ਪੰਜਾਬ ਦੇ ਕਿਸਾਨਾਂ ਨੇ ਵੀਰਵਾਰ ਨੂੰ ਪਟਿਆਲਾ ਜ਼ਿਲੇ ਦੇ ਪਾਤੜਾਂ ਤੇ ਸੰਗਰੂਰ ਜ਼ਿਲੇ ਦੇ ਖਨੌਰੀ ਵਿਚਕਾਰ ਟੋਲ ਪਲਾਜ਼ਾ ਬੰਦ ਕਰ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਸਵੇਰੇ ਹੀ ਟੋਲ ’ਤੇ ਪਹੁੰਚ ਕੇ ਬਿਨਾਂ ਟੈਕਸ ਦੇ ਵਾਹਨਾਂ ਨੂੰ ਪਾਸ ਕਰਵਾਉਣਾ ਸ਼ੁਰੂ ਕਰ ਦਿੱਤਾ। ਟੋਲ ਦੇ ਰੇਟ ਵਧਾਉਣ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਛੋਟ ਨਾ ਦੇਣ ਕਰਕੇ ਇਹ ਟੋਲ ਬੰਦ ਕਰਾਇਆ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਮੁਤਾਬਕ ਜਥੇਬੰਦੀ ਨੂੰ ਸੂਚਨਾ ਮਿਲੀ ਸੀ ਕਿ ਪਾਤੜਾਂ-ਖਨੌਰੀ ਰੋਡ ’ਤੇ ਸਥਿਤ ਟੋਲ ਪਲਾਜ਼ਾ ’ਤੇ ਟੋਲ ਰੇਟ ਵਧਾ ਦਿੱਤੇ ਗਏ ਹਨ। ਨੇੜਲੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਵੀ ਟੋਲ ਵਸੂਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕੋਈ ਛੋਟ ਨਹੀਂ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : SYL ਮੁੱਦੇ ‘ਤੇ ਸ਼ੇਖਾਵਤ ਕਰਨਗੇ ਪੰਜਾਬ-ਹਰਿਆਣਾ ਨਾਲ ਮੀਟਿੰਗ, CM ਮਾਨ ਬੋਲੇ- ‘ਜ਼ਰੂਰ ਰੱਖਾਂਗੇ ਆਪਣਾ ਪੱਖ’
ਦਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਟੋਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਦੇ ਸੰਚਾਲਕ ਲੰਬੇ ਸਮੇਂ ਤੋਂ ਡਰਾਈਵਰਾਂ ਤੋਂ ਤੈਅ ਦਰਾਂ ਤੋਂ ਵੱਧ ਟੋਲ ਫੀਸ ਵਸੂਲ ਰਹੇ ਹਨ। ਉਨ੍ਹਾਂ ਦੀ ਧੱਕੇਸ਼ਾਹੀ ਖ਼ਿਲਾਫ਼ ਕਿਸਾਨਾਂ ਨੇ ਇੱਥੇ ਧਰਨਾ ਦਿੱਤਾ।
ਦੂਜੇ ਪਾਸੇ ਕਿਸਾਨਾਂ ਦੇ ਧਰਨੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੋਲ ਪਲਾਜ਼ਾ ’ਤੇ ਪੁੱਜ ਗਈ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਕਿਰਤੀ ਕਿਸਾਨ ਯੂਨੀਅਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਧਰਨਾ ਹਟਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ : –