ਝਾਰਖੰਡ ਦੇ ਰਾਂਚੀ ਵਿੱਚ ਇੱਕ ਵਿਆਹ ਦੀ ਬਰਾਤ ਕਾਫੀ ਚਰਚਾ ਵਿੱਚ ਹੈ। ਇਹ ਬਰਾਤ ਧੀ ਨੂੰ ਸਹੁਰਿਆਂ ਲਈ ਵਿਦਾਈ ਦੇਣ ਲਈ ਨਹੀਂ, ਸਗੋਂ ਸਹੁਰਿਆਂ ਦੇ ਤਸ਼ੱਦਦ ਤੋਂ ਮੁਕਤ ਕਰਵਾਉਣ ਲਈ ਕੱਢੀ ਗਈ। ਪਿਤਾ ਨੇ ਆਪਣੀ ਵਿਆਹੀ ਧੀ ਨੂੰ ਵਾਪਸ ਲਿਆਉਣ ਲਈ ਬੈਂਡ ਬਾਜਿਆਂ ਅਤੇ ਆਤਿਸ਼ਬਾਜ਼ੀ ਨਾਲ ਵਿਆਹ ਦੀ ਬਰਾਤ ਕੱਢੀ, ਜਿਸ ਦਾ ਉਸ ਦੇ ਸਹੁਰਿਆਂ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਸੀ।
ਇੰਨਾ ਹੀ ਨਹੀਂ, ਪਿਤਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ 15 ਅਕਤੂਬਰ ਨੂੰ ਕੱਢੀ ਗਈ ਇਸ ਵਿਆਹ ਦੀ ਬਰਾਤ ਦੀ ਵੀਡੀਓ ਪੋਸਟ ਕੀਤੀ ਅਤੇ ਲਿਖਿਆ, ”ਲੋਕ ਆਪਣੀਆਂ ਧੀਆਂ ਦਾ ਵਿਆਹ ਬਹੁਤ ਚਾਵਾਂ ਅਤੇ ਧੂਮ-ਧਾਮ ਨਾਲ ਕਰਦੇ ਹਨ, ਪਰ ਜੇ ਜੀਵਨਸਾਥੀ ਅਤੇ ਪਰਿਵਾਰ ਗਲਤ ਕੰਮ ਕਰਦਾ ਹੈ ਤਾਂ ਤੁਹਾਨੂੰ ਆਪਣੀ ਧੀ ਨੂੰ ਆਦਰ ਅਤੇ ਸਨਮਾਨ ਨਾਲ ਆਪਣੇ ਘਰ ਵਾਪਿਸ ਲਿਆਉਣਾ ਚਾਹੀਦਾ, ਕਿਉਂਕਿ ਧੀਆਂ ਬਹੁਤ ਅਨਮੋਲ ਹੁੰਦੀਆਂ ਹਨ।’
ਰਾਂਚੀ ਦੇ ਕੈਲਾਸ਼ ਨਗਰ ਦੇ ਕੁਮਹਰਟੋਲੀ ਦੇ ਰਹਿਣ ਵਾਲੇ ਪ੍ਰੇਮ ਗੁਪਤਾ ਦਾ ਕਹਿਣਾ ਹੈ ਕਿ 28 ਅਪ੍ਰੈਲ 2022 ਨੂੰ ਉਸ ਨੇ ਆਪਣੀ ਬੇਟੀ ਸਾਕਸ਼ੀ ਗੁਪਤਾ ਦਾ ਵਿਆਹ ਸਚਿਨ ਕੁਮਾਰ ਨਾਮ ਦੇ ਨੌਜਵਾਨ ਨਾਲ ਕੀਤਾ ਸੀ। ਉਹ ਝਾਰਖੰਡ ਬਿਜਲੀ ਵੰਡ ਨਿਗਮ ਵਿੱਚ ਸਹਾਇਕ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਹੈ ਅਤੇ ਸਰਵੇਸ਼ਵਰੀ ਨਗਰ, ਰਾਂਚੀ ਦਾ ਰਹਿਣ ਵਾਲਾ ਹੈ।
