ਮੇਰਠ ਵਿੱਚ ਸ਼ਨੀਵਾਰ ਨੂੰ ਹਾਈ ਟੈਂਸ਼ਨ ਲਾਈਨ ਦੀ ਲਪੇਟ ਵਿੱਚ ਆਉਣ ਕਾਰਨ ਬਿਜਲੀ ਦਾ ਕਰੰਟ ਲੱਗਣ ਕਾਰਨ 6 ਕਾਂਵੜੀਆਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ । ਉੱਥੇ ਹੀ 10 ਤੋਂ ਵੱਧ ਕਾਂਵੜੀ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ । ਇਸ ਹਾਦਸੇ ਤੋਂ ਗੁੱਸੇ ਵਿੱਚ ਆਏ ਕਾਂਵੜੀਆਂ ਨੇ ਜਾਮ ਲਗਾ ਕੇ ਹੰਗਾਮਾ ਕੀਤਾ ਹੈ । ਉਹ ਬਿਜਲੀ ਵਿਭਾਗ ਦੇ ਅਧਿਕਾਰੀਆਂ ’ਤੇ ਵੀ ਲਾਪ੍ਰਵਾਹੀ ਦੇ ਦੋਸ਼ ਲਗਾ ਰਹੇ ਹਨ।
ਇਹ ਹਾਦਸਾ ਮੇਰਠ ਦੇ ਥਾਣਾ ਭਾਵਨਪੁਰ ਖੇਤਰ ਦੇ ਰਾਲੀ ਚੌਹਾਨ ਇਲਾਕੇ ਵਿੱਚ ਵਾਪਰਿਆ । ਇੱਥੇ ਹਰਿਦੁਆਰ ਤੋਂ ਜਲ ਲੈ ਕੇ ਵੱਡੀ ਡੀਜੇ ਕਾਂਵੜ ਮੇਰਠ ਪਹੁੰਚਿਆ ਸੀ। ਪਿੰਡ ਵਿੱਚ ਦਾਖਲ ਹੋਣ ਤੋਂ ਪਹਿਲਾਂ ਬਿਜਲੀ ਵਿਭਾਗ ਵੱਲੋਂ ਹਾਈ ਟੈਂਸ਼ਨ ਲਾਈਨ ਨੂੰ ਬੰਦ ਕਰਨ ਦੀ ਗੱਲ ਵੀ ਆਖੀ ਗਈ। ਪਰ ਹਾਈ ਟੈਂਸ਼ਨ ਲਾਈਨ ਜਾਰੀ ਰਹੀ ਅਤੇ ਡੀਜੇ ਕਾਂਵੜ ਹਾਈ ਟੈਂਸ਼ਨ ਲਾਈਨ ਨਾਲ ਟਕਰਾ ਗਿਆ ।
ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਇਹੋ ਜਿਹੀ! ਲਾਟਰੀ ਖਰੀਦਣ ਦੇ ਇੱਕ ਘੰਟੇ ਮਗਰੋਂ ਹੀ ਕਰੋੜਪਤੀ ਬਣਿਆ ਬੈਂਕ ਕਲਰਕ
ਡੀਜੇ ਕਾਂਵੜ ਦੇ ਹਾਈ ਟੈਂਸ਼ਨ ਲਾਈਨ ਦੀ ਲਪੇਟ ਵਿੱਚ ਆਉਣ ਕਾਰਨ ਵੱਡਾ ਹਾਦਸਾ ਵਾਪਰ ਗਿਆ । ਮੌਕੇ ‘ਤੇ 6 ਕਾਂਵੜੀਆਂ ਦੀ ਝੁਲਸਣ ਕਾਰਨ ਮੌ.ਤ ਹੋ ਗਈ । ਉੱਥੇ ਹੀ 10 ਤੋਂ ਵੱਧ ਕਾਵੜੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਗੁੱਸੇ ਵਿੱਚ ਆਏ ਲੋਕਾਂ ਨੇ ਬਿਜਲੀ ਵਿਭਾਗ ’ਤੇ ਵੱਡੀ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ । ਮੌਕੇ ‘ਤੇ ਮੌਜੂਦ ਕਾਵੜੀਆਂ ਨੇ ਜਾਮ ਲਗਾ ਕੇ ਹੰਗਾਮਾ ਕਰ ਦਿੱਤਾ । ਹੰਗਾਮੇ ਦੀ ਸੂਚਨਾ ‘ਤੇ ਕਈ ਥਾਣਿਆਂ ਦੀ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਵੀਡੀਓ ਲਈ ਕਲਿੱਕ ਕਰੋ -: