15 ਦਿਨ ਪਹਿਲਾਂ ਮਨੀਲਾ ਤੋਂ ਜਲੰਧਰ ਆਈ ਇਕ ਕੁੜੀ ਅਤੇ ਉਸ ਦੀ ਗੁਆਂਢਣ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਈਆਂ। ਦੋ ਕੁੜੀਆਂ ਦੇ ਲਾਪਤਾ ਹੋਣ ਨਾਲ ਪੁਲਿਸ ਪ੍ਰਸ਼ਾਸਨ ‘ਚ ਭਾਜੜਾਂ ਪੈ ਗਈਆਂ। ਪੁਲਿਸ ਦੇਰ ਰਾਤ ਤੱਕ ਬੱਸ ਸਟੈਂਡ ਦੇ ਆਸ-ਪਾਸ ਉਨ੍ਹਾਂ ਦੀ ਭਾਲ ਕਰਦੀ ਰਹੀ।
ਜਾਣਕਾਰੀ ਮੁਤਾਬਕ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਗਲੀ ਨੰਬਰ-8 ਦੀਆਂ ਰਹਿਣ ਵਾਲੀਆਂ ਦੋ ਲੜਕੀਆਂ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਈਆਂ। ਜਦੋਂ ਪਰਿਵਾਰ ਵਾਲਿਆਂ ਨੂੰ ਕੁੜੀਆਂ ਬਾਰੇ ਧਮਕੀ ਭਰਿਆ ਫੋਨ ਆਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੇ ਸੀਨੀਅਰ ਅਧਿਕਾਰੀ ਖੁਦ ਫੀਲਡ ‘ਚ ਆ ਗਏ। ਦੇਰ ਰਾਤ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਜਾਂਚ ਜਾਰੀ ਸੀ, ਪੁਲਿਸ ਨੇ ਧਮਕੀ ਭਰੀਆਂ ਕਾਲਾਂ ਵੀ ਟਰੇਸ ਕੀਤੀਆਂ ਪਰ ਕੁਝ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਮੁਤਾਬਕ 29 ਸਾਲਾਂ ਕੁੜੀ ਕਰੀਬ 15 ਦਿਨ ਪਹਿਲਾਂ ਮਨੀਲਾ ਤੋਂ ਜਲੰਧਰ ਆਈ ਸੀ। ਉਸ ਦਾ ਪਤੀ ਮਨੀਲਾ ਵਿੱਚ ਰਹਿ ਰਿਹਾ ਸੀ। ਉਹ ਇਕੱਲੀ ਭਾਰਤ ਆਈ ਸੀ। ਮੰਗਲਵਾਰ ਦੇਰ ਸ਼ਾਮ ਉਸ ਨੇ ਕਿਸੇ ਕੰਮ ਲਈ ਬਾਜ਼ਾਰ ਜਾਣਾ ਸੀ। ਉਹ ਆਪਣੇ ਗੁਆਂਢ ‘ਚ ਰਹਿਣ ਵਾਲੀ 22 ਸਾਲਾਂ ਕੁੜੀ ਨੂੰ ਨਾਲ ਲੈ ਕੇ ਬਾਜ਼ਾਰ ਗਈ ਸੀ। ਇਸ ਤੋਂ ਬਾਅਦ ਦੋਵਾਂ ਦਾ ਕੋਈ ਥਹੁ-ਪਤਾ ਨਹੀਂ ਲੱਗਾ। ਜਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਪਹਿਲਾਂ ਫ਼ੋਨ ਕੀਤਾ ਤਾਂ ਫ਼ੋਨ ਨਹੀਂ ਲੱਗਾ।
ਕੁੜਈਆਂ ਦੇ ਘਰੋਂ ਨਿਕਲਣ ਤੋਂ ਕੁਝ ਘੰਟੇ ਬਾਅਦ ਹੀ ਮਨੀਲਾ ਤੋਂ ਆਈ ਕੁੜੀ ਦੇ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਪਰਿਵਾਰ ਵਾਲਿਆਂ ਨੂੰ ਕਿਹਾ- ਤੁਹਾਡੀਆਂ ਕੁੜੀਆਂ ਨੂੰ ਚੁੱਕ ਲਿਆ ਗਿਆ ਹੈ। ਹੁਣ ਤੁਸੀਂ ਜੋ ਕਰ ਸਕਦੇ ਹੋ ਕਰੋ। ਪਰਿਵਾਰ ਵਾਲਿਆਂ ਮੁਤਾਬਕ 22 ਸਾਲਾਂ ਕੁੜੀ ਦਾ ਅਗਲੇ ਮਹੀਨੇ ਵਿਆਹ ਹੋ ਰਿਹਾ ਹੈ। ਵਿਆਹ ਤੋਂ ਪਹਿਲਾਂ ਉਸ ਦੇ ਲਾਪਤਾ ਹੋਣ ਕਾਰਨ ਪਰਿਵਾਰ ਸਹਿਮਿਆ ਹੋਇਆ ਹੈ।
ਇਹ ਵੀ ਪੜ੍ਹੋ : Instagram ਫਿਟਨੈੱਸ ਇਨਫਲੁਏਂਸਰ ਦੀ ਮੈਰਾਥਨ ਦੌੜ ਦੌਰਾਨ ਅਚਾਨਕ ਮੌ.ਤ, ਹਰ ਕੋਈ ਹੈਰਾਨ
ਕੰਟਰੋਲ ਰੂਮ ਵਿੱਚ ਸੂਚਨਾ ਮਿਲਣ ਤੋਂ ਬਾਅਦ ਡੀਸੀਪੀ ਜਗਮੋਹਨ ਸਿੰਘ ਨੇ ਆਪਣੀ ਟੀਮ ਅਤੇ ਤਿੰਨ ਥਾਣਿਆਂ ਦੀ ਪੁਲੀਸ ਨਾਲ ਬੱਸ ਸਟੈਂਡ ਅਤੇ ਥਾਣਾ-6 ਦੇ ਖੇਤਰ ਵਿੱਚ ਪੈਂਦੇ ਕਈ ਹੋਟਲਾਂ ਦੇ ਸੀ.ਸੀ.ਟੀ.ਵੀ. ਬੱਸ ਸਟੈਂਡ ਨੇੜੇ ਸਥਿਤ ਇੱਕ ਨਿੱਜੀ ਬੱਸ ਕੰਪਨੀ ਦੇ ਦਫ਼ਤਰ ਦੇ ਸੀਸੀਟੀਵੀ ਵੀ ਚੈੱਕ ਕੀਤੇ ਪਰ ਕੁਝ ਵੀ ਨਹੀਂ ਮਿਲਿਆ। ਰਾਤ ਕਰੀਬ 3 ਵਜੇ ਤੱਕ ਸੀਨੀਅਰ ਅਧਿਕਾਰੀ ਖੁਦ ਮਾਮਲੇ ਦੀ ਜਾਂਚ ਵਿੱਚ ਲੱਗੇ ਰਹੇ।
ਪੀੜਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਮਨੀਲਾ ਤੋਂ ਪਰਤੀ ਕੁੜੀ ਦੇ ਪਤੀ ਦਾ ਪਹਿਲਾਂ ਵੀ ਜਲੰਧਰ ਦੇ ਇਕ ਨੌਜਵਾਨ ਨਾਲ ਝਗੜਾ ਹੋਇਆ ਸੀ। ਪਰਿਵਾਰ ਨੂੰ ਉਕਤ ਵਿਅਕਤੀ ‘ਤੇ ਸ਼ੱਕ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਕੁਝ ਅਹਿਮ ਸੂਚਨਾ ਮਿਲੀ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: