ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਜੀ ਵੇ ਸੋਹਣਿਆ ਜੀ’ ਦਾ ਟਾਈਟਲ ਟਰੈਕ ਜੋ ਆਤਿਫ਼ ਅਸਲਮ ਦੁਆਰਾ ਗਾਇਆ ਗਿਆ ਹੈ ਤੇ ਯੂ&ਆਈ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਦੇ ਬੋਲਾਂ ਨੇ ਹਰ ਇੱਕ ਦੀ ਰੂਹ ਖੁਸ਼ ਕਰ ਦਿੱਤੀ ਹੈ ਪਿਆਰ ਦੀ ਇੱਕ ਨਵੀਂ ਦਾਸਤਾਨ ਸੁਣਾਈ ਹੈ।
ਇਹ ਸਿਰਫ਼ ਇੱਕ ਗੀਤ ਨਹੀਂ ਹੈ, ਇਹ ਇੱਕ ਭਾਵਨਾਵਾਂ ਦਾ ਰੋਲਰ ਕੋਸਟਰ ਹੈ, ਜਿਸ ਵਿੱਚ ਮਿਹਰ ਤੇ ਅਲੀ ਦੀ ਪਿਆਰ ਦੀ ਕਹਾਣੀ ਤੇ ਜ਼ਜ਼ਬਾਤ ਪੇਸ਼ ਕਰਦੀ ਹੈ। ਇਹ ਟਾਈਟਲ ਟ੍ਰੈਕ ਹਰ ਇੱਕ ਦਿਲ ਦੀ ਆਵਾਜ਼ ਬਣਨ ਜਾ ਰਿਹਾ ਹੈ। ਇਹ ਫਿਲਮ ਥਾਪਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਅਤੇ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਦੁਆਰਾ ਨਿਰਮਿਤ ਹੈ ਜਿਸ ਨੂੰ ਸਰਲਾ ਰਾਣੀ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ।
ਇਹ ਫਿਲਮ ਯੂ&ਆਈ ਫਿਲਮ ਅਤੇ ਵੀ.ਐੱਚ. ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ ਜਿਸ ਨੂੰ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ ‘ਚ ਰਿਲੀਜ਼ ਕੀਤਾ ਜਾਵੇਗਾ। ਫਿਲਮ ‘ਜੀ ਵੇ ਸੋਹਣਿਆ ਜੀ’ 16 ਫਰਵਰੀ 2024 ਨੂੰ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ : “ਜੀ ਵੇ ਸੋਹਣਿਆ ਜੀ” ਦਾ ਟ੍ਰੇਲਰ ਹੋਇਆ ਰਿਲੀਜ਼, 16 ਫਰਵਰੀ 2024 ਨੂੰ ਹੋਵੇਗੀ ਸਿਨੇਮਾ ਘਰਾਂ ‘ਚ ਰਿਲੀਜ਼
ਵੀਡੀਓ ਲਈ ਕਲਿੱਕ ਕਰੋ –