ਅਬੋਹਰ ਵਿੱਚ ਬੀਤੀ ਰਾਤ ਅਚਾਨਕ ਖਰਾਬ ਮੌਸਮ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖਰਾਬ ਮੌਸਮ ਕਾਰਨ ਨਹਿਰ ਦੇ ਨੇੜੇ ਸਥਿਤ ਜੰਗਲਾਤ ਵਿਭਾਗ ਦੇ ਸੁੱਕੇ ਦਰੱਖਤ ਨਹਿਰ ਵਿੱਚ ਡਿੱਗ ਗਏ, ਜਿਸ ਕਾਰਨ ਨਹਿਰ ਓਵਰਫਲੋ ਹੋ ਗਈ ਅਤੇ ਦੋ-ਤਿੰਨ ਥਾਵਾਂ ’ਤੇ ਨਹਿਰ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ।

fazilka canal overflow news
ਇਹ ਦੇਖ ਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਗੁਣਵੰਤ ਸਿੰਘ, ਗੁਰਸੇਵਕ ਸਿੰਘ ਤੇ ਹੋਰ ਕਿਸਾਨਾਂ ਨੇ ਮੌਕੇ ’ਤੇ ਪਹੁੰਚ ਕੇ ਨਹਿਰ ਵਿੱਚ ਡਿੱਗੇ ਦਰੱਖਤ ਨੂੰ ਬਾਹਰ ਕੱਢ ਕੇ ਨਹਿਰ ਨੂੰ ਟੁੱਟਣ ਤੋਂ ਬਚਾਇਆ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਕਿਸਾਨ ਆਗੂ ਗੁਣਵੰਤ ਸਿੰਘ ਨੇ ਕਿਹਾ ਕਿ ਨਹਿਰ ’ਤੇ ਜੰਗਲਾਤ ਵਿਭਾਗ ਵੱਲੋਂ ਲਗਾਏ ਗਏ ਦਰੱਖਤ ਅਕਸਰ ਹੀ ਨਹਿਰ ਦੇ ਟੁੱਟਣ ਦਾ ਕਾਰਨ ਬਣਦੇ ਹਨ ਕਿਉਂਕਿ ਦਰੱਖਤ ਸੁੱਕ ਕੇ ਨਹਿਰ ਵਿੱਚ ਡਿੱਗ ਜਾਂਦੇ ਹਨ, ਜਿਸ ਕਾਰਨ ਨਹਿਰ ਵਿੱਚ ਪਾਣੀ ਓਵਰਫਲੋ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਨ। ਵਿਭਾਗ ਅਜੇ ਵੀ ਗੂੜ੍ਹੀ ਨੀਂਦ ਵਿੱਚ ਹੈ।
