ਪ੍ਰੇਮ ਗੁਪਤਾ ਨੇ ਦੋਸ਼ ਲਾਇਆ ਕਿ ਕੁਝ ਦਿਨਾਂ ਬਾਅਦ ਹੀ ਧੀ ਨੂੰ ਸਹੁਰੇ ਘਰ ਤੋਂ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਹੋ ਗਿਆ। ਹਰ ਵਾਰ ਉਸ ਦਾ ਪਤੀ ਉਸ ਨੂੰ ਘਰੋਂ ਕੱਢ ਦਿੰਦਾ ਸੀ। ਕਰੀਬ ਇਕ ਸਾਲ ਬਾਅਦ ਸਾਕਸ਼ੀ ਨੂੰ ਪਤਾ ਲੱਗਾ ਕਿ ਜਿਸ ਬੰਦੇ ਨਾਲ ਉਸ ਦਾ ਵਿਆਹ ਹੋਇਆ ਹੈ, ਉਹ ਪਹਿਲਾਂ ਵੀ ਦੋ ਵਾਰ ਵਿਆਹ ਕਰ ਚੁੱਕਾ ਹੈ। ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਹ ਵੀ ਪੜ੍ਹੋ : ਬਿੱਲ ਚੁਕਾਉਣ ਤੋਂ ਪਹਿਲਾਂ ਬੰਦਾ ਕਰਦਾ ਸੀ ‘ਕਮਾਲ’ ਦਾ ਡਰਾਮਾ, 20 ਰੈਸਟੋਰੈਂਟਾਂ ਨੂੰ ਲਾਇਆ ਚੂਨਾ
ਸਾਕਸ਼ੀ ਦਾ ਕਹਿਣਾ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਮੈਂ ਹਿੰਮਤ ਨਹੀਂ ਹਾਰੀ ਅਤੇ ਕਿਸੇ ਤਰ੍ਹਾਂ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ, ਜਦੋਂ ਉਸ ਨੂੰ ਲੱਗਾ ਕਿ ਸ਼ੋਸ਼ਣ ਅਤੇ ਪਰੇਸ਼ਾਨੀ ਕਾਰਨ ਉਸ ਨਾਲ ਰਹਿਣਾ ਮੁਸ਼ਕਲ ਹੈ, ਤਾਂ ਉਸ ਨੇ ਰਿਸ਼ਤੇ ਦੀ ਕੈਦ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ। ਪਿਤਾ ਅਤੇ ਪੇਕੇ ਵਾਲਿਆਂ ਵੀ ਸਾਕਸ਼ੀ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਅਤੇ ਉਸ ਦੇ ਸਹੁਰੇ ਘਰ ਤੋਂ ਸਹੀ ਬੈਂਡ ਅਤੇ ਆਤਿਸ਼ਬਾਜ਼ੀ ਨਾਲ ਬਰਾਤ ਕੱਢੀ ਅਤੇ ਉਸ ਨੂੰ ਵਾਪਸ ਆਪਣੇ ਪੇਕੇ ਘਰ ਲੈ ਆਏ।
ਪ੍ਰੇਮ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕਦਮ ਇਸ ਖੁਸ਼ੀ ‘ਚ ਚੁੱਕਿਆ ਕਿ ਉਨ੍ਹਾਂ ਦੀ ਧੀ ਸ਼ੋਸ਼ਣ ਤੋਂ ਮੁਕਤ ਹੈ। ਸਾਕਸ਼ੀ ਨੇ ਤਲਾਕ ਲਈ ਕੋਰਟ ‘ਚ ਕੇਸ ਦਾਇਰ ਕੀਤਾ ਹੈ। ਮੁੰਡੇ ਨੇ ਗੁਜ਼ਾਰਾ ਭੱਤਾ ਦੇਣ ਦੀ ਗੱਲ ਕਹੀ ਹੈ। ਤਲਾਕ ਨੂੰ ਜਲਦੀ ਹੀ ਕਾਨੂੰਨੀ ਤੌਰ ‘ਤੇ ਮਨਜ਼ੂਰੀ ਮਿਲਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: