ਮੋਹਾਲੀ ਦੇ ਖਰੜ ਥਾਣੇ ਅਧੀਨ ਪੈਂਦੇ ਸੰਨੀ ਇਨਕਲੇਵ ਪੁਲਿਸ ਚੌਕੀ ‘ਚ ਸ਼ੁੱਕਰਵਾਰ ਦੁਪਹਿਰ ਕਰੀਬ 12.30 ਵਜੇ ਅੱਗ ਲੱਗ ਗਈ। ਅੱਗ ਕਾਰਨ ਕਾਲੇ ਧੂੰਏਂ ਦਾ ਗੁਬਾਰ ਦੂਰ-ਦੂਰ ਤੱਕ ਫੈਲ ਗਿਆ ਅਤੇ ਹਰ ਪਾਸੇ ਹਫੜਾ-ਦਫੜੀ ਮਚ ਗਈ। ਮਾਲਖਾਨੇ ਵਿੱਚ ਖੜ੍ਹੀਆਂ ਗੱਡੀਆਂ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਅੱਗ ਦੀ ਲਪੇਟ ਵਿੱਚ ਆ ਗਈਆਂ।
ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ ਅਜੇ ਤੱਕ ਨੁਕਸਾਨ ਦਾ ਪੂਰਾ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਵਾਹਨਾਂ ਦੇ ਨਾਲ ਜ਼ਬਤ ਕੀਤੀ ਗਈ ਨਾਜਾਇਜ਼ ਸ਼ਰਾਬ ਦੇ ਡਰੰਮ ਵੀ ਰੱਖੇ ਹੋਏ ਸਨ, ਅੱਗ ਦੇ ਉੱਥੇ ਪਹੁੰਚਣ ਤੋਂ ਬਾਅਦ ਇਹ ਹੋਰ ਵੀ ਫੈਲ ਗਈ।
ਇਹ ਵੀ ਪੜ੍ਹੋ : ਪਾਵਰਕੌਮ ਦੇ SDO ਦੀ ਧੀ ਨਵਨੀਤ ਕੌਰ ਨੇ ਵਧਾਇਆ ਮਾਣ, PCS ਦੀ ਪ੍ਰੀਖਿਆ ਪਾਸ ਕਰ ਕੇ ਬਣੀ ਜੱਜ
ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਚੌਕੀ ਦੇ ਉਪਰੋਂ ਲੰਘਦੀ ਹਾਈ ਟੈਂਸ਼ਨ ਬਿਜਲੀ ਦੀ ਲਾਈਨ ਟੁੱਟਣ ਕਾਰਨ ਵਾਪਰਿਆ ਹੈ। ਇਹ ਤਾਰ ਸ਼ਾਰਟ ਸਰਕਟ ਕਾਰਨ ਟੁੱਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਤਾਰ ਟੁੱਟਦੇ ਹੀ ਆਟੋ ਕੱਟ ਲੱਗ ਗਿਆ, ਨਹੀਂ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਜਦੋਂਕਿ ਪੁਲਿਸ ਅਤੇ ਫਾਇਰ ਵਿਭਾਗ ਕੁਝ ਵੀ ਦੱਸਣ ਤੋਂ ਬਚ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: