22 ਜਨਵਰੀ ਨੂੰ ਰਾਮਲਲਾ ਦੇ ਭੋਗ ਤੋਂ ਬਾਅਦ ਮੰਗਲਵਾਰ ਨੂੰ ਰਾਮ ਮੰਦਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਸੀ। ਅਜਿਹੇ ‘ਚ ਰਾਮ ਮੰਦਰ ਦੇ ਦਰਸ਼ਨਾਂ ਲਈ ਸਾਲਾਂ ਤੋਂ ਉਡੀਕ ਕਰ ਰਹੇ ਲੱਖਾਂ ਸ਼ਰਧਾਲੂ ਮੰਦਰ ‘ਚ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਦਿਨ ਕਰੀਬ 5 ਲੱਖ ਸ਼ਰਧਾਲੂਆਂ ਨੇ ਰਾਮਲਲਾ ਦੇ ਦਰਸ਼ਨ ਕੀਤੇ।
ਪਹਿਲੇ ਦਿਨ ਹੀ ਵੱਡੀ ਗਿਣਤੀ ‘ਚ ਸ਼ਰਧਾਲੂ ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚੇ। ਸ਼ਾਮ ਤੱਕ ਪੰਜ ਲੱਖ ਸ਼ਰਧਾਲੂ ਰਾਮਲੱਲਾ ਦੇ ਦਰਸ਼ਨ ਕਰ ਚੁੱਕੇ ਸਨ। ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਦਰਸ਼ਨਾਂ ਲਈ ਪੁੱਜਣ ਕਾਰਨ ਮਾਹੌਲ ਵਿਚ ਹਫੜਾ-ਦਫੜੀ ਮੱਚ ਗਈ। ਮੰਗਲਵਾਰ ਦੀ ਸਵੇਰ ਨੂੰ ਕੁਝ ਸਮੇਂ ਦੇ ਅੰਦਰ ਹੀ ਪੂਰਾ ਭਗਤੀ ਮਾਰਗ ਲੋਕਾਂ ਦੀ ਭੀੜ ਨਾਲ ਭਰ ਗਿਆ। ਪੁਲਿਸ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ।
ਆਈਜੀ ਰੇਂਜ ਅਯੁੱਧਿਆ ਪੀਯੂਸ਼ ਮੋਡੀਆ ਨੇ ਜਨਤਾ ਨੂੰ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਸਬਰ ਰੱਖਣ ਦਾ ਭਰੋਸਾ ਦਿੱਤਾ ਹੈ, ਹਰ ਕੋਈ ਰਾਮ ਲੱਲਾ ਦੇ ਦਰਸ਼ਨ ਜ਼ਰੂਰ ਕਰੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਲਾਈਨ ਤੋਂ ਹੀ ਦਰਸ਼ਨ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਫਿਲਹਾਲ ਅਯੁੱਧਿਆ ਨਾ ਆਉਣ ਦੀ ਅਪੀਲ ਵੀ ਕੀਤੀ ਹੈ।
ਅਯੁੱਧਿਆ ‘ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਪਤ ਹੋਣ ਤੋਂ ਬਾਅਦ ਸੋਮਵਾਰ ਰਾਤ ਭਰ ਰਾਮ ਜਨਮ ਭੂਮੀ ਮਾਰਗ ‘ਤੇ ਸ਼ਰਧਾਲੂ ਖੜ੍ਹੇ ਰਹੇ। ਸਵੇਰੇ ਜਿਵੇਂ ਹੀ ਮੰਦਰ ਖੁੱਲ੍ਹਿਆ ਤਾਂ ਅਚਾਨਕ ਭੀੜ ਮੰਦਰ ‘ਚ ਦਾਖਲ ਹੋਣ ਲੱਗੀ। ਪਾਵਨ ਅਸਥਾਨ ‘ਚ ਭਾਰੀ ਭੀੜ ਦੇ ਦਬਾਅ ਕਾਰਨ ਕਈ ਲੋਕਾਂ ਦੀ ਹਾਲਤ ਵਿਗੜ ਗਈ। ਕੁਝ ਲੋਕਾਂ ਨੂੰ ਸਾਹ ਚੜ੍ਹ ਗਿਆ ਅਤੇ ਕਈ ਲੋਕ ਜ਼ਖਮੀ ਹੋ ਗਏ। ਅਜਿਹੇ ਲੋਕਾਂ ਨੂੰ ਇਲਾਜ ਲਈ ਸ਼੍ਰੀ ਰਾਮ ਹਸਪਤਾਲ ਲਿਆਂਦਾ ਜਾਂਦਾ ਰਿਹਾ। ਸ਼ਾਮ 6 ਵਜੇ ਤੱਕ 102 