ਜਲੰਧਰ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕ.ਤਲ ਦੀ ਸਾਜ਼ਿਸ਼ ਵਿੱਚ ਨਾਮਜ਼ਦ ਗੈਂਗਸਟਰ ਦਲਬੀਰ ਸਿੰਘ ਉਰਫ਼ ਦਲਬੀਰਾ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਦੁਬਈ ਦੀ ਫਲਾਈਟ ਫੜਨ ਆਇਆ ਸੀ। ਦਲਬੀਰਾ ਮੂਲ ਰੂਪ ਵਿੱਚ ਰਾਜ ਨਗਰ ਦਾ ਰਹਿਣ ਵਾਲਾ ਸੀ, ਜੋ ਇਸ ਸਮੇਂ ਜੀਐਮ ਐਨਕਲੇਵ ਵਿੱਚ ਰਹਿ ਰਿਹਾ ਸੀ, ਜਿਸ ਖ਼ਿਲਾਫ਼ 28 ਕੇਸ ਦਰਜ ਹਨ।
ਇਨ੍ਹਾਂ ‘ਚੋਂ 2 ਕ.ਤਲ ਦੇ ਮਾਮਲੇ ਸਨ, ਜਿਨ੍ਹਾਂ ‘ਚੋਂ ਉਹ ਬਰੀ ਹੋ ਚੁੱਕਾ ਹੈ। ਉਹ 36 ਦਿਨ ਪਹਿਲਾਂ 7 ਅਗਸਤ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਹੈ। ਦੂਜੇ ਪਾਸੇ ਸੀਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਦਲਬੀਰ ਨੇ ਕਿਸੇ ਤੋਂ ਐਲਓਸੀ ਨਹੀਂ ਲਈ ਸੀ। ਕਮਿਸ਼ਨਰੇਟ ਪੁਲਿਸ ਨੇ ਪਹਿਲਾਂ ਐਲ.ਓ.ਸੀ. ਜਾਰੀ ਕਰਵਾਈ ਸੀ। ਇਸ ਲਈ ਉਸ ਨੂੰ ਫੜਿਆ ਗਿਆ ਅਤੇ ਏਅਰਪੋਰਟ ਅਥਾਰਟੀ ਨਾ ਪੁਲਿਸ ਨੂੰ ਸੂਚਿਤ ਕੀਤਾ। ਸੀਪੀ ਨੇ ਕਿਹਾ ਕਿ ਉਸ ਨੂੰ ਪਾਸਪੋਰਟ ਕਿਵੇਂ ਮਿਲਿਆ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।