ਅੰਮ੍ਰਿਤਸਰ ‘ਚ ‘ਆਪ’ ਆਗੂ ਦੇ ਭਰਾ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਵਿਅਕਤੀ ਦੇ ਪੱਟ ‘ਤੇ ਗੋਲੀ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਅੱਜ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਪੀੜਤ ਧਿਰ ਨੇ ਸਾਬਕਾ ਕਾਂਗਰਸੀ ਕੌਂਸਲਰ ਤੇ ਉਸ ਦੇ ਪੁੱਤਰ ’ਤੇ ਗੋਲੀ ਚਲਾਉਣ ਦਾ ਦੋਸ਼ ਲਾਇਆ ਹੈ। ਜ਼ਖਮੀ ਦੀ ਪਛਾਣ ਅਮਨ ਅਰੋੜਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਐਲਾਨ, ਇਸੇ ਮਹੀਨੇ ਤੋਂ ਮਿਲੇਗੀ ਡੋਰ ਸਟੈੱਪ ਸਰਵਿਸ, ਲੋਕਾਂ ਦੇ ਘਰ ਬੈਠੇ ਹੋਣਗੇ ਕੰਮ
ਜਾਣਕਾਰੀ ਮੁਤਾਬਕ ਪੁਤਲੀ ਘਰ ਸਥਿਤ ਆਜ਼ਾਦ ਨਗਰ ‘ਚ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਡਿੰਪਲ ਕੁਮਾਰ ਦੇ ਭਰਾ ਅਮਨ ਅਰੋੜਾ ਦੇ ਪੱਟ ‘ਤੇ ਗੋਲੀ ਲੱਗੀ ਹੈ। ਸੀਵਰੇਜ ਦੀ ਸਫ਼ਾਈ ਨੂੰ ਲੈ ਕੇ ਉਨ੍ਹਾਂ ਦਾ ਕਾਂਗਰਸੀ ਕੌਂਸਲਰ ਸੁਰਿੰਦਰ ਚੌਧਰੀ ਨਾਲ ਝਗੜਾ ਹੋ ਗਿਆ ਸੀ। ਸੁਰਿੰਦਰ ਚੌਧਰੀ ਸਫ਼ਾਈ ਮਸ਼ੀਨ ਨੂੰ ਕਿਸੇ ਹੋਰ ਇਲਾਕੇ ਵਿੱਚ ਭੇਜਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ। ਝਗੜਾ ਇੰਨਾ ਵਧ ਗਿਆ ਕਿ ਗੋਲੀਬਾਰੀ ਤੱਕ ਪਹੁੰਚ ਗਈ।
‘ਆਪ’ ਆਗੂ ਦੀਪਾਲ ਨੇ ਕਿਹਾ ਕਿ ਪਿਛਲੀ ਵਾਰ ਉਨ੍ਹਾਂ ਸੁਰਿੰਦਰ ਚੌਧਰੀ ਖ਼ਿਲਾਫ਼ ਚੋਣ ਲੜੀ ਸੀ। ਇਸ ਵਾਰ ਵੀ ਉਹ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਇਸੇ ਰੰਜਿਸ਼ ਕਾਰਨ ਦੋਸ਼ੀਆਂ ਨੇ ਗੋਲੀਆਂ ਚਲਾ ਦਿੱਤੀਆਂ। ਜ਼ਖਮੀ ਅਮਨ ਅਰੋੜਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : 25,000 ਕੈਨੇਡੀਅਨ ਡਾਲਰ ਦਾ ਢਾਹਾਂ ਪੁਰਸਕਾਰ ਜਿੱਤਣ ਵਾਲੀ ਪਹਿਲੀ ਮਹਿਲਾ ਲੇਖਕ ਬਣੀ ਦੀਪਤੀ ਬਬੂਟਾ
ਥਾਣਾ ਕੰਟੇਨਮੈਂਟ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਫਾਈ ਮਸ਼ੀਨ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਸੁਰਿੰਦਰ ਚੌਧਰੀ ਦੇ ਪਾਸਿਓਂ ਗੋਲੀਆਂ ਚਲਾਈਆਂ ਗਈਆਂ ਹਨ। ਦੋਵਾਂ ਸਿਆਸੀ ਪਾਰਟੀਆਂ ਦੇ ਆਗੂ ਹਨ। ਮਾਮਲੇ ਦੀ ਜਾਂਚ ਕਰਕੇ ਹਮਲਾਵਰਾਂ ਨੂੰ ਤੁਰੰਤ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –