‘ਫਾਈਟਰ’ ਰਿਤਿਕ ਰੋਸ਼ਨ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮਾਂ ‘ਚੋਂ ਇਕ ਹੈ। ਲੋਕ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੋਮਵਾਰ ਨੂੰ ਮੇਕਰਸ ਨੇ ਫਿਲਮ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ‘ਫਾਈਟਰ’ ਦੇ ਪੋਸਟਰ ਨੇ ਰਿਤਿਕ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਥੋੜ੍ਹੀ ਤੇਜ਼ ਕਰ ਦਿੱਤੀ ਹੈ।

fighter first look release
ਰੋਸ਼ਨ, ਦੀਪਿਕਾ ਪਾਦੂਕੋਣ ਅਤੇ ਅਨਿਲ ਕਪੂਰ ਸਟਾਰਰ ਰੀਅਲ ਐਕਸ਼ਨ ਫਿਲਮ ‘ਫਾਈਟਰ’ ਨੂੰ ਲੈ ਕੇ ਲੋਕਾਂ ‘ਚ ਵੱਖਰਾ ਹੀ ਕ੍ਰੇਜ਼ ਹੈ। ਕਾਫੀ ਇੰਤਜ਼ਾਰ ਤੋਂ ਬਾਅਦ ਇਸ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਗਿਆ ਹੈ, ਜਿਸ ‘ਚ ਰਿਤਿਕ ਏਅਰ ਫੋਰਸ ਪਾਇਲਟ ਦੇ ਲੁੱਕ ‘ਚ ਨਜ਼ਰ ਆ ਰਹੇ ਹਨ। ਰਿਤਿਕ ਇਸ ਫਿਲਮ ‘ਚ ਸਕੁਐਡਰਨ ਪਾਇਲਟ ‘ਸ਼ਮਸ਼ੇਰ ਪਠਾਨੀਆ’ ਉਰਫ ‘ਪੈਟੀ’ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
‘ਫਾਈਟਰ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਰਿਤਿਕ ਨੇ ਲਿਖਿਆ- ਸਕੁਐਡਰਨ ਲੀਡਰ ਸ਼ਮਸ਼ੇਰ ਪਠਾਨੀਆ, ਕਾਲ ਸਾਈਨ: ਪੈਟੀ, ਅਹੁਦਾ: ਸਕੁਐਡਰਨ ਪਾਇਲਟ, ਯੂਨਿਟ: ਏਅਰ ਡਰੈਗਨ, ਫਾਈਟਰ ਫਾਰਐਵਰ। ਫਾਈਟਰ ਪੈਟੀ ਦੇ ਭਾਰਤ ਦੇ ਸਭ ਤੋਂ ਵਧੀਆ ਲੜਾਕੂ ਪਾਇਲਟ ਬਣਨ ਦੀ ਯਾਤਰਾ ਨੂੰ ਦਰਸਾਉਂਦਾ ਹੈ। ਪੋਸਟਰ ਨੂੰ ਦੇਖ ਕੇ ਰਿਤਿਕ ਦੇ ਪ੍ਰਸ਼ੰਸਕ ਉਸ ਤੋਂ ਕਾਫੀ ਪ੍ਰਭਾਵਿਤ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਹ ਰਿਤਿਕ ਦੇ ਕਰੀਅਰ ਦੀ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਹੋਣ ਜਾ ਰਹੀ ਹੈ। ਦੀਪਿਕਾ ਅਤੇ ਰਿਤਿਕ ਨੂੰ ਪਰਦੇ ‘ਤੇ ਇਕੱਠੇ ਦੇਖਣਾ ਦਿਲਚਸਪ ਹੋਵੇਗਾ।
























