ਅਮਰੀਕਾ ਤੋਂ ਵੱਡੇ ਜਹਾਜ਼ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਵਿਚ ਅਮਰੀਕਾ ਨੇਵੀ ਦਾ F-35 ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ। ਅਮਰੀਕੀ ਲੜਾਕੂ ਜਹਾਜ਼ ਕ੍ਰੈਸ਼ ਹੋਣ ਬਾਰੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ ਮੁਤਾਬਕ ਕੈਲੀਫੋਨੀਆ ਵਿਚ ਨੇਵਲ ਏਅਰ ਸਟੇਸ਼ਨ ਲੈਮੂਰ ਕੋਲ ਇਕ ਅਮਰੀਕਾ ਨੇਵੀ ਦਾ F-35 ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ। ਹਾਦਸੇ ਸਮੇਂ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਹੁਣ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਵਾਈ ਫੌਜ ਨੇ ਆਪਣੇ ਬਿਆਨ ਵਿਚ ਜਾਣਕਾਰੀ ਦਿੱਤੀ ਹੈ ਕਿ ਜੋ F-35 ਲੜਾਕੂ ਜਹਾਜ਼ ਕ੍ਰੈਸ਼ ਹੋਇਆ ਉਸ ਨੂੰ ਸਟ੍ਰਾਈਕ ਫਾਈਟਰ ਸਕਵਾਡ੍ਰਨ VF-125 ਨੂੰ ਸੌਂਪਿਆ ਗਿਆ ਸੀ, ਜਿਸ ਨੂੰ ‘ਰਫ ਰੇਡਰਸ’ ਦੇ ਨਾਂ ਤੋਂ ਜਾਣਿਆ ਜਾਂਦਾ ਹੈ। VF-125 ਇਕ ਫਲੀਟ ਰਿਪਲੇਸਮੈਂਟ ਸਕਵਾਡ੍ਰਨ ਹੈ ਜੋ ਪਾਇਲਟਾਂ ਤੇ ਏਅਰਕਰੂ ਨੂੰ ਟ੍ਰੇਨਿੰਗ ਦੇਣ ਲਈ ਜ਼ਿੰਮੇਵਾਰ ਹੈ।
ਵੀਡੀਓ ਲਈ ਕਲਿੱਕ ਕਰੋ -:
























