ਬੀਮਾਰੀ ਤੋਂ ਤੰਗ ਆ ਕੇ ਲੁਧਿਆਣਾ ਦੇ ਜਗਰਾਓਂ ਦੇ ਰਾਏਕੋਟ ਰੋਡ ‘ਤੇ ਸਾਬਕਾ ਫੌਜੀ ਨੇ ਖੁਦ ਨੂੰ ਗੋਲੀ ਮਾਰ ਲਈ। ਫੌਜੀ ਦੀ ਪਛਾਣ ਪੂਰਨ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੁਹੱਲਾ ਟਾਹਲੀ ਵਾਲਾ ਵਿੱਚ ਪੁਲਿਸ ਵੀ ਪਹੁੰਚ ਗਈ, ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਐਸ.ਆਈ ਰਾਜਧੀਮ ਨੇ ਦੱਸਿਆ ਕਿ ਪਵਿੱਤਰ ਸਿੰਘ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ। ਉਸ ਦਾ ਡਾਇਲਸਿਸ ਵੀ ਚੱਲ ਰਿਹਾ ਸੀ। ਸ਼ਨੀਵਾਰ ਨੂੰ ਵੀ ਉਸ ਨੂੰ ਡਾਇਲਸਿਸ ਲਈ ਲੁਧਿਆਣਾ ਲਿਜਾਣਾ ਪਿਆ। ਇਸ ਦੌਰਾਨ ਉਸ ਨੇ ਆਪਣੇ ਕਮਰੇ ਵਿੱਚ ਜਾ ਕੇ ਲਾਇਸੰਸੀ ਪਿਸਤੌਲ ਨਾਲ ਗਰਦਨ ਨੇੜੇ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਬੰਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਫੌਜੀ ਪੂਰਨ ਸਿੰਘ ਦੀ ਧੀ ਨੇ ਦੱਸਿਆ ਕਿ ਉਹ ਡਾਇਲਿਸਿਸ ਲਈ ਲੁਧਿਆਣਾ ਜਾਣ ਲਈ ਤਿਆਰ ਖੜ੍ਹੇ ਸਨ। ਉਹ ਅਤੇ ਮਾਂ ਪਿਤਾ ਨੂੰ ਬੁਲਾਉਣ ਗਏ ਤਾਂ ਉਨ੍ਹਾਂ ਕਿਹਾ ਕਿ ਉਡੀਕ ਕਰੋ। ਮੈਂ ਹੁਣੇ ਤਿਆਰ ਹੋ ਕੇ ਆਉਂਦਾ ਹਾਂ। ਇੰਨੀ ਦੇਰ ਵਿੱਚ ਖੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਕਮਰੇ ਵਿੱਚ ਦੌੜ ਕੇ ਗਏ ਤਾਂ ਪੂਰਨ ਸਿੰਘ ਜ਼ਮੀਨ ‘ਤੇ ਖੂਨ ਨਾਲ ਲਥਪਥ ਪਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਦਵਾਈ ਮਾਰਕੀਟ ‘ਚ ਲੁੱਟ ਕਰਨ ਵਾਲਾ ਸਾਥੀ ਸਣੇ ਕਾਬੂ, ਹਥਿ.ਆਰ ਤੇ ਕਾਰ.ਤੂਸ ਵੀ ਬਰਾਮਦ
ਮ੍ਰਿਤਕ ਦੀ ਪਤਨੀ ਬੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਚਾਰ ਬੱਚੇ ਹਨ। ਵੱਡੇ ਪੁੱਤਰ ਬਬਲੂ ਦੀ ਮੌਤ ਹੋ ਚੁੱਕੀ ਹੈ। ਛੋਟਾ ਪੁੱਤਰ ਆਪਣੇ ਪਰਿਵਾਰ ਨਾਲ ਕੈਨੇਡਾ ਰਹਿੰਦਾ ਹੈ। ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ। ਇੱਕ ਧੀ ਦੇ ਬੱਚਾ ਹੋਣ ਕਰਕੇ ਉਹ ਪੇਕੇ ਆਈ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ : –