ਹਰਿਆਣਾ ਦੀ ਧੀ ਪਾਇਲ ਛਾਬੜਾ ਨੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਵਿਚ ਡਾਕਟਰ ਰਹਿੰਦਿਆਂ ਟਰੇਂਡ ਪੈਰਾ ਦੀ ਪ੍ਰੀਖਿਆ ਪਾਸ ਕਰਕੇ ਕਮਾਂਡੋ ਬਣਨ ਦਾ ਮਾਣ ਹਾਸਲ ਕੀਤਾ ਹੈ। ਖਾਸ ਗੱਲ ਇਹ ਹੈ ਕਿ ਪਹਿਲਾਂ ਕੋਈ ਵੀ ਮਹਿਲਾ ਸਰਜਨ ਇਹ ਉਪਲਬਧੀ ਹਾਸਲ ਨਹੀਂ ਕਰ ਸਕੀ ਹੈ। ਮੇਜਰ ਪਾਇਲ ਛਾਬੜਾ ਲੇਹ ਲੱਦਾਖ ਦੇ ਆਰਮੀ ਹਸਪਤਾਲ ਵਿਚ ਸਰਜਨ ਵਜੋਂ ਸੇਵਾਵਾਂ ਦੇ ਰਹੀ ਹੈ।
ਪੈਰਾ ਕਮਾਂਡੋ ਲਈ ਬੇਹੱਦ ਮੁਸ਼ਕਲ ਟ੍ਰੇਨਿੰਗ ਤੋਂ ਲੰਘਣਾ ਪੈਂਦਾ ਹੈ। ਆਗਰਾ ਦੇ ਏਅਰਫੋਰਸ ਟ੍ਰੇਨਿੰਗ ਸਕੂਲ ਵਿਚ ਪੈਰਾ ਕਮਾਂਡੋ ਦੀ ਟ੍ਰੇਨਿੰਗ ਹੁੰਦੀ ਹੈ। ਇਸ ਲਈ ਉਤਮ ਪੱਧਰ ਦੀ ਸਰੀਰਕ ਤੇ ਮਾਨਸਿਕ ਫਿਟਨੈੱਸ ਦਾ ਹੋਣਾ ਜ਼ਰੂਰੀ ਹੈ। ਹਰਿਆਣਾ ਸੂਬੇ ਵਿਚ ਬੇਟੀ ਬਚਾਓ ਬੇਟੀ ਪੜ੍ਹਾਓ ਸੰਦੇਸ਼ ਦੇ ਵਾਹਕ ਤੇ ਫੌਜ ਵਿਚ ਔਰਤਾਂ ਦੀ ਹਿੱਸੇਦਾਰੀ ਦੇ ਪੈਰੋਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ਼ ਦੇ ਚਕਿਸਤਕ ਸੇਵਾਵਾਂ (ਫੌਜ) ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਦਲਜੀਤ ਸਿੰਘ ਨੂੰ ਮੇਜਰ ਪਾਇਲ ਛਾਬੜਾ ਆਪਣਾ ਰੋਲ ਮਾਡਲ ਮੰਨਦੀ ਹੈ। ਪਾਇਲ ਦੀ ਇਸ ਉਪਲਬਧੀ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਓਪੀ ਧਨਖੜ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ।
ਮੇਜਰ ਪਾਇਲ ਚਕਿਤਸਕ ਵਜੋਂ ਵਿਸ਼ਵ ਵਿਚ ਦੂਜੇ ਸਭ ਤੋਂ ਉੱਚੇ ਖਰਦੂੰਗਲਾ ਮੋਟਰ ਬਾਈਪਾਸ ‘ਤੇ ਸਥਿਤ ਫੌਜ ਹਸਪਤਾਲ ਵਿਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੀ ਹੈ। ਆਰਮੀ ਹਸਪਤਾਲ ਅੰਬਾਲਾ ਕੈਂਟ ਵਿਚ 13 ਜਨਵਰੀ 2021 ਨੂੰ ਕੈਪਟਨ ਵਜੋਂ ਉਨ੍ਹਾਂ ਨੂੰ ਆਪਣੀ ਨਿਯੁਕਤੀ ਮਿਲੀ ਸੀ। ਵੱਡੇ ਭਰਾ ਸੰਜੀਵ ਛਾਬੜਾ ਤੇ ਭਰਜਾਈ ਡਾ. ਸਲੋਨੀ ਛਾਬੜਾ ਨੇ ਦੱਸਿਆ ਕਿ ਪਹਿਲਾਂ ਦੇਸ਼ ਤੇ ਵਿਦੇਸ਼ ਦੇ ਬਹੁਤ ਸਾਰੇ ਨਾਮੀ ਮਹਾਨਗਰੀ ਨਿੱਜੀ ਮਲਟੀ ਸਪੈਸ਼ਲਿਸਟ ਹਸਪਤਾਲਾਂ ਨੇ ਵੱਡੇ ਆਕਰਸ਼ਕ ਪੈਕੇਜ ਡਾ. ਪਾਇਲ ਨੂੰ ਆਫਰ ਕੀਤੇ ਪਰ ਰਾਸ਼ਟਰ ਸੇਵਾ ਦਾ ਸੰਕਪਲ ਉਨ੍ਹਾਂ ਲਈ ਅਹਿਮ ਰਿਹਾ। ਡਾ. ਪਾਇਲ ਨੇ ਦੱਸਿਆ ਕਿ ਮਾਤਾ-ਪਿਤਾ ਨੇ ਬੇਟੇ ਦੀ ਤਰ੍ਹਾਂ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ। ਐੱਮਬੀਬੀਐੱਸ, ਐੱਮਐੱਸ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਕਰਨਾਲ ਸਥਿਤ ਰਾਜਕੀ ਕਲਪਨਾ ਚਾਵਲਾ ਮੈਡੀਕਲ ਕਾਲਜ ਸਰਜਰੀ ਵਿਭਾਗ ਵਿਚ ਸੀਨੀਅਰ ਰੈਂਜੀਡੈਂਟ ਵੀ ਰਹੀ।
ਇਹ ਵੀ ਪੜ੍ਹੋ : ਨੋਬੇਲ ਜੇਤੂਆਂ ਨੂੰ ਇਸ ਵਾਰ ਮਿਲੇਗੀ ਵੱਧ ਕੇ ਇਨਾਮ ਰਾਸ਼ੀ, ਇਸ ਵਜ੍ਹਾ ਤੋਂ ਲਿਆ ਗਿਆ ਫੈਸਲਾ
ਪਾਇਲ ਨੇ ਦੱਸਿਆ ਕਿ ਪੈਰਾ ਕਮਾਂਡੋ ਬਣਨ ਦਾ ਸੁਪਨਾਆਸਾਨਨਹੀਂ ਹੈ। ਹਿੰਮਤ ਤੇ ਕੁਝ ਕਰ ਗੁਜ਼ਰਨ ਦਾ ਜ਼ਜ਼ਬਾ ਇਸ ਨੂੰ ਸਪੈਸ਼ਲ ਬਣਾਉਂਦੀ ਹੈ। ਟ੍ਰੇਨਿੰਗ ਦੀ ਸ਼ੁਰੂਆਤ ਸਵੇਰੇ 3 ਤੋਂ 4 ਵਜੇ ਦੇ ਵਿਚ ਹੋ ਜਾਂਦੀ ਹੈ। 20 ਤੋਂ 65 ਕਿਲੋਗ੍ਰਾਮ ਭਾਰ ਲੈ ਕੇ 40 ਕਿਲੋਮੀਟਰ ਤੱਕ ਦੌੜਨਾ ਤੇ ਅਜਿਹੇ ਕਈ ਮੁਸ਼ਕਲ ਟਾਸਕ ਨੂੰ ਪੂਰਾ ਕਰਨਾ ਪੈਂਦਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਜਵਾਨ ਚੁਣੌਤੀ ਦੇ ਸਾਹਮਣੇ ਹਿੰਮਤ ਹਾਰ ਜਾਂਦੇ ਹਨ ਪਰ ਜਿਨ੍ਹਾਂ ਦੇ ਇਰਾਦੇ ਮਜ਼ਬੂਤ ਹੁੰਦੇ ਹਨ,ਉਹ ਮੁਕਾਮ ‘ਤੇ ਪਹੁੰਚ ਕੇ ਹੀ ਦਮ ਲੈਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…























