ਇੰਸਟਾਗ੍ਰਾਮ ‘ਤੇ ਇਕ ਬਲਿਊ ਟਿਕ ਹੋਣਾ ਬਹੁਤ ਵੱਡਾ ਸਨਮਾਨ ਮੰਨਿਆ ਜਾਂਦਾ ਹੈ। ਇਹ ਦਿਖਾਉਂਦਾ ਹੈ ਕਿ ਤੁਹਾਡਾ ਅਕਾਊਂਟ ਵੈਰੀਫਾਈ ਹੋ ਗਿਆ ਹੈ। ਬਲਿਊ ਟਿਕ ਵਾਲੇ ਅਕਾਊਂਟ ਆਸਾਨੀ ਨਾਲ ਪਛਾਣੇ ਜਾਂਦੇ ਹਨ। ਕਈ ਲੋਕ ਇੰਸਟਾਗ੍ਰਾਮ ‘ਤੇ ਬਲਿਊ ਟਿਕ ਪਾਉਣਾ ਚਾਹੁੰਦੇ ਹੋ ਪਰ ਬਲਿਊ ਟਿਕ ਹਰ ਕਿਸੇ ਨੂੰ ਨਹੀਂ ਮਿਲਦਾ। ਇੰਸਟਾਗ੍ਰਾਮ ‘ਤੇ ਬਲਿਊ ਟਿਕ ਪਾਉਣ ਦੇ ਦੋ ਤਰੀਕੇ ਹਨ। ਪਹਿਲਾਂ ਹੈ ਪੈਸੇ ਦੇ ਕੇ ਤੇ ਦੂਜਾ ਫ੍ਰੀ। ਬਿਨਾਂ ਪੈਸੇ ਦਿਤੇ ਵੀ ਤੁਸੀਂ ਇੰਸਟਾਗ੍ਰਾਮ ‘ਤੇ ਬਲਿਊ ਟਿਕ ਪਾ ਸਕਦੇ ਹੋ।
ਹਾਲਾਂਕਿ ਇੰਸਟਾਗ੍ਰਾਮ ‘ਤੇ ਬਲਿਊ ਟਿਕ ਪਾਉਣਾ ਆਸਾਨ ਨਹੀਂ ਹੁੰਦਾ। ਇੰਸਟਾਗ੍ਰਾਮ ਸਿਰਫ ਉਨ੍ਹਾਂ ਅਕਾਊਂਟਸ ਨੂੰ ਬਲਿਊ ਟਿਕ ਦਿੰਦਾ ਹੈ ਜਿਨ੍ਹਾਂ ਨੂੰ ਸਾਰੇ ਲੋਕ ਜਾਣਦੇ ਹਨ, ਜਿਵੇਂਕਿ ਜੇਕਰ ਤੁਸੀਂ ਮੰਨੇ-ਪ੍ਰਮੰਨੇ ਸੈਲਿਬ੍ਰਿਟੀ, ਰਾਜਨੇਤਾ, ਬ੍ਰਾਂਡ ਤੇ ਸੰਗਠਨ ਹੈ ਤਾਂ ਤੁਹਾਨੂੰ ਬਲਿਊ ਟਿਕ ਮਿਲ ਸਕਦਾ ਹੈ ਪਰ ਜੇਕਰ ਤੁਹਾਡਾ ਅਕਾਊਂਟ ਇਨ੍ਹਾਂ ਸ਼੍ਰੇਣੀਆਂ ਵਿਚ ਨਹੀਂ ਆਉਂਦਾ ਹੈ ਤਾਂ ਵੀ ਤੁਸੀਂ ਫ੍ਰੀ ਵਿਚ ਇੰਸਟਾਗ੍ਰਾਮ ‘ਤੇ ਬਲਿਊ ਟਿਕ ਹਾਸਲ ਕਰ ਸਕਦੇ ਹੋ। ਪੜ੍ਹੋ ਤਰੀਕਾ
ਆਪਣੇ ਅਕਾਊਂਟ ‘ਤੇ ਪੂਰੀ ਜਾਣਕਾਰੀ ਦਿਓ। Instagram ‘ਤੇ ਬਲਿਊਟਿਕ ਪਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਅਕਾਊਂਟ ‘ਤੇ ਪੂਰੀ ਜਾਣਕਾਰੀ ਦਿਓ। ਇਸ ਵਿਚ ਤੁਹਾਡਾ ਨਾਂ, ਬਾਇਓ ਤੇ ਪ੍ਰੋਫਾਈਲ ਫੋਟੋ ਸ਼ਾਮਲ ਹੈ। ਤੁਹਾਨੂੰ ਆਪਣੇ ਅਕਾਊਂਟ ਦਾ ਸਪੱਸ਼ਟ ਤੇ ਸੰਖੇਪ ਵੇਰਵਾ ਵੀ ਦੇਣਾ ਹੋਵੇਗਾ।
ਆਪਣੇ ਅਕਾਊਂਟ ‘ਤੇ ਰੈਗੂਲਰ ਪੋਸਟ ਕਰੋ
ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰੈਗੂਲਰ ਪੋਸਟ ਕਰਨਾ ਜਰੂਰੀ ਹੈ।ਇਸ ਨਾਲ ਤੁਹਾਡੇ ਅਕਾਊਂਟ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਣ ਵਿਚ ਮਦਦ ਮਿਲੇਗੀ। ਆਪਣੀ ਪੋਸਟ ਵਿਚ ਤੁਸੀਂ ਚੰਗੀਆਂ ਤਸਵੀਰਾਂ ਤੇ ਵੀਡੀਓ ਸ਼ਾਮਲ ਕਰ ਸਕਦੇ ਹੋ।
ਆਪਣੇ ਅਕਾਊਂਟ ਨੂੰ ਐਕਟਿਵ ਰੱਖੋ
ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਐਕਟਿਵ ਰੱਖਣਾ ਵੀ ਜ਼ਰੂਰੀ ਹੈ। ਇਸ ਦਾ ਮਤਲਬ ਹੈ ਕਿ ਆਪਣੇ ਪੋਸਟ ‘ਤੇ ਕਮੈਂਟ ਤੇ ਲਾਈਕ ਕਰੋ। ਆਪਣੇ ਪੋਸਟ ‘ਤੇ ਲੋਕਾਂ ਦੇ ਕਮੈਂਟਸ ਦਾ ਜਵਾਬ ਦੇਵੋ। ਨਾਲ ਹੀ ਹੋਰਨਾਂ ਲੋਕਾਂ ਦੇ ਪੋਸਟ ‘ਤੇ ਵੀ ਰਿਐਕਸ਼ਨ ਦਿਓ।
ਆਪਣੀ ਪ੍ਰੋਫਾਈਲ ਨੂੰ ਵਧ ਜਾਣਕਾਰੀਪੂਰਨ ਬਣਾਓ
ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਨੂੰ ਵੱਧ ਜਾਣਕਾਰੀਪੂਰਨ ਬਣਾਉਣਾ ਵੀ ਮਹੱਤਵਪੂਰਨ ਹੈ।ਇਸ ਵਿਚ ਤੁਹਾਡੇ ਅਕਾਊਂਟ ਦਾ ਲਿੰਕ, ਸੋਸ਼ਲ ਮੀਡੀਆ ਲਿੰਕ ਤੇ ਕਾਂਟੈਕਟ ਕਰਨ ਦੀ ਜਾਣਕਾਰੀ ਸ਼ਾਮਲ ਕਰ ਸਕਦੇ ਹੋ।
Instagram ਨੂੰ ਬਲਿਊ ਟਿਕ ਲਈ ਕਰੋ ਅਪਲਾਈ
ਇਸਦੇ ਬਾਅਦ ਇੰਸਟਾਗ੍ਰਾਮ ਨੂੰ ਬਲਿਊ ਟਿਕ ਲਈ ਅਪਲਾਈ ਕਰਨਾ ਹੋਵੇਗਾ। ਅਜਿਹਾ ਕਰਨ ਲਈ ਆਪਣੇ ਇੰਸਟਾਗ੍ਰਾਮ ਐਪ ‘ਤੇ ਜਾਓ ਤੇ ਆਪਣੇ ਪ੍ਰੋਫਾਈਲ ‘ਤੇ ਜਾਓ। ਫਿਰ ਸੈਟਿੰਗਸ ‘ਤੇ ਟੈਪ ਕਰੋ ।ਇਸ ਦੇ ਬਾਅਦ ‘ਅਕਾਊਂਟ’ ਤੇ ਫਿਰ ‘ਰਿਕਵੈਸਟ ਵੈਰੀਫਿਕੇਸ਼ਨ’ ‘ਤੇ ਜਾਓ।
ਬਲਿਊ ਟਿਕ ਲਈ ਅਪਲਾਈ ਕਰਦੇ ਸਮੇਂ ਤੁਹਾਨੂੰ ਆਪਣੇ ਅਕਾਊਂਟ ਬਾਰੇ ਡਿਟੇਲ ਦੇਣੀ ਹੋਵੇਗੀ ਜਿਵੇਂ ਕਿ ਤੁਹਾਡਾ ਨਾਂ, ਬਾਇਓ ਤੇ ਪ੍ਰੋਫਾਈਲ ਫੋਟੋ। ਇਸਦੇ ਬਾਅਦ ਇੰਸਟਾਗ੍ਰਾਮ ਤੁਹਾਡੀ ਅਰਜ਼ੀ ਦੀ ਸਮੀਖਿਆ ਕਰੇਗਾ ਤੇ 24 ਘੰਟਿਆਂ ਦੇ ਅੰਦਰ ਤੁਹਾਨੂੰ ਸੂਚਿਤ ਕਰੇਗਾ। ਜੇਕਰ ਤੁਹਾਡੀ ਰਿਕਵੈਸਟ ਅਕਸੈਪਟ ਹੋ ਜਾਂਦੀ ਹੈ ਤਾਂ ਤੁਹਾਨੂੰ ਬਲਿਊ ਟਿਕ ਮਿਲ ਜਾਵੇਗਾ। ਇਸ ਦੇ ਬਾਅਦ ਤੁਸੀਂ ਆਪਣੇ ਅਕਾਊਂਟ ‘ਤੇ ਬਲਿਊ ਟਿਕ ਦੇਖ ਸਕੋਗੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”