ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸਾਰੇ ਅਕਾਊਂਟਸ ਫ੍ਰੀਜ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚ ਯੂਥ ਕਾਂਗਰਸ ਦੇ ਅਕਾਊਂਟਸ ਵੀ ਸ਼ਾਮਲ ਹਨ। ਇਨਕਮ ਟੈਕਸ ਵਿਭਾਗ ਨੇ ਕਾਂਗਰਸ ਤੋਂ 210 ਕਰੋੜ ਰੁਪਏ ਦੀ ਰਿਕਵਰੀ ਮੰਗੀ ਹੈ। ਕਾਂਗਰਸ ਖਜ਼ਾਨਚੀ ਅਜੇ ਮਾਕਨ ਨੇ ਦੋਸ਼ ਲਗਾਇਆ ਹੈ ਕਿ ਚੋਣਾਂ ਤੋਂ ਪਹਿਲਾਂ ਜਾਣਬੁਝ ਕੇ ਇਹ ਕਾਰਵਾਈ ਕੀਤੀ ਗਈ ਹੈ। ਇਹ ਸਾਡੇ ਆਮ ਵਰਕਰਾਂ ਦਾ ਪੈਸਾ ਹੈ। ਅਕਾਊਂਟਸ ਫ੍ਰੀਜ ਹੋਣ ਦੀ ਵਜ੍ਹਾ ਨਾਲ ਉਸ ਵਿਚ ਪੈਸਾ ਜਾ ਰਿਹਾ ਹੈ ਤੇ ਨਾ ਹੀ ਆ ਰਿਹਾ ਹੈ। ਭਾਜਪਾ ਦੇਸ਼ ਵਿਚ ਇਕ ਪਾਰਟੀ ਦਾ ਸਿਸਟਮ ਲਿਆਉਣਾ ਜਾ ਰਹੀ ਹੈ। ਇਸ ਲਈ ਚੋਣਾਂ ਤੋਂ ਪਹਿਲਾਂ ਅਜਿਹੀ ਕਾਰਵਾਈ ਹੋ ਰਹੀ ਹੈ।
ਕਾਂਗਰਸ ਨੇਤਾ ਅਜੇ ਮਾਕਨ ਨੇ ਕਿਹਾ ਕਿ ਹਿੰਦੋਸਤਾਨ ਵਿਚ ਡੈਮੋਕ੍ਰੇਸੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਭਾਰਤ ਦੀ ਮੁੱਖ ਵਿਰੋਧੀ ਪਾਰਟੀ ਦੇ ਸਾਰੇ ਅਕਾਊਂਟਸ ਫ੍ਰੀਜ ਕਰ ਦਿੱਤੇ ਗਏ ਹਨ। ਭਾਰਤੀ ਰਾਸ਼ਟਰੀ ਕਾਂਗਰਸ ਦੇ ਅਕਾਊਂਟਸ ‘ਤੇ ਤਾਲਾਬੰਦੀ ਕਰ ਦਿੱਤੀ ਗਈ ਹੈ। ਇਹ ਕਾਂਗਰਸ ਪਾਰਟੀ ਦੇ ਅਕਾਊਂਟਸ ਫ੍ਰੀਜ ਨਹੀਂ ਹੋਏ, ਸਾਡੇ ਦੇਸ਼ ਦਾ ਲੋਕਤੰਤਰ ਫ੍ਰੀਜ ਹੋ ਗਿਆ ਹੈ।
ਅਜੇ ਮਾਕਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਜੋ ਚੈੱਕ ਉਹ ਇਸ਼ੂ ਕਰ ਰਹੇ ਹਨ, ਉਹ ਬੈਂਕ ਨਹੀਂ ਲੈ ਰਿਹਾ ਹੈ। ਜਦੋਂ ਅਸੀਂ ਛਾਣਬੀਣ ਕੀਤੀ ਤਾਂ ਸਾਨੂੰ ਦੱਸਿਆ ਗਿਆ ਕਿ ਪਾਰਟੀ ਦੇ ਸਾਰੇ ਅਕਾਊਂਟਸ ਫ੍ਰੀਜ ਕਰ ਦਿੱਤੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਜਦੋਂ ਸਿਰਫ ਦੋ ਹਫਤੇ ਚੋਣਾਂ ਦੇ ਐਲਾਨ ਨੂੰ ਰਹਿ ਗਏ ਹੋਣ ਤਾਂ ਅਜਿਹੇ ਵਿਚ ਕਾਂਗਰਸ ਦੇ ਅਕਾਊਂਟਸ ਫ੍ਰੀਜ ਕਰਕੇ ਸਰਕਾਰ ਕੀ ਦਿਖਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : Google ਨੇ ਭਾਰਤ ‘ਚ ਲਾਂਚ ਕੀਤਾ Gemini ਐਪ, ਇਸ ਤਰ੍ਹਾਂ ਕਰੋ ਡਾਊਨਲੋਡ
ਆਈਟੀ ਵਿਭਾਗ ਨੇ 210 ਕਰੋੜ ਰੁਪਏ ਦੀ ਰਿਕਵਰੀ ਕਾਂਗਰਸ ਪਾਰਟੀ ਤੋਂ ਮੰਗੀ ਹੈ। ਇਹ ਪੂੰਜੀਪਤੀਆਂ ਦਾ ਪੈਸਾ ਨਹੀਂ ਹੈ, ਇਹ ਆਮ ਲੋਕਾਂ ਦਾ ਪੈਸਾ ਹੈ। ਕਾਂਗਰਸ ਦੇ ਅਕਾਊਂਟਸ ਵਿਚ ਕਰਾਊਡ ਫੰਡਿੰਗ ਦਾ ਪੈਸਾ ਹੈ। 25 ਕਰੋੜ ਰੁਪਏ ਅਕਾਊਂਟਸ ਵਿਚ ਹੈ। ਇਹ ਪੈਸੇ 100 ਰੁਪਏ ਤੋਂ ਵੀ ਘੱਟ ਦੇ ਟ੍ਰਾਂਜੈਕਸ਼ਨ ਨਾਲ ਜਮ੍ਹਾ ਹੋਇਆ ਹੈ।