ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਵਾਲਿਆਂ ਦੀ ਇਤਰਾਜ਼ਯੋਗ ਅਸ਼ਲੀਲ ਵੀਡੀਓ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਇਸ ‘ਚ ਹਰ ਰੋਜ਼ ਕੋਈ ਨਾ ਕੋਈ ਨਵਾਂ ਮੋੜ ਆ ਰਿਹਾ ਹੈ। ਇਸ ਮਾਮਲੇ ਵਿੱਚ FIR ਵੀ ਸਾਹਮਣੇ ਆ ਗਈ ਹੈ। ਇਸ ਮਾਮਲੇ ਨੂੰ ਲੈ ਕੇ ਸਹਿਜ ਅਤੇ ਉਸ ਦੀ ਪਤਨੀ ਦੀ ਬਜਾਏ ਭੈਣ ਹਰਨੂਰ ਨੇ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ।
ਹਰਨੂਰ ਨੇ ਸਹਿਜ ਦੀ ਦੁਕਾਨ ‘ਤੇ ਕੰਮ ਕਰਨ ਵਾਲੀ ਇੱਕ ਕੁੜੀ ਤਨਿਸ਼ਾ ਵਰਮਾ ‘ਤੇ ਬਲੈਕਮੇਲਿੰਗ ਕਰਨ ਅਤੇ ਪੈਸੇ ਨਾ ਦੇਣ ‘ਤੇ ਇਤਰਾਜ਼ਯੋਗ ਵੀਡੀਓ ਨੂੰ ਵਾਇਰਲ ਕਰਨ ਦੇ ਦੋਸ਼ ਲਾਏ ਹਨ।
ਹਰਨੂਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਤਨਿਸ਼ਾ ਵਰਮਾ ਉਸ ਦੇ ਭਰਾ ਸਹਿਜ ਦੇ ਕੋਲ ਕੰਮ ਕਰਦੀ ਸੀ, ਪਰ ਉਹ ਉਥੇ ਕੈਸ਼ ਵਿੱਚ ਹੇਰਾਫੇਰੀ ਕਰਦੀ ਫੜੀ ਗਈ, ਜਿਸ ‘ਤੇ ਸਹਿਜ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਉਸ ਨੇ ਬਦਲਾ ਲੈਣ ਲਈ ਭਰਾ ਤੇ ਭਾਬੀ ਦੀ ਅਸ਼ਲੀਲ ਵੀਡੀਓ ਬਣਾਕੇ ਪਹਿਲਾਂ ਧਮਕਾਇਆ, ਪੈਸਿਆਂ ਦੀ ਡਿਮਾਂਡ ਕੀਤੀ, ਜਦੋਂ ਨਹੀਂ ਮਿਲੇ ਤਾਂ ਆਪਣੇ ਸਾਥੀਆਂ ਨਾਲ ਮਿਲ ਕੇ ਫੇਕ ਆਈਡੀ ਬਣਾ ਕੇ ਵਾਇਰਲ ਕਰ ਦਿੱਤੇ।
ਹਰਨੂਰ ਨੇ ਦੋਸ਼ ਲਾਇਆ ਹੈ ਕਿ ਇਹ ਸਾਰਾ ਕੰਮ ਤਨੀਸ਼ਾ ਵਰਮਾ ਨੇ ਇਕੱਲੇ ਨਹੀਂ ਕੀਤਾ ਹੈ ਸਗੋਂ ਉਸ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਹਨ। ਉਸ ਨੇ ਕਿਹਾ ਕਿ ਤਨਿਸ਼ਾ ਦੀ ਇਸ ਤਰ੍ਹਾਂ ਦੀ ਗਤੀਵਿਧੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਮਾਣ-ਸਨਮਾਨ ਨੂੰ ਠੇਸ ਪੁੱਜੀ ਹੈ।
ਹਰਨੂਰ ਨੇ ਦੱਸਿਆ ਕਿ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਤਨੀਸ਼ਾ ਅਤੇ ਉਸ ਦੇ ਸਾਥੀਆਂ ਨੇ ਪਹਿਲਾਂ ਆਪਣੀ ਫਰਜ਼ੀ ਆਈਡੀ ਬਣਾਈ ਅਤੇ ਫਿਰ ਵੀਡੀਓ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਕੀਤਾ। ਉਸ ਨੇ ਕਿਹਾ ਕਿ ਵੀਡੀਓ ਵਿੱਚ ਭਰਾ ਸਹਿਜ ਅਤੇ ਭਰਜਾਈ ਗੁਰਪ੍ਰੀਤ ਕੌਰ ਦੇ ਫੇਕ ਚਿਹਰੇ ਲਾ ਕੇ ਅਸ਼ਲੀਲ ਵੀਡੀਓ ਬਣਾਈ ਗਈ ਹੈ।
ਇਹ ਵੀ ਪੜ੍ਹੋ : NZC ਦੀ ਮੀਟਿੰਗ, CM ਮਾਨ ਨੇ ਚੁੱਕਿਆ ਚੰਡੀਗੜ੍ਹ ਦਾ ਮੁੱਦਾ, PU ਮਸਲੇ ‘ਤੇ ਹਰਿਆਣਾ ਦਾ ਵਿਰੋਧ
ਵੀਡੀਓ ਲਈ ਕਲਿੱਕ ਕਰੋ -: