ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦਾ 109ਵਾਂ ਐਪੀਸੋਡ ਅੱਜ ਪ੍ਰਸਾਰਿਤ ਕੀਤਾ ਜਾਵੇਗਾ। ਜਿਸ ਨੂੰ ਆਕਾਸ਼ਵਾਣੀ ਅਤੇ ਹੋਰ ਪਲੇਟਫਾਰਮਾਂ ‘ਤੇ ਸੁਣਿਆ ਜਾ ਸਕਦਾ ਹੈ। ਇਸ ਪ੍ਰੋਗਰਾਮ ਨੂੰ ਆਲ ਇੰਡੀਆ ਰੇਡੀਓ ਸਣੇ, ਦੂਰਦਰਸ਼ਨ ਤੇ ਨਰਿੰਦਰ ਮੋਦੀ ਮੋਬਾਈਲ ਐਪ ‘ਤੇ ਵੀ ਸੁਣਿਆ ਜਾ ਸਕਦਾ ਹੈ।
30 ਅਪ੍ਰੈਲ 2023 ਨੂੰ ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 100 ਐਪੀਸੋਡ ਪੂਰੇ ਹੋ ਗਏ ਸਨ। ਇਸ ਇਤਿਹਾਸਕ ਪਲ ਨੂੰ ਯਾਦ ਕਰਨ ਲਈ ਦੇਸ਼ ਭਰ ਵਿੱਚ ਲਾਈਵ ਸਕ੍ਰੀਨਿੰਗ ਕੀਤੀ ਗਈ ਸੀ। ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦਾ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਹੈੱਡਕੁਆਰਟਰ ‘ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਪ੍ਰੋਗਰਾਮ ਨੂੰ ਦਿੱਲੀ ਵਿਚ 6530 ਥਾਵਾਂ ‘ਤੇ ਲਾਈਵ ਸੁਣਿਆ ਗਿਆ। ਦਿੱਲੀ ਤੋਂ ਇਲਾਵਾ ਦੇਸ਼ ਭਰ ਵਿੱਚ ਵੀ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।
‘ਮਨ ਕੀ ਬਾਤ’ ਪ੍ਰੋਗਰਾਮ 22 ਭਾਰਤੀ ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਤੋਂ ਇਲਾਵਾ 11 ਵਿਦੇਸ਼ੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਫਰਾਂਸੀਸੀ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੋਚੀ, ਅਰਬੀ, ਪਸ਼ਤੂ, ਫਾਰਸੀ ਸ਼ਾਮਲ ਹਨ। ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਦੇ 500 ਤੋਂ ਵੱਧ ਸਟੇਸ਼ਨਾਂ ਤੋਂ ਪ੍ਰਸਾਰਿਤ ਹੁੰਦਾ ਹੈ।
ਇਹ ਵੀ ਪੜ੍ਹੋ : ਕ੍ਰਿਕਟ ਖੇਡਦੇ 28 ਸਾਲਾਂ ਨੌਜਵਾਨ ਨੂੰ ਆਇਆ ਹਾਰਟ ਅਟੈ.ਕ, ਹਸਪਤਾਲ ਲਿਜਾਂਦੇ ਤੋੜਿਆ ਦਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ। ‘ਮਨ ਕੀ ਬਾਤ’ 28 ਜਨਵਰੀ ਨੂੰ ਸਵੇਰੇ 11 ਵਜੇ ਟੈਲੀਕਾਸਟ ਹੋਵੇਗੀ। ਅੱਜ ਪ੍ਰੋਗਰਾਮ ‘ਮਨ ਕੀ ਬਾਤ’ ਦਾ 109ਵਾਂ ਐਪੀਸੋਡ ਹੈ। ਇਹ ਐਪੀਸੋਡ ਇਸ ਲਈ ਵੀ ਖਾਸ ਹੈ ਕਿਉਂਕਿ ਇਹ ਸਾਲ ਦਾ ਪਹਿਲਾ ਪ੍ਰੋਗਰਾਮ ਹੈ।
ਵੀਡੀਓ ਲਈ ਕਲਿੱਕ ਕਰੋ –