ਕਿਸਾਨਾਂ ਦੇ ਦਿੱਲੀ ਕੂਚ ਦਾ ਅੱਜ ਦੂਜਾ ਦਿਨ ਹੈ। ਫਿਲਹਾਲ ਕਿਸਾਨ ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ। ਕਿਸਾਨਾਂ ਨੂੰ ਪੁਲਿਸ ਵੱਲੋਂ ਰੋਕਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ‘ਤੇ ਅੱਥਰੂ ਗੈਸ ਦੇ ਦੇ ਗੋਲੇ ਛੱਡੇ ਜਾ ਰਹੇ ਹਨ, ਜਿਨ੍ਹਾਂ ਲਈ ਡਰੋਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪਰ ਕਿਸਾਨਾਂ ਨੇ ਇਸ ਦਾ ਤੋੜ ਕੱਢ ਲਿਆ ਹੈ। ਹੁਣ ਕਿਸਾਨ ਵੀ ਡਰੋਨਾਂ ਨੂੰ ਲਾਹੁਣ ਦੀਆਂ ਕੋਸ਼ਿਸ਼ਾਂ ਵਿੱਚ ਲੱਗ ਗਏ ਹਨ, ਜਿਸ ਲਈ ਉਨ੍ਹਾਂ ਨੇ ਪਤੰਗਾਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਬੁੱਧਵਾਰ ਦੁਪਹਿਰ 12 ਵਜੇ ਦੇ ਕਰੀਬ ਕਿਸਾਨਾਂ ਨੇ ਡਰੋਨਾਂ ਨੂੰ ਲਾਹੁਣ ਲਈ ਸ਼ੰਭੂ ਬਾਰਡਰ ‘ਤੇ ਪਤੰਗ ਉਡਾਉਣੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਵੱਡੀ ਗਿਣਤੀ ‘ਚ ਪਤੰਗਾਂ ਲੈ ਕੇ ਪਹੁੰਚੇ ਹਨ ਅਤੇ ਸ਼ੰਭੂ ਸਰਹੱਦ ‘ਤੇ ਪਤੰਗ ਉਡਾ ਰਹੇ ਹਨ, ਤਾਂ ਜੋ ਡਰੋਨ ਪਤੰਗਾਂ ਦੀ ਡੋਰ ‘ਚ ਫਸ ਕੇ ਡਰੋਨ ਡਿੱਗ ਜਾਣ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਡਰੋਨਾਂ ਦੇ ਪੇਚੇ ਪਾਉਣੇ।
ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਈਡੀਆ ਲਾਇਆ ਕਿ ਪਤੰਗ ਚੜ੍ਹਾਉਣ ਨਾਲ ਡਰੋਨ ਨੇੜੇ ਨਹੀਂ ਆਉਂਦਾ। ਇਹ ਸਾਡਾ ਦੇਸੀ ਡਰੋਨ ਏ। ਅਸੀਂ ਇਸ ਨਾਲ ਹੰਝੂ ਗੈਸ ਵਾਲੇ ਡਰੋਨਾਂ ਦਾ ਸਾਹਮਣਾ ਕਰਾਂਗੇ। ਇਸ ਤੋਂ ਇਲਾਵਾ ਕਿਸਾਨ ਹੰਝੂ ਗੈਸਾਂ ਤੋਂ ਬਚਣ ਲਈ ਹੋਰ ਵੀ ਐਕਸਪੈਰੀਮੈਂਟ ਕਰਨ ਲੱਗੇ ਹੋਏ ਹਨ। ਉਨ੍ਹਾਂ ਨੇ ਆਪਣੇ ਮੂੰਹ ਤੇ ਅੱਖਾਂ ਉੱਤੇ ਪਲਾਸਟਿਕ ਦੇ ਲਿਫਾਫੇ ਚੜ੍ਹਾ ਲਏ ਹਨ। ਉਨ੍ਹਾਂ ਕਿਹਾ ਕਿ ਜੇਸੀਬੀ ਮਸ਼ੀਨਾਂ ਆ ਰਹੀਆਂ ਹਨ। ਅਸੀਂ ਆਪਣੇ ਪ੍ਰਬੰਧ ਕਰ ਰਹੇ ਹਾਂ। ਰੋਜ਼ ਆਪਣੇ ਬੰਦੇ ਜ਼ਖਮੀ ਨਹੀਂ ਕਰਾਏ ਜਾਂਦੇ।
ਇਹ ਵੀ ਪੜ੍ਹੋ : ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ- ‘ਹਰ ਪੱਖ ਨੂੰ ਧਿਆਨ ‘ਚ ਰੱਖ ਕੇ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ’
ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਅਤੇ ਹੋਰ ਸੁਰੱਖਿਆ ਕਰਮਚਾਰੀ ਸ਼ੰਭੂ ਸਰਹੱਦ ‘ਤੇ ਪੰਜਾਬ ਵੱਲ ਇਕੱਠੇ ਹੋਏ ਕਿਸਾਨਾਂ ‘ਤੇ ਡਰੋਨਾਂ ਨਾਲ ਲਗਾਤਾਰ ਗੋਲਾਬਾਰੀ ਕਰ ਰਹੇ ਹਨ ਤੇ ਹੰਝੂ ਗੈਸ ਦੇ ਗੋਲੇ ਸੁੱਟ ਰਹੇ ਹਨ। ਕਿਸਾਨਾਂ ਨੇ ਮੰਗਲਵਾਰ ਨੂੰ ਡਰੋਨ ‘ਤੇ ਪਥਰਾਅ ਵੀ ਕੀਤਾ। ਪਰ ਉਚਾਈ ਜ਼ਿਆਦਾ ਹੋਣ ਕਾਰਨ ਉਹ ਡਰੋਨ ਨੂੰ ਨਿਸ਼ਾਨਾ ਨਹੀਂ ਬਣ ਸਕਿਆ। ਡਰੋਨ ਕਿਸਾਨਾਂ ਲਈ ਵੀ ਵੱਡੀ ਸਮੱਸਿਆ ਬਣ ਰਿਹਾ ਹੈ ਕਿਉਂਕਿ ਇਹ ਉੱਚਾਈ ਤੋਂ ਹਮਲੇ ਕਰ ਰਿਹਾ ਹੈ। ਕਿਸਾਨ ਲਗਾਤਾਰ ਜੁਗਾੜ ਲਾਉਣ ਵਿੱਚ ਲੱਗੇ ਹੋਏ ਹਨ ਕਿ ਇਨ੍ਹਾਂ ਤੋਂ ਕਿਵੇਂ ਬਚਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ –