farmers protest 57th day: ਅੱਜ ਕੇਂਦਰ ਸਰਕਾਰ ਨਾਲ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ। ਸਰਕਾਰ ਨੇ ਕਿਸਾਨਾਂ ਸਾਹਮਣੇ ਇਕ ਪ੍ਰਸਤਾਵ ਰੱਖਿਆ ਕਿ ਤਿੰਨੋ ਖੇਤੀ ਕਾਨੂੰਨਾਂ ਨੂੰ ਇਕ ਸਾਲ ਜਾਂ ਜ਼ਿਆਦਾ ਸਮਾਂ ਲਈ ਸਸਪੈਂਡ ਕੀਤਾ ਜਾ ਸਕਦਾ ਹੈ ਅਤੇ ਸੁਪਰੀਮ ਕੋਰਟ ਵਿੱਚ ਐਫੀਡਵੀਤ ਵੀ ਦੇ ਦਿੱਤਾ ਜਾਵੇਗਾ। ਕਿਸਾਨਾਂ ਨੇ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਨ ਦੀ ਮੰਗ ਕੀਤੀ ਅਤੇ ਅਗਲੀ ਮੀਟਿੰਗ ਵਿੱਚ ਸਾਰੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਜਵਾਬ ਦੇਣ ਦੀ ਗੱਲ ਕੀਤੀ। ਐਮਐਸਪੀ ਤੇ ਸਰਕਾਰ ਨੇ ਕਮੇਟੀ ਦੀ ਪੇਸ਼ਕਸ਼ ਕੀਤੀ ਪਰ ਕਿਸਾਨਾਂ ਨੇ ਸਵੀਕਾਰ ਨਹੀਂ ਕੀਤਾ ਅਤੇ ਇਸ ਉੱਪਰ 22 ਜਨਵਰੀ ਨੂੰ ਗੱਲਬਾਤ ਕਰਨ ਦੀ ਗੱਲ ਕਹੀ। ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸ਼ੁਭ ਦਿਨ ਦੁਨੀਆ ਭਰ ਦੇ ਲੋਕਾਂ ਨੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ਬਦ “ਦੇਹ ਸਿਵਾ ਬਰੁ ਮੋਹਿ ਇਹੈ” ਦਾ ਜਾਪ ਕਰਕੇ ਇਸ ਅੰਦੋਲਨ ਦੀ ਸਫਲਤਾ ਦਾ ਪ੍ਰਣ ਲਿਆ।
26 ਜਨਵਰੀ ਦੀ ਕਿਸਾਨ ਪਰੇਡ ਵਿਚ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਿਸ ਨਾਲ ਮੀਟਿੰਗ ਹੋਈ, ਜਿਸ ਵਿਚ ਕਿਸਾਨ ਆਊਟਰ ਰਿੰਗ ਰੋਡ ‘ਤੇ ਪਰੇਡ ਦੀ ਮੰਗ ਤੇ ਕਾਇਮ ਰਹੇ, ਜਦ ਕਿ ਪੁਲਿਸ ਨੇ ਦੂਜੇ ਰਸਤੇ ਦੇਣ ਵਾਰੇ ਸੁਝਾਅ ਦਿੱਤੇ ਅਤੇ ਏਥੋਂ ਤੱਕ ਕਿ ਪਰੇਡ ਨਾ ਕਰਨ ਦਾ ਸੁਝਾਅ ਵੀ ਦਿੱਤਾ। ਇਸ ਬਾਰੇ ਕੱਲ ਵੀ ਇੱਕ ਮੀਟਿੰਗ ਹੋਵੇਗੀ। ਦੇਸ਼ ਭਰ ਤੋਂ ਕਿਸਾਨ ਇਸ ਦੇਸ਼ ਵਿਆਪੀ ਅਤੇ ਲੋਕ ਲਹਿਰ ਵਿਚ ਦਿੱਲੀ ਬੋਰਡਾਂ ਤੇ ਪਹੁੰਚ ਰਹੇ ਹਨ। ਉਤਰਾਖੰਡ ਦੇ ਲਖੀਮਪੁਰ ਅਤੇ ਬਿਜਨੌਰ ਤੋਂ ਹਜ਼ਾਰਾਂ ਟਰੈਕਟਰ ਦਿੱਲੀ ਪਹੁੰਚਣਗੇ। ਮੱਧ ਪ੍ਰਦੇਸ਼ ਦੇ ਰਿਵਾ, ਗਵਾਲੀਅਰ, ਮੁਲਤਾਈ ਸਮੇਤ ਕਈ ਥਾਵਾਂ ‘ਤੇ ਕਿਸਾਨਾਂ ਦੇ ਮੋਰਚੇ ਅਣਮਿੱਥੇ ਸਮੇਂ ਲਈ ਜਾਰੀ ਹਨ। ਵੱਖ-ਵੱਖ ਥਾਵਾਂ ‘ਤੇ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਹਨ। ਮਹਿਲਾ ਕਿਸਾਨ ਦਿਵਸ ਵੀ ਪੂਰੀ ਤਾਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਹੁਣ ਕਿਸਾਨ ਪਿੰਡ-ਪਿੰਡ ਜਾ ਰਹੇ ਹਨ ਅਤੇ ਜਾਗਰੂਕਤਾ ਕਰ ਆਉਣ ਵਾਲੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਕਰ ਰਹੇ ਹਨ। ਬਿਲਵਾਨੀ ਵਿੱਚ ਵੀ ਇੱਕ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। ਓਡੀਸ਼ਾ ਤੋਂ ਦਿੱਲੀ ਦੀ ਯਾਤਰਾ ਵਿੱਚ ਨਵ ਨਿਰਮਾਣ ਸੰਗਠਨ ਦੇ ਲੋਕਾਂ ਨੂੰ ਮਿਲੇ ਸਮਰਥਨ ਨੂੰ ਵੇਖਦਿਆਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਇਸ ਮਾਰਚ ਦੇ ਆਗੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਰਸਤਾ ਵੀ ਬਦਲ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਯਾਤਰਾ ਦੇ ਕਿਸਾਨ 26 ਜਨਵਰੀ ਤੱਕ ਵਰਤ ਰੱਖਣਗੇ। ਪੰਜਾਬ ਅਤੇ ਹਰਿਆਣਾ ਵਿਚ ਲੋਕ ਲਹਿਰ ਵਿਸ਼ਾਲ ਰੂਪ ਧਾਰਨ ਕਰ ਰਹੀ ਹੈ। ਇਸ ਅੰਦੋਲਨ ਵਿਚ ਨਾ ਸਿਰਫ ਕਿਸਾਨ-ਮਜ਼ਦੂਰ ਬਲਕਿ ਸਮਾਜ ਦੇ ਹਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ। ਉੱਤਰੀ ਰਾਜਸਥਾਨ ਦੇ ਕਿਸਾਨ ਵੀ ਟਰੈਕਟਰ ਮਾਰਚ, ਸਾਈਕਲ ਰੈਲੀ ਅਤੇ ਛੋਟੀਆਂ ਮੀਟਿੰਗਾਂ ਕਰਕੇ ਦਿੱਲੀ ਦੇ ਬਾਰਡਰਾਂ ਤੇ ਆਉਣ ਦੀ ਤਿਆਰੀ ਕਰ ਰਹੇ ਹਨ। ਇਸ ਅੰਦੋਲਨ ਵਿਚ ਹੁਣ ਤੱਕ 138 ਕਿਸਾਨ ਸ਼ਹੀਦ ਹੋ ਚੁੱਕੇ ਹਨ। ਸਯੁੰਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਅਸੀਂ ਯਕੀਨ ਦਿਵਾਉਂਦੇ ਹਾਂ ਕਿ ਇਨ੍ਹਾਂ ਕਿਸਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਜ਼ਰੂਰੀ ਮੁਆਵਜ਼ੇ ਦੀ ਮੰਗ ਕਰਦੇ ਹਾਂ।
ਐਨਏਪੀਐਮ ਦੀ ਅਗਵਾਈ ਹੇਠ ਕਿਸਾਨ ਜੋਤੀ ਯਾਤਰਾ ਉਦੈਪੁਰ ਨੂੰ ਪਾਰ ਕਰ ਗਈ ਹੈ। ਵਿਧਵਾ ਕਿਸਾਨ ਜਾਂ ਉਹਨਾਂ ਕਿਸਾਨ ਦੇ ਪਰਿਵਾਰਕ ਮੈਂਬਰ, ਜਿਸ ਨੇ ਖੁਦਕੁਸ਼ੀ ਕੀਤੀ ਹੈ, ਉਹ ਮਹਾਰਾਸ਼ਟਰ ਦੇ ਯਵਤਮਲ ਤੋਂ ਦਿੱਲੀ ਸਰਹੱਦਾਂ ‘ਤੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਆ ਰਹੇ ਹਨ। ਅੱਜ ਕੋਲਕਾਤਾ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿੱਥੇ ਅੰਨਾਦਾਤਾਰ ਸਾਥ ਬੰਗਲਾ ਦੇ ਤਹਿਤ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਬਿਹਾਰ ਵਿਚ 20 ਤੋਂ ਵੱਧ ਥਾਵਾਂ ‘ਤੇ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਹਨ। ਸਰਕਾਰ ਇਸ ਅੰਦੋਲਨ ਨੂੰ ਕਿਸੇ ਖ਼ਾਸ ਲੋਕਾਂ ਅਤੇ ਖੇਤਰ ਨਾਲ ਜੋੜ ਕੇ ਪੇਸ਼ ਕਰ ਰਹੀ ਹੈ, ਇਸ ਸੰਘਰਸ਼ ਨਾਲ ਬਿਹਾਰ ਦੇ ਕਿਸਾਨਾਂ ਨੇ ਵੀ ਇਸ ਦਲੀਲ ਦਾ ਜਵਾਬ ਦਿੱਤਾ ਹੈ। ਬਿਹਾਰ ਵਿੱਚ, ਇੱਕ ਪਾਸੇ ਇੱਕ ਮੁਜ਼ਾਹਰਾ ਪਿੰਡਾਂ, ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਰਾਜਧਾਨੀ ਪਟਨਾ ਵਿੱਚ ਏਆਈਪੀਐਫ ਦੇ ਕਾਰਕੁਨਾਂ ਨੇ ਵੱਡੀ ਗਿਣਤੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।
ਡਾ. ਦਰਸ਼ਨ ਪਾਲ
ਸੰਯੁਕਤ ਕਿਸਾਨ ਮੋਰਚਾ
9417269294