ਲੁਧਿਆਣਾ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਜ਼ਿਲ੍ਹੇ ਵਿੱਚ ਸਿਰਫ 6 ਹੀ ਥਾਵਾਂ ‘ਤੇ ਪਟਾਕੇ ਵੇਚਣ ਦੀ ਇਜਾਜ਼ ਹੋਵੇਗੀ, ਜਿਨ੍ਹਾਂ ਵਿੱਚ ਦਾਣਾ ਮੰਡੀ (ਜਲੰਧਰ ਬਾਈਪਾਸ), ਮਾਡਲ ਟਾਊਨ (ਸਿਧਵਾਂ ਨਹਿਰ), ਦੁਗਰੀ ਫੇਸ-2 ਪੁਲਿਸ ਸਟੇਸ਼ਨ ਦੇ ਸਾਹਮਣੇ, ਗਲਾਡਾ ਮੈਦਾਨ (ਸੈਕਟਰ-39), ਚਾਰਾ ਮੰਡੀ (ਹੈਬੋਵਾਲ ਰੋਡ), ਲੋਧੀ ਕਲੱਬ ਸ਼ਾਮਲ ਹਨ। ਪਿਛਲੇ ਸਾਲ ਵਾਂਗ ਹੀ ਦੁਕਾਨਾਂ ਲਾਈਆਂ ਜਾਣਗੀਆਂ।
ਦੁਕਾਨਦਾਰਾਂ ਨੂੰ ਆਰਜੀ ਤੌਰ ‘ਤੇ ਐਸਪਲੋਸਿਵ ਰੂਲਸ 2008 ਦੇ ਤਹਿਤ ਲਾਈਸੈਂਸ ਦਿੱਤਾ ਜਾਵੇਗਾ। ਸਾਰੀਆਂ 6 ਸਾਈਟਾਂ ਲਈ ਲੋਕ ਫਾਰਮ ਪੁਲਿਸ ਕਮਿਸ਼ਨਰ ਦੀ ਲਾਇਸੈਂਸ ਸ਼ਾਖਾ ਤੋਂ 17 ਅਕਤੂਬਰ ਤੋਂ 19 ਅਕਤੂਬਰ ਤੱਕ ਸਵੇਰੇ 10 ਵਜੇ ਤੋ ਸ਼ਾਮਲ 4 ਵਜੇ ਦੇ ਵਿਚ ਲੈ ਸਕਦੇ ਹਨ।
ਦੂਜੇ ਪਾਸੇ ludhianacity.punjabpolice.gov.in ਤੋਂ ਵੀ ਫਾਰਮ ਡਾਊਨਲੋਡ ਕਰ ਸਕਦੇ ਹਨ। ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਨ ਮਗਰੋਂ 23 ਅਕਤੂਬਰ ਤੋਂ 25 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਫਾਰਮ ਜਮ੍ਹਾ ਕਰਾਉਣੇ ਹੋਣਗੇ। ਜਿਨ੍ਹਾਂ ਲੋਕਾਂ ਦੇ ਫਾਰਮ ਪੂਰੇ ਹੋਣਗੇ, ਉਨ੍ਹਾਂ ਦੀ ਚੋਣ ਕਰਨ ਤੋਂ ਬਾਅਦ 30 ਅਕਤੂਬਰ ਨੂੰ ਸ਼ਾਮ 4 ਵਜੇ ਉਨ੍ਹਾਂ ਦੀ ਲਿਸਟ ਲਾ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਕਾਂਗਰਸੀ ਲੀਡਰਾਂ ਦੀ ਘਰ ਵਾਪਸੀ ਨੇ ਕੈਪਟਨ ਨੂੰ ਲੈ ਕੇ ਛੇੜੀ ਨਵੀਂ ਚਰਚਾ, ਸਾਬਕਾ CM ਨੇ ਦਿੱਤਾ ਜਵਾਬ
ਪਟਾਕਿਆਂ ਦਾ ਡਰਾਅ ਕੱਢਣ ਲਈ 31 ਅਕਤੂਬਰ ਦੀ ਡੇਟ ਤੈਅ ਕੀਤੀ ਗਈ ਹੈ। ਬੱਚਤ ਭਵਨ ਵਿੱਚ ਡਰਾਅ ਕੱਢਿਆ ਜਾਏਗਾ। ਦੁਕਾਨਾਦਰਾਂ ਨੂੰ 1 ਨਵੰਬਰ ਤੋਂ 2 ਨਵੰਬਰ ਤੱਕ ਦੁਕਾਨਾਂ ਬਣਾਉਣ ਦਾ ਸਮਾਂ ਦਿੱਤਾ ਜਾਵੇਗਾ। ਦੁਕਾਨਾਦਰਾਂ ਨੂੰ 1 ਨਵੰਬਰ ਤੋ 2 ਨਵੰਬਰ ਤੱਕ ਦੁਕਾਨਾਂ ਬਣਾਉਣ ਦਾ ਸਮਾਂ ਦਿੱਤਾ ਜਾਏਗਾ। 3 ਨਵੰਬਰ ਤੋਂ ਪਟਾਕਿਆਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ।