ਪਹਾੜਾਂ ‘ਤੇ ਬਰਫ ਪੈਣ ਨਾਲ ਮੈਦਾਨੀ ਇਲਾਕਿਆਂ ਵਿਚ ਵੀ ਕੜਾਕੇ ਦੀ ਠੰਡ ਵੱਧ ਗਈ ਹੈ। ਸਵੇਰ ਤੇ ਸ਼ਾਮ ਦੇ ਸਮੇਂ ਲੋਕ ਆਪਣੇ ਘਰਾਂ ਵਿਚ ਪੈਕ ਹੋਣ ਲਈ ਮਜਬੂਰ ਹੋ ਰਹੇ ਹਨ। ਮੌਸਮ ਵਿਭਾਗ ਮੁਤਾਬਕ ਅੱਜ ਸਵੇਰੇ ਧੁੰਦ ਨਾਲ ਠੰਡ ਵਧ ਜਾਵੇਗੀ। ਤਾਪਮਾਨ ਵਿਚ ਗਿਰਾਵਟ ਹੋਣ ਦੀ ਸੰਭਾਵਨਾ ਬਣੀ ਹੋਈ ਹੈ।ਸੂਬੇ ਦਾ ਅਧਿਕਤਮ 22 ਡਿਗਰੀ ਸੈਲਸੀਅਸ ਤੇ ਨਿਊਨਤਮ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤੀ ਗਈ।
ਸ਼ੁੱਕਰਵਾਰ ਨੂੰ ਪਟਿਆਲਾ, ਬਠਿੰਡਾ ਤੇ ਲੁਧਿਆਣੇ ਦਾ ਪਾਰਾ ਸਾਧਾਰਨ ਤੋਂ ਹੇਠਾਂ ਦਰਜ ਕੀਤਾ ਗਿਆ। ਸਭ ਤੋਂ ਘੱਟ ਤਾਪਮਾਨ ਲੁਧਿਆਣੇ ਦਾ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਸਾਧਾਰਨ ਤੋਂ 2.6 ਡਿਗਰੀ ਸੈਲਸੀਅਸ ਘੱਟ ਰਿਹਾ। ਪਹਿਲਾਂ ਦੀ ਤੁਲਨਾ ਵਿਚ ਦਿਨ ਵਿਚ ਵੀ ਲਗਾਤਾਰ ਠੰਡ ਵੱਧ ਰਹੀ ਹੈ। ਬਠਿੰਡਾ ਦਾ ਅਧਿਕਤਮ ਤਾਪਮਾਨ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਇਹ ਸਾਧਾਰਨ ਤੋਂ 0.4 ਡਿਗਰੀ ਸੈਲਸੀਅਸ ਹੇਠਾਂ ਰਿਹਾ।
ਮੌਸਮ ਵਿਭਾਗ ਨੇ ਸ਼ਨੀਵਾਰ ਤੇ ਐਤਵਾਰ ਨੂੰ ਧੁੰਦ ਦਾ ਓਰੈਂਜ ਅਲਰਟ ਜਾਰੀ ਕੀਤਾ ਹੈ।ਇਸ ਤਹਿਤ 7 ਜ਼ਿਲ੍ਹਿਆਂ ਵਿਚ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਵਿਚ ਸੰਘਣੀ ਧੁੰਦ ਪੈ ਸਕਦੀ ਹੈ। ਦੂਜੇ ਪਾਸੇ ਪੰਜਾਬ ਦੇ ਕੁਝ ਖੇਤਰਾਂ ਵਿਚ ਹਲਕੀ ਤੋਂ ਮੱਧਮ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : 4 ਸਾਲ ਤੋਂ ਘੱਟ ਬੱਚਿਆਂ ਨੂੰ ਇਸ ਖਾਸ ਕਾਂਬੀਨੇਸ਼ਨ ਵਾਲਾ ਕਫ ਸਿਰਪ ਦੇਣਾ ਖ਼ਤਰਨਾਕ! DGCI ਨੇ ਲਾਇਆ ਬੈਨ
ਅੰਮ੍ਰਿਤਸਰ ਦਾ ਨਿਊਨਤਮ ਤਾਪਮਾਨ 4.8 ਡਿਗਰੀ, ਬਠਿੰਡਾ ਦਾ 6.0, ਪਠਾਨਕੋਟ ਦਾ 7.2, ਫਰੀਦਕੋਟ ਦਾ 5.4 ਡਿਗਰੀ, ਬਰਨਾਲਾ ਦਾ 5.2 ਡਿਗਰੀ, ਫਿਰੋਜ਼ਪੁਰ ਦਾ 5.9 ਡਿਗਰੀ, ਜਲੰਧਰ ਦਾ 4.8 ਤੇ ਮੋਗਾ ਦਾ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਅਧਿਕਤਮ ਤਾਪਮਾਨ ਵਿਚ 0.9 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ। ਸਭ ਤੋਂ ਘੱਟ 22.8 ਡਿਗਰੀ ਸੈਲਸੀਅਸ ਤਾਪਮਾਨ ਪਠਾਨਕੋਟ ਦਾ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ : –