ਹੈ ਕਿ ਪੈਦਲ ਚੱਲਣਾ ਵੀ ਕਿਸੇ ਖਤਰੇ ਤੋਂ ਘੱਟ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ –