ਇੰਸਟਾਗ੍ਰਾਮ ਯੂਜ਼ਰਸ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ। ਹੁਣ ਕੰਪਨੀ ਨੇ ਅੱਲ੍ਹੜਾਂ ਭਾਵ ਟੀਨਏਜਰਸ ਲਈ ਇੱਕ ਸ਼ਾਨਦਾਰ ਫੀਚਰ ਲਾਂਚ ਕੀਤਾ ਹੈ। ਮੈਟਾ ਨੇ ਆਪਣੇ ਯੂਜ਼ਰਸ ਲਈ Nighttime Nudges ਨਾਂ ਦਾ ਨਵਾਂ ਫੀਚਰ ਪੇਸ਼ ਕੀਤਾ ਹੈ। ਇਹ ਉਹਨਾਂ ਲਈ ਹੈ ਜੋ ਇੰਸਟਾਗ੍ਰਾਮ ਦੀ ਬਹੁਤ ਵਰਤੋਂ ਕਰਦੇ ਹਨ। ਇੰਸਟਾਗ੍ਰਾਮ ਦਾ ਇਹ ਫੀਚਰ ਅੱਲ੍ਹੜਾਂ ਨੂੰ ਦੇਰ ਰਾਤ ਤੱਕ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰਨ ਤੋਂ ਰੋਕੇਗਾ।
ਤੁਹਾਨੂੰ ਦੱਸ ਦੇਈਏ ਕਿ ਦੁਨੀਆ ਭਰ ਵਿੱਚ ਲੱਖਾਂ ਲੋਕ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹਨ। ਇੰਸਟਾਗ੍ਰਾਮ ਦੇ ਲੱਖਾਂ ਯੂਜ਼ਰਸ ਹਨ ਜੋ ਆਪਣੀ ਅੱਲ੍ਹੜ ਉਮਰ ਵਿੱਚ ਹਨ। ਕੰਪਨੀ ਛੋਟੇ ਬੱਚਿਆਂ ਦੀ ਨਿੱਜਤਾ ਅਤੇ ਸੁਰੱਖਿਆ ਲਈ ਵੱਖ-ਵੱਖ ਸੁਰੱਖਿਆ ਵਿਸ਼ੇਸ਼ਤਾਵਾਂ ‘ਤੇ ਵੀ ਕੰਮ ਕਰ ਰਹੀ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਕੰਪਨੀ ਨੇ Nighttime Nudges ਨਾਂ ਦਾ ਫੀਚਰ ਦਿੱਤਾ ਹੈ। ਮੈਟਾ ਦਾ ਇਹ ਨਵਾਂ ਫੀਚਰ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਕਾਫੀ ਰਾਹਤ ਦੇਣ ਵਾਲਾ ਹੈ।
ਤੁਹਾਨੂੰ ਦੱਸ ਦਈਏ ਕਿ Nighttime Nudges ਫੀਚਰ ਟੀਨਏਜਰਜ਼ ਨੂੰ ਇੰਸਟਾਗ੍ਰਾਮ ਦੀ ਜ਼ਿਆਦਾ ਵਰਤੋਂ ਕਰਨ ਤੋਂ ਰੋਕੇਗਾ। ਇਸ ਫੀਚਰ ਨੂੰ ਆਨ ਕਰਨ ਤੋਂ ਬਾਅਦ ਯੂਜ਼ਰਸ ਇਸ ਨੂੰ 10 ਮਿੰਟ ਤੋਂ ਜ਼ਿਆਦਾ ਨਹੀਂ ਵਰਤ ਸਕਣਗੇ। ਐਪ ਹਰ 10 ਮਿੰਟ ਵਿੱਚ ਯੂਜ਼ਰਸ ਨੂੰ ਰੀਮਾਈਂਡਰ ਭੇਜੇਗਾ। ਇਹ ਫੀਚਰ ਬੱਚਿਆਂ ਨੂੰ ਇੰਸਟਾਗ੍ਰਾਮ ਲੌਗ ਆਫ ਕਰਨ ਲਈ ਵੀ ਕਹੇਗਾ।
ਇਹ ਵੀ ਪੜ੍ਹੋ : ਸੰਪੂਰਨ ਸਿੰਗਾਰ ਵਾਲੀ ਰਾਮਲੱਲਾ ਦੀ ਨਵੀਂ ਤਸਵੀਰ ਆਈ ਸਾਹਮਣੇ… ਜਾਣੋ ਮੂਰਤੀ ਦੀ ਖਾਸੀਅਤ
ਇਸ ਫੀਚਰ ਨੂੰ ਲਾਂਚ ਕਰਦੇ ਹੋਏ ਇੰਸਟਾਗ੍ਰਾਮ ਨੇ ਕਿਹਾ ਕਿ ਹਰ ਕਿਸੇ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਚਾਹੇ ਉਹ ਬੱਚਾ ਹੋਵੇ ਜਾਂ ਵੱਡਾ ਆਦਮੀ। ਚੰਗੀ ਸਿਹਤ ਲਈ ਨੀਂਦ ਜ਼ਰੂਰੀ ਹੈ ਪਰ ਕਈ ਵਾਰ ਦੇਖਿਆ ਗਿਆ ਹੈ ਕਿ ਬੱਚੇ ਦੇਰ ਰਾਤ ਤੱਕ ਘੰਟਿਆਂਬੱਧੀ ਰੀਲਾਂ ਦੇਖਦੇ ਰਹਿੰਦੇ ਹਨ। ਇਸ ਲਈ Nighttime Nudges ਫੀਚਰ ਨੂੰ ਪੇਸ਼ ਕੀਤਾ ਗਿਆ ਹੈ। ਇਹ ਬੱਚਿਆਂ ਨੂੰ ਐਪ ਨੂੰ ਬੰਦ ਕਰਨ ਲਈ ਵਾਰ-ਵਾਰ ਰਿਮਾਈਂਡ ਕਰਾਏਗਾ।