ਲੁਧਿਆਣਾ ਵਿਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ ਹੋਈ ਹੈ। ਇਹ ਮੁਕਾਬਲਾ ਕੋਹਾੜਾ-ਮਾਛੀਵਾੜਾ ਰੋਡ ‘ਤੇ ਪਿੰਡ ਪੰਜੇਟਾ ਕੋਲ ਹੋਇਆ ਹੈ। ਸੂਤਰਾਂ ਮੁਤਾਬਕ ਪੁਲਿਸ ਨੂੰ ਬੰਦੂਕ ਦੀ ਨੋਕ ‘ਤੇ ਲੁੱਟ ਕਰਨ ਵਾਲੇ ਕੁਝ ਮੁਲਜ਼ਮਾਂ ਦੀ ਭਾਲ ਸੀ ਜਿਨ੍ਹਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਉਥੇ ਪਹੁੰਚੀ ਜਿਸ ਦੇ ਬਾਅਦ ਦੋਵੇਂ ਪਾਸਿਓਂ ਫਾਇਰਿੰਗ ਹੋਈ। ਬਦਮਾਸ਼ਾਂ ਨੂੰ ਜਦੋਂ ਸਰੰਡਰ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਵਿਚ ਮੁਲਜ਼ਮਾਂ ਨੇ ਸ਼ਰਾਬ ਦੇ ਠੇਕੇ ‘ਤੇ ਗੋਲੀ ਮਾਰੀ ਸੀ। ਇਨ੍ਹਾਂ ਨੇ ਸ਼ਰਾਬ ਠੇਕੇਦਾਰ, ਕੈਮਿਸਟ ਤੇ ਮਨੀ ਐਕਸਚੇਂਜਰ ‘ਤੇ ਗੋਲੀ ਚਲਾਈ ਹੈ। ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਮੌਕੇ ‘ਤੇ ਰਵਾਨਾ ਹੋ ਗਏ ਹਨ।
ਇਹ ਵੀ ਪੜ੍ਹੋ : ਸੰਸਦ ਸੁਰੱਖਿਆ ਕੁਤਾਹੀ ਮਾਮਲੇ ‘ਚ ਵੱਡਾ ਖੁਲਾਸਾ, 6 ਲੋਕਾਂ ਨੇ ਮਿਲ ਕੇ ਰਚੀ ਸੀ ਸਾਜਿਸ਼, 4 ਗ੍ਰਿਫਤਾਰ, 2 ਫਰਾਰ
ਦੱਸ ਦੇਈਏ ਕਿ ਲੁਧਿਆਣਾ ਵਿਚ ਪਿਛਲੇ ਦਿਨੀਂ ਮਨੀ ਐਕਸਚੇਂਜਰ ਤੋਂ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਹੋਈ ਸੀ।ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਪੁਲਿਸ ਦੀ ਰਾਡਾਰ ‘ਤੇ ਸਨ। ਉਨ੍ਹਾਂ ਦਾ ਪਿੱਛਾ ਕਰਦੇ ਹੋਏ ਅੱਜ ਸੀਆਈਏ-3 ਦੀ ਟੀਮ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੁਧਿਆਣਾ-ਮਾਛੀਵਾੜਾ ਰੋਡ ‘ਤੇ ਪੰਜੇਟਾ ਪਿੰਡ ਕੋਲ ਇਨ੍ਹਾਂ ਨੇ ਪੁਲਿਸ ਟੀਮ ‘ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਸ ਵਿਚ ਇਕ ਲੁਟੇਰੇ ਦੀ ਮੌਤ ਹੋ ਗਈ ਜਦੋਂ ਦੀ ਦੂਜਾ ਪਰਾਰ ਹੋ ਗਿਆ। ਫਰਾਰ ਲੁਟੇਰੇ ਨੂੰ ਫੜਨ ਲਈ ਪੁਲਿਸ ਵੱਲੋਂ ਸਰਚ ਮੁਹਿੰਮ ਜਾਰੀ ਹੈ। ਮ੍ਰਿਤਕ ਗੈਂਗਸਟਰ ਦੀ ਪਛਾਣ ਵਿੱਕੀ ਵਜੋਂ ਹੋਈ ਹੈ ਤੇ ਉਹ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ।
ਜ਼ਿਕਰਯੋਗ ਹੈ ਕਿ ਇਹ ਐਨਕਾਊਂਟਰ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ‘ਚ ਹੋਇਆ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚ ਗਏ ਹਨ।
ਵੀਡੀਓ ਲਈ ਕਲਿੱਕ ਕਰੋ : –