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ। ਇਸ ‘ਚ 8 ਲੋਕਾਂ ਨੂੰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਜਦਕਿ ਇੰਨੇ ਹੀ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ। ਸੀਐਮਐਸ ਆਰ ਕੇ ਸ਼ਰਮਾ ਮੁਤਾਬਕ ਜ਼ਿਆਦਾਤਰ ਮਰੀਜ਼ ਸਾਹ ਚੜ੍ਹਨ, ਚੱਕਰ ਆਉਣ ਅਤੇ ਬਲੱਡ ਪ੍ਰੈਸ਼ਰ ਵਧਣ ਕਾਰਨ ਆਏ ਹਨ।
ਸਵੇਰ ਦੀ ਆਰਤੀ ਤੋਂ ਬਾਅਦ ਕਰੀਬ 9 ਵਜੇ ਤੱਕ ਭੀੜ ਨਿਰਵਿਘਨ ਅੰਦਰ ਦਾਖਲ ਹੁੰਦੀ ਰਹੀ। ਇਸ ਤੋਂ ਬਾਅਦ ਜ਼ਿਲ੍ਹਾ ਅਧਿਕਾਰੀਆਂ ਨੇ ਐਸਐਸਬੀ ਅਤੇ ਆਰਏਐਫ ਨੂੰ ਬੁਲਾਇਆ ਅਤੇ ਭੀੜ ਦੇ ਅੰਦਰ ਜਾਣ ਦਾ ਪ੍ਰਬੰਧ ਕੀਤਾ। ਇਸ ਦੌਰਾਨ ਭਾਰੀ ਭੀੜ ਕਾਰਨ ਕਈ ਸ਼ਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ 102 ਮਰੀਜ਼ਾਂ ਨੂੰ ਇਲਾਜ ਲਈ ਸ਼੍ਰੀ ਰਾਮ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਸਾਹ ਲੈਣ ਵਿੱਚ ਤਕਲੀਫ਼ ਅਤੇ ਛਾਤੀ ਦੇ ਦਬਾਅ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਵਧਣ ਕਾਰਨ ਬਿਮਾਰ ਹੋ ਗਏ।
ਇਹ ਵੀ ਪੜ੍ਹੋ :ਰਾਮਲੀਲਾ ਮੰਚ ‘ਤੇ ਆਈ ਮੌ.ਤ, ਹਨੂੰਮਾਨ ਬਣੇ ਕਲਾਕਾਰ ਨੂੰ ਹੋਇਆ ਅਟੈਕ, ਲੋਕ ਵਜਾਉਂਦੇ ਰਹੇ ਤਾੜੀਆਂ
ਕਈ ਲੋਕਾਂ ਦੀ ਛਾਤੀ ਅਤੇ ਸਰੀਰ ਵਿੱਚ ਫਰੈਕਚਰ ਵੀ ਹੋ ਗਿਆ ਹੈ। ਜ਼ਿਆਦਾ ਲੋਕ ਵੱਖ-ਵੱਖ ਤਰੀਕਿਆਂ ਨਾਲ ਬੀਮਾਰ ਹੋਏ ਹਨ। 8 ਮਰੀਜ਼ਾਂ ਨੂੰ ਦਰਸ਼ਨ ਨਗਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਇੰਨੇ ਹੀ ਮਰੀਜ਼ਾਂ ਨੂੰ ਦਾਖਲ ਕਰ ਕੇ ਇਲਾਜ ਕੀਤਾ ਜਾ ਰਿਹਾ ਹੈ।
ਇਸ ਮਹੀਨੇ ਦੀ 20 ਤਰੀਕ ਤੋਂ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਕਾਰਨ ਮੰਦਰ ਨੂੰ ਆਮ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਸੀ। 20, 21 ਅਤੇ 22 ਜਨਵਰੀ ਤੱਕ ਰਾਮਲੱਲਾ ਨੂੰ ਕੋਈ ਨਹੀਂ ਦੇਖ ਸਕਿਆ। ਅਜਿਹੇ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਅਯੁੱਧਿਆ ‘ਚ ਹੀ ਰੁਕੇ ਹੋਏ ਸਨ। ਜਿਵੇਂ ਹੀ ਮੰਦਿਰ ਖੁੱਲ੍ਹਿਆ, ਉੱਥੇ ਰੁਕੇ ਸ਼ਰਧਾਲੂਆਂ ਅਤੇ ਅੱਜ ਪੁੱਜੇ ਸ਼ਰਧਾਲੂਆਂ ਦੀ ਭਾਰੀ ਭੀੜ ਲੱਗ ਗਈ।
ਵੀਡੀਓ ਲਈ ਕਲਿੱਕ ਕਰੋ –