ਅੰਮ੍ਰਿਤਸਰ ਪੁਲਿਸ ਵੱਲੋਂ ਨਕਲੀ ਮਹਿਲਾ ਇੰਸਪੈਕਟਰ ਨੂੰ ਫੜਿਆ ਗਿਆ ਹੈ ਜੋ ਕਿ ਖੁਦ ਨੂੰ ਐੱਸਐੱਸਪੀ ਸ਼ਹਿਰੀ ਦੀ ਰੀਡਰ ਦੱਸਦੀ ਸੀ। ਮੁਲਜ਼ਮ ਬੀਐੱਮਡਬਲਯੂ ਵਿਚ ਘੁੰਮਦੀ ਸੀ ਤੇ ਉਸੇ ਕਾਰ ਨੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ। ਮਹਿਲਾ ਖਿਲਾਫ ਥਾਣਾ ਸਿਵਲ ਲਾਈਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਏਡੀਸੀਪੀ ਸਿਟੀ-2 ਨੇ ਦੱਸਿਆ ਕਿ ਬੀਤੇ ਦਿਨੀਂ ਕਵੀਂਸ ਰੋਡ ‘ਤੇ ਇਕ BMW ਕਾਰ ਤੇ ਸਵਿਫਟ ਕਾਰ ਦੇ ਵਿਚ ਟੱਕਰ ਹੋਈ ਜਿਸ ਦੇ ਬਾਅਦ ਬੀਐੱਮਡਬਲਯੂ ਕਾਰ ਦੀ ਮਾਲਕਣ ਨੇ ਕੰਟਰੋਲ ਰੂਮ ਵਿਚ ਫੋਨ ਕੀਤਾ ਤੇ ਖੁਦ ਨੂੰ ਪੰਜਾਬ ਪੁਲਿਸ ਦੀ ਇੰਸਪੈਕਟਰ ਦੱਸਿਆ। ਸਿਵਲ ਲਾਈਨ ਥਾਣਾ ਐੱਸਆਈ ਦਲਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਗ੍ਰੈਂਡ ਹੋਟਲ ਸਾਹਮਣੇ ਕਵੀਨਜ਼ ਰੋਡ ਅੰਮ੍ਰਿਤਸਰ ਵਿਚ ਇਕ ਵਾਰ ਬੀਐੱਮਡਬਲਯੂ ਨੰਬਰ ਡੀਐੱਲ-1-ਸੀ-ਐੱਮ-6898 ਅਤੇ ਸਵਿਫਟ ਡਿਜ਼ਾਇਰ ਨੰਬਰ ਪੀਬੀ-01-ਡੀ-3782 ਦਾ ਐਕਸੀਡੈਂਟ ਹੋ ਗਿਆ ਹੈ।
ਉਹ ਮੌਕੇ ‘ਤੇ ਪਹੁੰਚੇ ਤਾਂ ਮਹਿਲਾ ਕਾਰ ਤੋਂ ਬਾਹਰ ਨਿਕਲ ਗਈ ਤੇ ਉਸ ਨੇ ਆਪਣਾ ਨਾਂ ਇੰਸਪੈਕਟਰ ਰਮਨਦੀਪ ਕੌਰ ਰੰਧਾਵਾ ਪੰਜਾਬ ਪੁਲਿਸ ਦੱਸਿਆ ਤੇ ਕਿਹਾ ਕਿ ਮੈਂ ਐੱਸਐੱਸਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਵਿਚ ਰੀਡਰ ਦੇ ਅਹੁਦੇ ‘ਤੇ ਤਾਇਨਾਤ ਹਾਂ ਜੋ ਵਾਰ-ਵਾਰ ਮੈਨੂੰ ਕਹਿ ਰਹੀ ਸੀ ਕਿ ਐਕਸੀਡੈਂਟ ਦੌਰਾਨ ਬੀਐੱਮਡਬਲਯੂ ਕਾਰ ਦਾ ਸ਼ੀਸ਼ਾ ਟੁੱਟ ਗਿਆ ਹੈ। ਇਸ ਦਾ ਮੁਆਵਜ਼ਾ ਦਿਓ, ਦੋਵੇਂ ਧਿਰਾਂ ਵੱਲੋਂ ਕੋਈ ਗੱਲ ਨਾ ਬਣਦੀ ਦੇਖ ਦੋਵੇਂ ਕਾਰਾਂ ਸਣੇ ਚਾਲਕਾਂ ਨੂੰ ਥਾਣੇ ਲੈ ਆਈ।
BMW ਕਾਰ ਵਿਚ ਸਵਾਲ ਮਹਿਲਾ ਜਿਸ ਨੇ ਆਪਣਾ ਨਾਂ ਇੰਸਪੈਕਟਰ ਰਮਨਦੀਪ ਕੌਰ ਰੰਧਾਵਾ, ਇੰਸਪੈਕਟਰ ਪੰਜਾਬ ਪੁਲਿਸ ਦੱਸਿਆ। ਮਹਿਲਾ ਨੇ ਦੱਸਿਆ ਕਿ ਉੁਹ ਐੱਸਐੱਸਪੀ ਦਿਹਾਤੀ ਵਿਚ ਬਤੌਰ ਰੀਡਰ ਤਾਇਨਾਤ ਹੈ। ਏਐੱਸਆਈ ਨੂੰ ਸ਼ੱਕ ਹੋਇਆ ਤੇ ਉਹ ਪੁਲਿਸ ਅਧਿਕਾਰੀ ਨਹੀਂ ਲੱਗ ਰਹੀ ਸੀ ਜਿਸ ਦੇ ਬਾਅਦ ਦੋਵੇਂ ਪਾਰਟੀਆਂ ਦੇ ਥਾਣੇ ਲਿਆਂਦਾ ਗਿਆ ਜਿਥੇ ਮਹਿਲਾ ਥਾਣਾ ਲਿਆਂਦਾ ਜਿਥੇ ਮਹਿਲਾ ਬਾਰੇ ਐੱਸਐੱਸਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਤੇ ਓਐੱਸਆਈ ਬ੍ਰਾਂਚ ਵਿਚ ਸੂਚਨਾ ਦਿੱਤੀ ਗਈ ਜਿਥੋਂ ਪਤਾ ਲੱਗਾ ਕਿ ਇਸ ਨਾਂ ਤੋਂ ਕੋਈ ਸਟਾਫ ਉਨ੍ਹਾਂ ਕੋਲ ਨਹੀਂ ਹੈ।
ਇਹ ਵੀ ਪੜ੍ਹੋ : ਆਰਗਨ ਟਰਾਂਸਪਲਾਂਟ ‘ਤੇ ਪਿਤਾ ਨੇ ਕਹੀ ਇਹ ਗੱਲ-‘4 ਲੋਕਾਂ ਨੂੰ ਨਵਾਂ ਜੀਵਨ ਦੇ ਗਿਆ 20 ਸਾਲ ਦਾ ਸਾਹਿਲ’
ਔਰਤ ਕੋਲੋਂ ਫਰਜ਼ੀ ਵਿਜ਼ਿਟਿੰਗ ਕਾਰਡ ਅਤੇ ਆਈਡੀ ਕਾਰਡ ਬਰਾਮਦ ਹੋਇਆ ਹੈ। ਫਿਲਹਾਲ ਇਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਉਧਰ, ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਇਸ ਔਰਤ ਨੇ ਕਿਸੇ ਨਾਲ ਕੋਈ ਧੋਖਾਧੜੀ ਕੀਤੀ ਹੈ ਤਾਂ ਉਹ ਅੱਗੇ ਆ ਕੇ ਸ਼ਿਕਾਇਤ ਦਰਜ ਕਰਵਾਏ।ਮਹਿਲਾ ਦਾ ਨਾਂ ਰਣਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਗਲੀ ਨੰਬਰ 6, ਮਕਾਨ ਨੰਬਰ 346, ਪ੍ਰਤਾਪ ਹੈ। ਨਗਰ, ਅੰਮ੍ਰਿਤਸਰ, ਉਮਰ ਕਰੀਬ 45 ਸਾਲ ਹੈ।
ਡਾ. ਪ੍ਰਗਿਆ ਜੈ, ਆਈਪੀਐੱਸ ਡੀਸੀਪੀ ਸਿਟੀ, ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਪੀਪੀਐੱਸ ਡੀਸੀਪੀ ਡਿਟੈਕਟਿਵ, ਸ਼੍ਰੀ ਪ੍ਰਭਜੋਤ ਸਿੰਘ ਵਿਰਕ ਪੀਪੀਐੱਸ ਏਡੀਸੀਪੀ ਸਿਟੀ-2 ਅੰਮ੍ਰਿਤਸਰ, ਸ਼੍ਰੀ ਵਰਿੰਦਰ ਸਿੰਘ ਖੋਸਾ ਪੀਪੀਐੱਸ ਏਸੀਪੀ ਨਾਰਥ ਅੰਮ੍ਰਿਤਸਰ ਦੇ ਨਿਰਦੇਸ਼ਨ ਵਿਚ ਇੰਸਪੈਕਟਰ ਜਸਵੀਰ ਸਿੰਘ ਚੀਫ ਦੀ ਦੇਖ-ਰੇਖ ਵਿਚ ਅਧਿਕਾਰੀ ਪੁਲਿਸ ਸਟੇਸ਼ਨ ਸਿਵਲ ਲਾਈਨਸ ਜ਼ਿਲ੍ਹਾ ਅੰਮ੍ਰਿਤਸਰ ਸਿਟੀ ਟੀਮ ਪੰਜਾਬ ਮੁਤਾਬਕ ਮਹਿਲਾ ਖਿਲਾਫ ਪਹਿਲਾਂ ਤੋਂ ਮਾਈਨਿੰਗ ਦਾ ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: