ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਇਕ ਹੋਰ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਚੌਥਾ ਜਹਾਜ਼ ਵੀ ਡਿਪੋਰਟ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਜਿਸ ਤਰ੍ਹਾਂ ਪਹਿਲਾਂ ਤਿੰਨ ਜਹਾਜ਼ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕੀਤੇ ਗਏ ਸਨ ਪਰ ਹੁਣ ਇਹ ਅੰਮ੍ਰਿਤਸਰ ਏਅਰਪੋਰਟ ‘ਤੇ ਨਹੀਂ ਸਗੋਂ ਪਨਾਮਾ ਦੇ ਕਿਸੇ ਏਅਰਪੋਰਟ ‘ਤੇ ਇਸ ਜਹਾਜ਼ ਦੀ ਲੈਂਡਿੰਗ ਕੀਤੀ ਗਈ ਹੈ। ਗੈਰ-ਕਾਨੂੰਨੀ ਪ੍ਰਵਾਸੀ ਪਨਾਮਾ ਪਹੁੰਚੇ ਚੁੱਕੇ ਹਨ ਪਰ ਹੁਣ ਇਹ ਕਦੋਂ ਭਾਰਤ ਆਉਣਗੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਦੱਸ ਦੇਈਏ ਕਿ ਅਮਰੀਕਾ ਵੱਲੋਂ ਬਾਰਡਰ ‘ਤੇ ਸਖਤਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ 3 ਫਲਾਈਟਾਂ ਅੰਮ੍ਰਿਤਸਰ ਏਅਰਪੋਰਟ ਉਤੇ ਲੈਂਡ ਹੋ ਚੁੱਕੀਆਂ ਹਨ। ਪਰ ਚੌਥੇ ਜਹਾਜ਼ ਵਿਚ ਡਿਪੋਰਟ ਕੀਤੇ ਭਾਰਤੀਆਂ ਨੂੰ ਪਨਾਮਾ ਭੇਜ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਜਾਂਚ ਕਰਕੇ ਇਨ੍ਹਾਂ ਨੂੰ ਭਾਰਤ ਲਿਆਂਦਾ ਜਾਵੇਗਾ। ਪਨਾਮਾ ਨੇ ਭਾਰਤ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਦੇ ਸੁਰੱਖਿਅਤ ਉਤਰਨ ਬਾਰੇ ਜਾਣਕਾਰੀ ਵੀ ਦਿੱਤੀ ਹੈ। ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਪਨਾਮਾ, ਕੋਸਟਾ ਰੀਕਾ, ਨਿਕਾਰਗੋਇਆ ਵਿਚ ਭਾਰਤ ਦੇ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : 2 ਗੱਡੀਆਂ ਦੀ ਆਪਸ ‘ਚ ਹੋਈ ਟੱਕਰ, ਹਾਦਸੇ ‘ਚ 2 ਲੋਕਾਂ ਦੀ ਗਈ ਜਾਨ, 10 ਜ਼ਖਮੀ
ਜ਼ਿਕਰਯੋਗ ਹੈ ਕਿ ਪਹਿਲਾਂ ਡਿਪੋਰਟ ਕੀਤੇ ਗਏ ਜਹਾਜ਼ਾਂ ਵਿਚ ਤਕਰੀਬਨ 104, 112 ਤੇ ਫਿਰ ਇਸ ਤੋਂ ਬਾਅਦ ਇੰਨੀ ਕੁ ਹੀ ਗਿਣਤੀ ਤੀਜੇ ਜਹਾਜ਼ ਵਿਚ ਸੀ ਜਿਹੜੇ ਡਿਪੋਰਟ ਕਰਕੇ ਭਾਰਤ ਭੇਜੇ ਗਏ ਹਨ ਪਰ ਚੌਥਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ‘ਤੇ ਨਹੀਂ ਸਗੋਂ ਪਨਾਮਾ ਲੈਂਡ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
