ਜ਼ਿਆਦਾਤਰ ਲੋਕ ਛਿਲਕੇ ਵਾਲੇ ਫਲਾਂ ਜਿਵੇਂ ਅੰਬ, ਸੰਤਰੇ ਅਤੇ ਸੇਬ ਨੂੰ ਖਾਣ ਦੇ ਸਮੇਂ ਉਨ੍ਹਾਂ ਦੇ ਛਿਲਕੇ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਫਲ ਸਿਹਤ ਲਈ ਜਿੰਨੇ ਫਾਇਦੇਮੰਦ ਹਨ, ਉਨ੍ਹਾਂ ਹੀ ਇਨ੍ਹਾਂ ਦੇ ਛਿਲਕੇ ਵੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਅੰਬ, ਸੰਤਰੇ ਅਤੇ ਸੇਬ ਦੇ ਛਿਲਕਿਆਂ ਦੇ ਫਾਇਦਿਆਂ ਬਾਰੇ-
ਸੇਬ ਦੇ ਛਿਲਕੇ
ਸਿਹਤ ਲਈ ਸੇਬ ਜਿੰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਉੱਨੀ ਜ਼ਿਆਦਾ ਉਸ ਦੇ ਛਿਲਕੇ ਲਾਭਕਾਰੀ ਹੁੰਦੇ ਹਨ। ਉਨ੍ਹਾਂ ਨੂੰ ਸੁੱਟਣ ਦੀ ਬਜਾਏ, ਤੁਸੀਂ ਉਨ੍ਹਾਂ ਦੀ ਵਰਤੋਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਰ ਸਕਦੇ ਹੋ। ਜੇ ਤੁਹਾਡੇ ਚਿਹਰੇ ‘ਤੇ ਦਾਗ ਹਨ ਤਾਂ ਤੁਸੀਂ ਸੇਬ ਦੇ ਛਿਲਕੇ ਦਾ ਫੇਸ ਪੈਕ ਲਗਾ ਸਕਦੇ ਹੋ।
ਇਹ ਵੀ ਪੜ੍ਹੋ: ਕੀ ਸਚਮੁੱਚ Intercourse ਕਰਨ ਨਾਲ ਵੱਧਦਾ ਹੈ ਵਜ਼ਨ, ਸੱਚ ਜਾਂ ਮਿੱਥ ?
ਪੈਕ ਬਣਾਉਣ ਲਈ ਦੋ ਚੱਮਚ ਸੇਬ ਦਾ ਪਾਊਡਰ ਲਓ। ਇਸ ਵਿੱਚ ਬਰੀਕ ਪੀਸਿਆ ਹੋਇਆ ਦਲੀਆ ਅਤੇ ਸ਼ਹਿਦ ਮਿਲਾ ਦਿਓ। ਇਸ ਪੈਕ ਨਾਲ ਆਪਣੇ ਚਿਹਰੇ ਦੀ ਮਾਲਿਸ਼ ਕਰਦੇ ਹੋਏ ਲਗਾਓ। 20 ਮਿੰਟ ਬਾਅਦ ਪਾਣੀ ਨਾਲ ਧੋ ਲਓ।
ਅੰਬ ਦੇ ਛਿਲਕੇ
ਅਕਸਰ ਲੋਕ ਅੰਬ ਖਾਣ ਤੋਂ ਬਾਅਦ ਉਸ ਦੇ ਛਿਲਕਿਆਂ ਨੂੰ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ। ਅੰਬ ਦੀ ਤਰ੍ਹਾਂ ਇਸ ਦਾ ਛਿਲਕਾ ਵੀ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ । ਇਸ ਦੇ ਛਿਲਕੇ ਦੀ ਵਰਤੋਂ ਨਾਲ ਸਮੇਂ ਤੋਂ ਪਹਿਲਾਂ ਵਾਲੀਆਂ ਝੁਰੜੀਆਂ ਨੂੰ ਰੋਕਿਆ ਜਾ ਸਕਦਾ ਹੈ।
ਇਹ ਚਿਹਰੇ ‘ਤੇ ਨਿਖਾਰ ਵੀ ਲਿਆਉਂਦਾ ਹੈ। ਅੰਬ ਦੇ ਛਿਲਕੇ ਨੂੰ ਕੁਝ ਦਿਨਾਂ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾਓ। ਫਿਰ ਇਸ ਨੂੰ ਮਿਕਸਰ ਵਿੱਚ ਪੀਸ ਕੇ ਪਾਊਡਰ ਬਣਾ ਲਓ। ਇਸ ਪਾਊਡਰ ਵਿੱਚ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਚਿਹਰੇ ‘ਤੇ ਲਗਾਓ। 15 ਮਿੰਟ ਬਾਅਦ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਾਲ ਟੈਨਿੰਗ ਅਤੇ ਮੁਹਾਸਿਆਂ ਦੀ ਸਮੱਸਿਆ ਦੂਰ ਹੋ ਜਾਵੇਗੀ।
ਇਹ ਵੀ ਪੜ੍ਹੋ: ਮਲਟੀ-ਵਿਟਾਮਿਨ ਗੋਲੀਆਂ ਦੇ ਇਹ ਸਾਈਡ ਇਫੈਕਟ ਵੀ ਜਾਨ ਲਵੋ, ਇਹ Superfoods ਖਾਉ ਹਫਤੇ ‘ਚ ਪੂਰੀ ਹੋਵੇਗੀ…
ਸੰਤਰੇ ਦੇ ਛਿਲਕੇ
ਸੰਤਰੇ ਦਾ ਛਿਲਕਾ ਚਿਹਰੇ ਲਈ ਬਹੁਤ ਚੰਗਾ ਹੁੰਦਾ ਹੈ। ਟੈਨਿੰਗ ਦੂਰ ਕਰਨ ਲਈ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਛਿਲਕੇ ਨੂੰ ਧੁੱਪ ਵਿੱਚ ਸੁਕਾ ਕੇ ਮਿਕਸਰ ਵਿੱਚ ਪੀਸ ਲਓ। ਫਿਰ ਇਸ ਦੇ ਪਾਊਡਰ ਵਿੱਚ ਸ਼ਹਿਦ ਮਿਲਾ ਕੇ ਚਿਹਰੇ ‘ਤੇ ਲਗਾਓ ।
ਚਿਹਰਾ ਚਮਕ ਆਵੇਗਾ। ਇਸ ਦੇ ਪਾਊਡਰ ਵਿੱਚ ਗੁਲਾਬ ਜਲ ਮਿਲਾ ਕੇ ਲਗਾਉਣ ਨਾਲ ਚਿਹਰੇ ‘ਤੇ ਮੁਹਾਸੇ ਅਤੇ ਦਾਗ ਵੀ ਦੂਰ ਹੁੰਦੇ ਹਨ।
ਇਹ ਵੀ ਦੇਖੋ: ਗਰਮੀਆਂ ਦਾ ਇਹ ਫ਼ਲ ਕਰਦਾ ਹੈ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦੂਰ !