ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ਤੋਂ ਅੱਜ ਦੁਪਹਿਰ ਹੈਦਰਾਬਾਦ ਲਈ ਫਲਾਈਟ ਰਵਾਨਾ ਹੋਵੇਗੀ। ਇਹ ਫਲਾਈਟ ਪਹਿਲਾਂ ਹੈਦਰਾਬਾਦ ਤੋਂ ਅੰਮ੍ਰਿਤਸਰ ਤੇ ਫਿਰ ਅੰਮ੍ਰਿਤਸਰ ਤੋਂ ਹੈਦਰਾਬਾਦ ਜਾਵੇਗੀ।
ਏਅਰ ਇੰਡੀਆ ਐਕਸਪ੍ਰੈਸ ਦੀ ਇਹ ਫਲਾਈਟ ਸਵੇਰੇ 10.15 ਵਜੇ ਅੰਮ੍ਰਿਤਸਰ ਪਹੁੰਚੇਗੀ ਤੇ ਫਿਰ ਅੰਮ੍ਰਿਤਸਰ ਤੋਂ ਹੈਦਰਾਬਾਦ ਲਈ ਰਵਾਨਾ ਹੋਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ਿਮਲਾ ਲਈ ਵੀ ਫਲਾਈਟ ਸ਼ੁਰੂ ਹੋ ਚੁੱਕੀ ਹੈ।
ਸ਼ਿਮਲਾ ਤੇ ਅੰਮ੍ਰਿਤਸਰ ਵਿਚ ਏਲਾਇੰਸ ਏਅਰ ਦੀ ਉਡਾਣ ਵੀਰਵਾਰ ਤੋਂ ਸ਼ੁਰੂ ਹੋ ਗਈ। ਏਟੀਆਰ-42 ਸ਼੍ਰੇਣੀ ਦੇ 42 ਸੀਟਰ ਜਹਾਜ਼ ਵਿਚ ਪਹਿਲੇ ਦਿਨ ਕੁੱਲ 24 ਯਾਤਰੀਆਂ ਨੇ ਸਫਰ ਕੀਤਾ। ਅੰਮ੍ਰਿਤਸਰ ਤੋਂ ਸ਼ਿਮਲਾ 18 ਯਾਤਰੀ ਪਹੁੰਚੇ ਤੇ ਸ਼ਿਮਲਾ ਤੋਂ ਅੰਮ੍ਰਿਤਸਰ ਲਈ 6 ਯਾਤਰੀ ਗਏ।
ਇਹ ਵੀ ਪੜ੍ਹੋ : ਭਾਰਤ-ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਦੇਖਣ ਲਈ ਅਹਿਮਦਾਬਾਦ ਜਾ ਸਕਦੇ ਨੇ PM ਮੋਦੀ
ਉਡਾਣ ਹਫਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਹੋਵੇਗੀ। ਸਾਧਾਰਨ ਤੌਰ ‘ਤੇ ਅੰਮ੍ਰਿਤਸਰ ਲਈ ਹੋਣ ਵਾਲੀ ਉਡਾਣ ਵਿਚ ਰੋਜ਼ਾਨਾ 25 ਤੋਂ 30 ਯਾਤਰੀ ਜਾ ਸਕਣਗੇ। ਇਸ ਨਾਲ ਸੈਲਾਨੀਆਂ ਦੇ ਨਾਲ-ਨਾਲ ਕਾਰੋਬਾਰੀਆਂ ਨੂੰ ਵੀ ਫਾਇਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ : –