ਗਮਲੇ ਵਿਚ ਰੱਖੀ ਚੰਗੀ ਕੁਆਲਟੀ ਦੀ ਮਿੱਟੀ ਪੌਦਿਆਂ ਦੀ ਸਹੀ ਗ੍ਰੋਥ ਲਈ ਬੇਹੱਦ ਜ਼ਰੂਰੀ ਹੈ। ਜੇਕਰ ਤੁਹਾਡੇ ਪੌਦੇ ਗ੍ਰੋਬੈਗ ਜਾਂ ਗਮਲੇ ਵਿਚ ਲੱਗੇ ਹੋਏ ਹਨ ਤਾਂ ਕੁਝ ਮਹੀਨਿਆਂ ਵਿਚ ਗਮਲੇ ਦੀ ਮਿੱਟੀ ਵਿਚ ਮੌਜੂਦ ਪੌਸ਼ਕ ਤੱਤ ਘੱਟ ਹੋਣ ਲੱਗਦੇ ਹਨ ਤੇ ਮਿੱਟੀ ਦੀ ਗੁਣਵੱਤਾ ਘੱਟ ਹੁੰਦੀ ਜਾਂਦੀ ਹੈ। ਇਹੀ ਨਹੀਂ, ਗਮਲੇ ਦੀ ਮਿੱਟੀ ਪਾਣੀ ਤੇ ਖਾਦ ਨਾਲ ਮਿਲਣ ਵਾਲੇ ਪੋਸ਼ਕ ਤੱਤਾਂ ਦਾ ਅਵਸ਼ੇਸ਼ਣ ਵੀ ਘੱਟ ਹੋਣ ਲੱਗਦਾ ਹੈ ਜਿਸਕਾਰਨ ਪੌਦੇ ਖਰਾਬ ਹੋ ਸਕਦੇ ਹਨ। ਇਸ ਲਈ ਸਹੀ ਸਮੇਂ ‘ਤੇ ਗਮਲੇ ਦੀ ਮਿੱਟੀ ਨੂੰ ਬਦਲਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ।
ਪੌਦਿਆਂ ਦੀ ਮਿੱਟੀ ਬਦਲਣ ਦਾ ਸਭ ਤੋਂ ਚੰਗਾ ਸਮਾਂ ਬਸੰਤ ਰੁੱਤ ਮੰਨਿਆ ਜਾਂਦਾ ਹੈ। ਇਸ ਮੌਸਮ ਵਿਚ ਮਿੱਟੀ ਬਦਲਣ ਨਾਲ ਪੌਦਿਆਂ ਦੀ ਗ੍ਰੋਥ ਕਾਫੀ ਚੰਗੀ ਹੋ ਜਾਂਦੀ ਹੈ। ਹਾਲਾਂਕਿ ਹਰ 2 ਸਾਲ ਵਿਚ ਵੱਡੇ ਗਮਲਿਆਂ ਵਿਚ ਲੱਗੇ ਪੌਦਿਆਂ ਦੀ ਮਿੱਟੀ ਨੂੰ ਬਦਲਣਾ ਚੰਗਾ ਮੰਨਿਆ ਜਾਂਦਾ ਹੈ। ਪੋਥੋਲ ਤੇ ਅਫਰੀਕੀ ਵਾਇਲੇਟ ਵਰਗੇ ਪੌਦੇ ਤੇਜ਼ੀ ਨਾਲ ਵਧਦੇ ਹਨ, ਇਸ ਲਈ ਉਨ੍ਹਾਂ ਦੀ ਮਿੱਟੀ ਇਕ ਸਾਲ ਵਿਚ ਬਦਲਣਾ ਚੰਗਾ ਰਹਿੰਦਾ ਹੈ ਜਦੋਂ ਕਿ ਕੈਕਟਸ, ਡ੍ਰੈਕੇਨਾ ਰਿਫਲੇਕਸਾ, ਰਬਰ ਤੇ ਸਨੇਕ ਪਲਾਂਟ ਹੌਲੀ ਰਫਤਾਰ ਨਾਲ ਗ੍ਰੋਅ ਕਰਦੇ ਹਨ ਇਸ ਲਈ ਉਨ੍ਹਾਂ ਦੀ ਮਿੱਟੀ ਨੂੰ ਕਈ ਸਾਲਾਂ ਤੱਕ ਬਦਲਣ ਦੀ ਲੋੜ ਨਹੀਂ ਹੁੰਦੀ।
ਜੇਕਰ ਗਮਲੇ ਵਿਚ ਲੱਗੇ ਪੌਦਿਆਂ ਦੀ ਮਿੱਟੀ ਛੂਹਣ ਨਾਲ ਸਖਤ ਹੋ ਗਈ ਹੈ ਤੇ ਪਾਣੀ ਚੰਗੀ ਤਰ੍ਹਾਂ ਸੋਕ ਨਹੀਂ ਰਹੀ ਹੈ ਤਾਂ ਗਮਲੇ ਦੀ ਮਿੱਟੀ ਨੂੰ ਬਦਲਣਾ ਜ਼ਰੂਰੀ ਹੁੰਦਾ ਹੈ। ਇਹੀ ਨਹੀਂ ਜੇਕਰ ਗਮਲੇ ਦੀ ਮਿੱਟੀ ਨਾਲ ਪੌਦਿਆਂ ਦੀਆਂ ਜੜ੍ਹਾਂ ਨਿਕਲਦੀਆਂ ਹੋਈਆਂ ਦਿਖ ਰਹੀਆਂ ਹਨ ਤਾਂ ਵੀ ਮਿੱਟੀ ਬਦਲ ਲਓ।
ਇਹ ਵੀ ਪੜ੍ਹੋ : ਇਕੱਠੇ ਵੱਜ ਪਏ ਲੱਖਾਂ ਫੋਨ, ਆਖਿਰ ਕਿਉਂ ਆਇਆ ਇਹ Emergency Alert! ਜਾਣੋ ਕਾਰਨ
ਸਭ ਤੋਂ ਪਹਿਲਾਂ ਗਮਲੇ ਦੀ ਮਿੱਟੀ ਨੂੰ ਢਿੱਲਾ ਕਰ ਲਓ ਜਿਸ ਨਾਲ ਪੌਦੇ ਦੀਆਂ ਜੜ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ। ਬਹੁਤ ਜ਼ਿਆਦਾ ਡਰਾਈ ਮਿੱਟੀ ਹੈ ਤਾਂ ਉਸ ਨੂੰ ਗਿੱਲਾ ਕਰੋ ਤੇ ਫਿਰ ਪੌਦੇ ਨੂੰ ਗਮਲੇ ਤੋਂ ਬਾਹਰ ਕੱਢ ਲਓ। ਬੱਸ ਰੂਟਬਾਲ ਦੀ ਮਿੱਟੀ ਪੂਰੀ ਤਰ੍ਹਾਂ ਤੋਂ ਨਾ ਹਟੇ। ਫਿਰ ਗਮਲੇ ਵਿਚ ਨਵੀਂ ਪਾਟਿੰਗ ਮਿਕਸ ਜਾਂ ਮਿੱਟੀ ਅੱਧੀ ਭਰੀ ਤੇ ਪੌਦਾ ਪਾ ਕੇ ਜੜ੍ਹ ਨੂੰ ਮਿਕਸ ਨਾਲ ਭਰ ਕੇ ਹਲਕੇ ਹੱਥਾਂ ਨਾਲ ਮਿੱਟੀ ਨੂੰ ਦਬਾ ਦਿਓ। ਹੁਣ ਵਾਟਰਿੰਗ ਕੇਨ ਦੀ ਮਦਦ ਨਾਲ ਹਲਕਾ ਪਾਣੀ ਪਾ ਕੇ ਛਾਂ ਵਿਚ ਰੱਖ ਦਿਓ।
ਵੀਡੀਓ ਲਈ ਕਲਿੱਕ ਕਰੋ -: