ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਪੂਰੀ ਦੁਨੀਆ ਵਿਚ ਠੱਪ ਹੋ ਚੁੱਕਾ ਹੈ। ਯੂਜਰਸ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ। ਮੇਟਾ ਪਲੇਟਫਾਰਮ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਨੂੰ ਲੈ ਕੇ ਯੂਜਰਸ ਨੇ ਰਿਪੋਰਟ ਕੀਤੀ ਹੈ।
ਫੇਸਬੁੱਕ ਦਾ Login ਸੈਸ਼ਨ ਅਚਾਨਕ ਬੰਦ ਹੋ ਗਿਆ। ਇਸ ਦੇ ਬਾਅਦ ਯੂਜ਼ਰਸ ਕਾਫੀ ਪ੍ਰੇਸ਼ਾਨ ਦਿਖੇ। ਯੂਜਰਸ ਨੇ ਸੋਸ਼ਲ ਮੀਡੀਆ ਐਕਸ ‘ਤੇ ਫੇਸਬੁੱਕ ‘ਤੇ ਆਪਣੀ ਸ਼ਿਕਾਇਤ ਕਰ ਰਹੇ ਹਨ। ਭਾਰਤੀ ਸਮੇਂ ਮੁਤਾਬਕ ਫੇਸਬੁੱਕ 8.52 ਮਿੰਟ ‘ਤੇ ਠੱਪ ਹੋਇਆ ਹੈ। ਇਸ ਤੋਂ ਇਲਾਵਾ ਕੁਝ ਯੂਜਰਸ ਨੇ ਇੰਸਟਾਗ੍ਰਾਮ ਦੇ ਡਾਊਨ ਹੋਣ ਦੀ ਸ਼ਿਕਾਇਤ ਦਰਜ ਕਰਾਈ ਹੈ।
ਇਸ ਬਾਰੇ ਫੇਸਬੁੱਕ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਸਮੱਸਿਆ ਕਾਰਨ ਦੁਨੀਆ ਭਰ ਦੇ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: