ਪੰਜਾਬ ਤੋਂ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਇੰਟੈਲੀਜੈਂਸ ਵਿੰਗ ਦੀ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਨਸ਼ੇ ਦੀ ਵੱਡੀ ਖੇਪ ਸਣੇ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
BSF ਜਵਾਨਾਂ ਨੇ ਹਜ਼ਾਰਾ ਮੋੜ ਬੱਸ ਸਟੈਂਡ ਕੋਲ ਨਾਕਾ ਲਗਾਇਆ ਹੋਇਆ ਸੀ। ਨਾਕੇ ਦੌਰਾਨ ਬਾਈਕ ਸਵਾਰ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਹੈ ਪਰ ਮੁਲਜ਼ਮ ਨੇ ਰੁਕਣ ਦੀ ਬਜਾਏ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। BSF ਜਵਾਨਾਂ ਨੇ ਉਸ ਨੂੰ ਦਬੋਚ ਲਿਆ। ਤਲਾਸ਼ੀ ਲੈਣ ‘ਤੇ ਉਸ ਕੋਲੋਂ 14 ਪੈਕੇਟ ਹੈਰੋਇਨ ਲਗਭਗ 7 ਕਿਲੋ 955 ਗ੍ਰਾਮ ਬਰਾਮਦ ਹੋਈ। ਬੀਐੱਸਐੱਫ ਨੇ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਦਕਿ ਤਸਕਰ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।
ਫੜਿਆ ਗਿਆ ਤਸਕਰ ਫਿਰੋਜ਼ਪੁਰ ਦੇ ਟਿੰਡੀਵਾਲਾ ਪਿੰਡ ਦਾ ਵਾਸੀ ਹੈ। ਜਾਂਚ ਦੌਰਾਨ ਉਸ ਦੇ ਖੁਲਾਸੇ ਦੇ ਆਧਾਰ ‘ਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
























